''ਛੋਟਾ ਰਾਜਨ ਨੇ 22 ਸਾਲ ਪਹਿਲਾਂ ਦਾਊਦ ਦੀ ਹੱਤਿਆ ਦੀ ਰਚੀ ਸੀ ਸਾਜ਼ਿਸ਼''
Monday, Feb 24, 2020 - 05:07 PM (IST)
ਮੁੰਬਈ— ਗੈਂਗਸਰ ਏਜਾਜ਼ ਲਕੜਾਵਾਲਾ ਨੇ ਪੁਲਸ ਨੂੰ ਦੱਸਿਆ ਹੈ ਕਿ ਛੋਟਾ ਰਾਜਨ ਨੇ 22 ਸਾਲ ਪਹਿਲਾਂ 1998 'ਚ ਭੌਗੜੇ ਅੰਡਰਵਲਰਡ ਡਾਨ ਦਾਊਦ ਇਬਰਾਹਿਮ ਨੂੰ ਜਾਨੋਂ ਮਾਰਨ ਦੀ ਸਾਜ਼ਿਸ਼ ਰਚੀ ਸੀ। ਪਰ ਸਫਲ ਨਹੀਂ ਹੋਇਆ। ਲਗਭਗ 20 ਸਾਲ ਤੱਕ ਫਰਾਰ ਰਹੇ ਦਾਊਦ ਦੇ ਸਹਿਯੋਗੀ 50 ਸਾਲਾਂ ਲਕੜਾਵਾਲਾ ਨੇ ਮੁੰਬਈ ਪੁਲਸ ਦੀ ਅਪਰਾਧ ਸ਼ਾਖਾ ਕੋਲ ਪੁੱਛਗਿੱਛ ਦੌਰਾਨ ਉਕਤ ਖੁਲਾਸਾ ਕੀਤਾ।
ਉਸ ਨੇ ਦੱਸਿਆ ਕਿ ਦਾਊਦ ਦੀ ਹੱਤਿਆ ਦੇ ਅਸਫਲ ਯਤਨ ਪਿੱਛੋਂ ਛੋਟਾ ਸ਼ਕੀਲ ਦੇ ਗੁਰਗਿਆਂ ਨੇ ਉਸ ਅਤੇ ਛੋਟਾ ਰਾਜਨ 'ਤੇ ਹਮਲਾ ਕੀਤਾ ਸੀ। ਅਪਰਾਧ ਸ਼ਾਖਾ ਦੇ ਇਕ ਬੁਲਾਰੇ ਨੇ ਦੱਸਿਆ ਕਿ ਛੋਟਾ ਰਾਜਨ ਦੇ ਕੁਝ ਨੇੜਲੇ ਸਾਥੀਆਂ ਨੇ ਭਾਰਤੀ ਏਜੰਸੀਆਂ ਨਾਲ ਮਿਲ ਕੇ 1998 'ਚ ਕਰਾਚੀ 'ਚ ਦਾਊਦ ਦੀ ਹੱਤਿਆ ਦੀ ਸਾਜ਼ਿਸ਼ ਰਚੀ ਸੀ। ਦਾਊਦ ਨੂੰ ਮਾਰਨ ਲਈ ਵਿੱਕੀ ਮਲਹੋਤਰਾ, ਫਰੀਦ ਤਨਾਸ਼ਾ, ਬਾਲੂ ਡੋਕਰੇ, ਲਕੜਾਵਾਲਾ, ਵਿਨੋਦ ਮਟਕਰ, ਸੰਜੇ ਘਾਟੇ ਅਤੇ ਬਾਬਾ ਰੈਡੀ 'ਤੇ ਆਧਾਰਿਤ ਇਕ ਟੀਮ ਕਰਾਚੀ ਗਈ ਸੀ ਪਰ ਉਸ ਨੂੰ ਸਫਲਤਾ ਨਹੀਂ ਮਿਲੀ।
ਉੱਦੋਂ ਦਾਊਦ ਨੇ ਕਰਾਚੀ 'ਚ ਆਪਣੀ ਬੇਟੀ ਮਾਰੀਆ ਦੀ ਮੌਤ ਪਿੱਛੋਂ ਇਕ ਦਰਗਾਹ 'ਤੇ ਜਾਣਾ ਸੀ। ਵਿੱਕੀ ਅਤੇ ਹੋਰ ਉੱਥੇ ਦਾਊਦ ਦੀ ਉਡੀਕ ਕਰਦੇ ਰਹੇ ਪਰ ਦਾਊਦ ਇੰਨੀ ਭਾਰੀ ਸੁੱਰਖਿਆ ਨਾਲ ਦਰਗਾਹ ਪੁੱਜਾ ਕਿ ਉਸ ਦੀ ਹੱਤਿਆ ਦੀ ਯੋਜਨਾ ਨੂੰ ਟਾਲਣਾ ਪਿਆ। ਧਾਰਮਿਕ ਰੁਝਾਨ ਵਾਲੇ ਲਕੜਾਵਾਲਾ ਨੇ ਦਾਅਵਾ ਕੀਤਾ ਕਿ ਛੋਟਾ ਸ਼ਕੀਲ ਦੇ ਗੁਰਗਿਆਂ ਨੇ ਉਸ ਨੂੰ ਨੇੜੇ ਤੋਂ ਛਾਤੀ, ਹੱਥ ਅਤੇ ਗਰਦਨ 'ਤੇ ਗੋਲੀਆਂ ਮਾਰੀਆਂ ਪਰ ਉਹ ਇਕ ਤਾਜੀਬ ਪਹਿਨੇ ਹੋਣ ਕਾਰਨ ਉਹ ਬਚ ਗਿਆ।