ਦਿੱਲੀ 'ਚ ਮੰਥਨ ਜਾਰੀ,BJP ਦੇ ਇਹ 5 CM ਤੈਅ ਕਰਨਗੇ 2019 'ਚ ਕੇਂਦਰ 'ਚ ਮੋਦੀ ਦੀ ਵਾਪਸੀ

08/28/2018 2:01:58 PM

ਨਵੀਂ ਦਿੱਲੀ— ਪਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੀ.ਜੇ.ਪੀ. ਨੇਤਾ ਅਮਿਤ ਸ਼ਾਹ ਅੱਜ ਦਿੱਲੀ 'ਚ 15 ਬੀ.ਜੇ.ਪੀ. ਸ਼ਾਸਿਤ ਰਾਜਾਂ ਦੇ ਮੁਖ ਮੰਤਰੀਆਂ ਦੇ ਨਾਲ ਮਿਸ਼ਨ 2019 ਦੇ ਲਈ ਮੰਥਨ ਕਰ ਰਹੇ ਹਨ। 2014 ਦੀਆਂ ਲੋਕਸਭਾ ਚੋਣਾਂ 'ਚ ਬੀ.ਜੇ.ਪੀ. ਦੀ ਇਤਿਹਾਸਿਕ ਜਿੱਤ 'ਚ ਦੇਸ਼ ਦੇ ਪੰਜ ਰਾਜਾਂ ਦੀ ਅਹਿਮ ਭੂਮਿਕਾ ਰਹੀ ਸੀ। ਮੌਜੂਦਾ ਦੌਰ 'ਚ ਇਨ੍ਹਾਂ 5 ਰਾਜਾਂ 'ਚ ਬੀ.ਜੇ.ਪੀ. ਸਰਕਾਰਾਂ ਹਨ। 
ਬੀ.ਜੇ.ਪੀ. ਸ਼ਾਸਿਤ ਇਨ੍ਹਾਂ ਰਾਜਾਂ 'ਚ ਕੁੱਲ 208 ਲੋਕਸਭਾ ਚੋਣਾਂ 'ਚ ਇਨ੍ਹਾਂ ਚੋਂ ਐੱਨ.ਡੀ.ਏ. ਨੂੰ 193 ਸੀਟਾਂ ਮਿਲੀਆਂ ਸੀ। ਬੀ.ਜੇ.ਪੀ. ਨੂੰ 172 ਸੀਟਾਂ ਅਤੇ ਸਹਿਯੋਗੀ ਦਲਾਂ ਨੂੰ 12 ਸੀਟਾਂ ਮਿਲੀਆਂ ਸੀ। ਅਜਿਹੇ 'ਚ 2019 'ਚ ਮੋਦੀ ਦੀ ਸੱਤਾ 'ਚ ਦੁਬਾਰਾ ਤੋਂ ਵਾਪਸੀ ਦੀ ਦਾਰੋਮਦਾਰ ਇਨ੍ਹਾਂ ਪੰਜ ਰਾਜਾਂ ਦੇ ਮੁਖ ਮੰਤਰੀਆਂ 'ਤੇ ਨਿਰਭਰ ਹੈ।
 

1. ਉਤਪ ਪ੍ਰਦੇਸ਼ 'ਚ ਯੋਗੀ ਅਦਿਤਿਯਨਾਥ 'ਤੇ ਭਰੋਸਾ 
ਨਰਿੰਦਰ ਮੋਦੀ ਦਾ ਸਾਰਾ ਦਾਮੋਦਰ ਉਤਰ ਪ੍ਰਦੇਸ਼ 'ਤੇ ਟਿਕਿਆ ਹੋਇਆ ਹੈ। ਯੂ.ਪੀ. ਦੀ ਸੱਤਾ ਯੋਗੀ ਅਦਿਤਿਯਨਾਥ ਦਾ ਕਬਜ਼ਾ ਹੈ। ਪਿਛਲੀਆਂ ਲੋਕਸਭਾ ਚੋਣਾਂ 'ਚ ਬੀ.ਜੇ.ਪੀ.ਯੂਪੀ ਦੀ 80 ਲੋਕ ਸਭਾ ਸੀਟਾਂ 'ਚੋਂ 71 ਜਿੱਤਣ 'ਚ ਕਾਮਯਾਬ ਰਹੀ ਸੀ। ਇਸ ਤੋਂ ਇਲਾਵਾ 2 ਸੀਟਾਂ ਬੀ.ਜੇ.ਪੀ. ਦੀ ਸਹਿਯੋਗੀ ਆਪਣੇ ਦਲ ਨੂੰ ਮਿਲੀਆਂ ਸੀ। ਇਸ ਤਰ੍ਹਾਂ ਐੱਨ.ਡੀ.ਏ. ਨੂੰ 73 ਸੀਟਾਂ ਮਿਲੀਆਂ ਸੀ। ਇਸ ਤੋਂ ਇਲਾਵਾ 2017 'ਚ ਹੋਈਆਂ ਵਿਧਾਨਸਭਾ ਚੋਣਾਂ 'ਚ ਵੀ ਬੀ.ਜੇ.ਪੀ ਇਤਿਹਾਸਿਕ ਜਿੱਤ ਹਾਸਿਲ ਕਰਕੇ ਸੱਤਾ 'ਤੇ ਵਿਰਾਜਮਾਨ ਹੋਈ ਸੀ।
 

2. ਮੱਧ ਪ੍ਰਦੇਸ਼ :ਸ਼ਿਵਰਾਜ ਚੌਹਾਨ 'ਤੇ ਦਾਅ
ਮੱਧ ਪ੍ਰਦੇਸ਼ ਦੀ ਸੱਤਾ 'ਤੇ ਪਿਛਲੇ 13 ਸਾਲ ਤੋਂ ਸ਼ਿਵਰਾਜ ਸਿੰਘ ਚੌਹਾਨ ਦਾ ਕਬਜ਼ਾ ਹੈ, ਜਦਕਿ ਬੀ.ਜੇ.ਪੀ. 15 ਸਾਲਾਂ ਤੋਂ ਸੱਤਾ 'ਚ ਹੈ। 2014 ਦੀਆਂ ਲੋਕਸਭਾ ਚੋਣਾਂ 'ਚ ਬੀ.ਜੇ.ਪੀ. ਰਾਜ ਦੀ ਕੁੱਲ 29 ਲੋਕਸਭਾ ਸੀਟਾਂ 'ਚੋਂ 27 ਸੀਟਾਂ ਜਿੱਤਣ 'ਚ ਕਾਮਯਾਬ ਰਹੀ ਸੀ। ਹਾਲਾਂਕਿ ਬਾਅਦ 'ਚ ਹੋਏ ਰਤਲਾਮ-ਝਾਬੂਆ ਸੰਸਦੀ ਸੀਟ 'ਤੇ ਉਪਚੋਣਾਂ 'ਚ ਬੀ.ਜੇ.ਪੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤਰ੍ਹਾਂ ਫਿਲਹਾਲ ਬੀ.ਜੇ.ਪੀ. ਦੀਆਂ 26 ਸੀਟਾਂ ਹਨ।
 

3. ਰਾਜਸਥਾਨ:ਵਸੁੰਧਰਾ ਰਾਜੇ ਦੇ ਰਾਜ 'ਚ ਫਿਰ ਦੋਹਰਾਏਗਾ ਇਤਿਹਾਸ
2014 ਦੀਆਂ ਲੋਕਸਭਾ ਚੋਣਾਂ 'ਚ ਨਰਿੰਦਰ ਮੋਦੀ ਨੂੰ ਦੇਸ਼ ਦੀ ਸੱਤਾ ਦੇ ਸਿੰਘਾਸਨ ਤਕ ਪਹੁੰਚਾਉਣ 'ਚ ਰਾਜਸਥਾਨ ਦੀ ਅਹਿਮ ਭੂਮਿਕਾ ਰਹੀ ਹੈ। ਰਾਜ ਦੀ ਕੁੱਲ 25 ਲੋਕਸਭਾ ਸੀਟਾਂ ਹਨ। ਬੀ.ਜੇ.ਪੀ. ਨੇ ਵਿਰੋਧੀ ਧਿਰ ਦਾ ਸਫਾਇਆ ਕਰਦੇ ਹੋਏ ਕਿਹਾ ਕਿ 25 ਦੀਆਂ 25  ਸੀਟਾਂ ਜਿੱਤਣ 'ਚ ਕਾਮਯਾਬ ਰਹੀਆਂ ਸੀ। ਹਾਲਾਂਕਿ ਬਾਅਦ 'ਚ ਅਜਮੇਰ ਅਤੇ ਅਲਵਰ ਲੋਕਸਭਾ ਸੀਟਾਂ 'ਤੇ ਹੋਈਆਂ ਚੋਣਾਂ 'ਚ ਬੀ.ਜੇ.ਪੀ. ਨੂੰ ਕਾਂਗਰਸ ਦੇ ਹੱਥੋਂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਤਰ੍ਹਾਂ ਨਾਲ ਬੀ.ਜੇ.ਪੀ. ਦੇ ਕੋਲ ਫਿਲਹਾਲ 23 ਸੀਟਾਂ ਬਚੀਆਂ ਹਨ।
 

4. ਗੁਜਰਾਤ: ਰੂਪਾਣੀ ਬੀ.ਜੇ.ਪੀ. ਦੇ ਰਿਕਾਰਡ ਨੂੰ ਬਰਕਰਾਰ ਰੱਖ ਪਾਉਂਣਗੇ
ਗੁਜਰਾਤ ਬੀ.ਜੇ.ਪੀ ਦਾ ਸਭ ਤੋਂ ਮਜ਼ਬੂਤ ਦੁਰਗ ਮੰਨਿਆ ਜਾਂਦਾ ਹੈ। ਬੀ.ਜੇ.ਪੀ. ਦਾ ਪਿਛਲੇ ਦੋ ਦਹਾਕਿਆਂ ਤੋਂ ਸੱਤਾ 'ਤੇ ਕਬਜ਼ਾ ਹੈ। 2014 ਦੀਆਂ ਲੋਕਸਭਾ ਚੋਣਾਂ 'ਚ ਬੀ.ਜੇ.ਪੀ. ਨੇ ਵਿਰੋਧੀ ਧਿਰ ਦਾ ਸਫਾਇਆ ਕਰ ਦਿੱਤਾ ਸੀ ਅਤੇ ਰਾਜ ਦੀਆਂ ਸਾਰੀਆਂ ਦੀਆਂ ਸਾਰੀਆਂ 26 ਲੋਕਸਭਾ ਸੀਟਾਂ ਨੂੰ ਜਿੱਤਣ 'ਚ ਕਾਮਯਾਬ ਰਹੀ ਸੀ।
ਨਰਿੰਦਰ ਮੋਦੀ ਨੇ ਦਿੱਲੀ ਦੇ ਸਿੰਘਾਸਨ 'ਤੇ ਵਿਰਾਜਮਾਨ ਹੋਣ ਤੋਂ ਬਾਅਦ ਰਾਜ 'ਚ ਬੀ.ਜੇ.ਪੀ ਦੀ ਪਕੜ ਕਮਜ਼ੋਰ ਹੋਈ ਹੈ। ਇਸ ਦਾ ਨਤੀਜਾ ਹੈ ਕਿ ਬੀ.ਜੇ.ਪੀ.ਦੋ ਦਹਾਕਿਆਂ 'ਚ ਪਹਿਲੀ ਵਾਰ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ 'ਚ 100 ਸੀਟਾਂ ਤੋਂ ਥੱਲੇ ਆਈ ਹੈ। ਜਦਕਿ ਕਾਂਗਰਸ ਦਾ ਗ੍ਰਾਫ ਵਧਿਆ ਹੈ। ਗੁਜਰਾਤ ਦੀ ਸੱਤਾ 'ਤੇ ਵਿਜੈ ਰੂਪਾਣੀ ਦਾ ਕਬਜ਼ਾ ਹੈ ਪਰ ਨਰਿੰਦਰ ਮੋਦੀ ਜਿਹਾ ਤੇਵਰ ਅਤੇ ਅੰਦਾਜ਼ ਨਾ ਹੋਣ ਦੇ ਚਲਦੇ ਬੀ.ਜੇ.ਪੀ ਦੀਆਂ ਰਾਹ 'ਚ ਕਈ ਮੁਸ਼ਕਲਾਂ ਨਜ਼ਰ ਆ ਰਹੀਆਂ ਹਨ। 
 

5. ਮਹਾਰਾਸ਼ਟ:ਫੜਨਵੀਸ ਦੀ ਅਗਨੀ ਪਰੀਖਿਆ
2019 'ਚ ਨਰਿੰਦਰ ਮੋਦੀ ਦੀ ਵਾਪਸੀ ਦਾ ਦਾਰੋਮਦਾਰ 'ਚ ਮਹਾਰਾਸ਼ਟਰ ਦੀ ਅਹਿਮ ਭੂਮਿਕਾ ਰਹੇਗੀ। ਮਹਾਰਾਸ਼ਟਰ 'ਚ ਕੁੱਲ 48 ਲੋਕਸਭਾ ਸੀਟਾਂ ਹਨ, 2014 ਦੇ ਲੋਕਸਭਾ ਚੋਣਾਂ 'ਚ ਬੀ.ਜੇ.ਪੀ 23 ਅਤੇ ਉਸ ਦੀ ਸਹਿਯੋਗੀ ਸ਼ਿਵਸੈਨਾ 18 ਸੀਟਾਂ ਜਿੱਤਣ 'ਚ ਕਾਮਯਾਬ ਰਹੀ ਸੀ। ਕਾਂਗਰਸ 2 ਅਤੇ ਐੱਨ.ਸੀ.ਪੀ.4 ਸੀਟਾਂ 'ਤੇ ਸਿਮਟ ਗਈ ਸੀ। 

ਲੋਕ ਸਭਾ ਦੇ ਕੁਝ ਮਹੀਨਿਆਂ ਤੋਂ ਬਾਅਦ ਹੋਈਆਂ ਵਿਧਾਨਸਭਾ ਚੋਣਾਂ 'ਚ ਬੀ.ਜੇ.ਪੀ.ਨੇ ਸ਼ਿਵਸੇਨਾ ਤੋਂ ਵੱਖ ਹੋ ਕੇ ਲੜੀ ਅਤੇ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ। ਬਾਅਦ 'ਚ ਬੀ.ਜੇ.ਪੀ. ਨੇ ਸ਼ਿਵਸੇਨਾ ਦੇ ਨਾਲ ਮਿਲ ਕੇ ਰਾਜ ਦੀ ਸੱਤਾ 'ਤੇ ਕਬਜ਼ਾ ਕੀਤਾ ਅਤੇ ਦੇਵੇਂਦਰ ਫੜਨਵੀਸ ਮੁਖ ਮੰਤਰੀ ਬਣੇ ਪਰ ਪਿਛਲੇ ਚਾਰ ਸਾਲਾਂ 'ਚ ਜਿਸ ਤਰ੍ਹਾਂ ਨਾਲ ਮਰਾਠਾ ਅਤੇ ਦਲਿਤ ਅੰਦੋਲਨ ਖੜੇ ਹੋਏ ਉਸ ਨੇ ਬੀ.ਜੇ.ਪੀ.ਦੀ ਨੀਂਦ ਹਰਾਮ ਕਰ ਦਿੱਤੀ ਹੈ। ਇੰਨਾਂ ਹੀ ਨਹੀਂ ਸ਼ਿਵਸੇਨਾ ਅਤੇ ਬੀ.ਜੇ.ਪੀ. ਦੇ ਰਸਤੇ 'ਚ ਮਨਮੁਟਾਅ ਭਰੇ ਰਹੇ ਹਨ। ਦੋਹੇਂ ਦਲ 2019 'ਚ ਵੱਖ-ਵੱਖ ਚੋਣਾਂ ਲੜਣ ਦੇ ਸੰਕੇਤ ਦੇ ਚੁਕੇ ਹਨ ਜਦਕਿ ਉਹ ਕਾਂਗਰਸ ਅਤੇ ਐੱਨ.ਸੀ.ਪੀ. ਇਕੱਠੇ ਮਿਲਕੇ ਚੋਣਾਂ ਲੜਣ ਦੀ ਗੱਲ ਕਰ ਰਹੇ ਹਨ। ਅਜਿਹੇ 'ਚ 2014 ਲੋਕਸਭਾ ਚੋਣਾਂ ਵਰਗੇ ਨਤੀਜੇ ਲਈ ਆਸਾਨ ਨਹੀਂ ਦਿੱਖ ਰਹੇ ਹਨ।
 


Related News