ਟਰੇਨ ਤੋਂ ਡਿੱਗ ਕੇ ਕੱਟਿਆ ਪੈਰ, ਟਰਾਮਾ ਸੈਂਟਰ ''ਚ 4 ਘੰਟੇ ਇਲਾਜ ਲਈ ਤੜਫਦਾ ਰਿਹਾ ਬੱਚਾ
Thursday, Dec 07, 2017 - 10:32 AM (IST)
ਲਖਨਊ— ਪੈਰ ਕੱਟਣ ਤੋਂ ਬਾਅਦ ਕੇ.ਜੀ.ਐੱਮ.ਯੂ. ਦੇ ਟਰਾਮਾ ਸੈਂਟਰ ਲਿਆਂਦਾ ਗਿਆ ਇਕ ਬੱਚਾ ਚਾਰ ਘੰਟੇ ਤੜਫਦਾ ਰਿਹਾ ਪਰ ਉਸ ਨੂੰ ਦੇਖਣ ਲਈ ਕੋਈ ਡਾਕਟਰ ਨਹੀਂ ਆਇਆ। ਜਾਣਕਾਰੀ ਅਨੁਸਾਰ ਚਾਰਬਾਗ ਸਟੇਸ਼ਨ ਕੋਲ ਰਹਿਣ ਵਾਲਾ ਲਕੀ (10 ਸਾਲ) ਬੁੱਧਵਾਰ ਦੀ ਸਵੇਰ ਕਰੀਬ 8.30 ਵਜੇ ਚੱਲਦੀ ਟਰੇਨ 'ਚ ਚੜ੍ਹ ਰਿਹਾ ਸੀ। ਸੰਤੁਲਨ ਵਿਗੜਨ ਕਾਰਨ ਉਹ ਡਿੱਗ ਗਿਆ ਅਤੇ ਉਸ ਦਾ ਸੱਜਾ ਪੈਰ ਟਰੇਨ ਦੇ ਪਹੀਏ ਹੇਠਾਂ ਆ ਗਿਆ।
ਪੈਰ ਕੱਟਣ ਨਾਲ ਤੜਫ ਰਹੇ ਬੱਚੇ ਨੂੰ ਨੇੜੇ-ਤੇੜੇ ਦੇ ਲੋਕ ਰੇਲਵੇ ਹਸਪਤਾਲ ਲੈ ਗਏ, ਜਿੱਥੋਂ ਉਸ ਨੂੰ ਟਰਾਮਾ ਸੈਂਟਰ ਰੈਫਰ ਕਰ ਦਿੱਤਾ ਗਿਆ। ਸਵੇਰੇ ਕਰੀਬ 9.30 ਵਜੇ ਲਿਆਂਦੇ ਗਏ ਬੱਚੇ ਨੂੰ ਰਿਜੀਡੈਂਟ ਡਾਕਟਰਾਂ ਨੇ ਪੱਟੀ ਕਰ ਕੇ ਡਰਿੱਪ ਲਗਾ ਦਿੱਤੀ ਅਤੇ ਬਾਹਰ ਕਰ ਦਿੱਤਾ। ਬੱਚਾ ਚਾਰ ਘੰਟੇ ਸਟਰੈਚਰ 'ਤੇ ਤੜਫਦਾ ਰਿਹਾ। ਆਖਰ 'ਚ ਲੋਕਾਂ ਨੇ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਰਜਰੀ ਵਿਭਾਗ 'ਚ ਭੇਜਿਆ ਗਿਆ। ਇਸ ਬਾਰੇ ਟਰਾਮਾ ਸੈਂਟਰ ਦੇ ਇੰਚਾਰਜ ਡਾਕਟਰ ਹੈਦਰ ਅੱਬਾਸ ਦਾ ਕਹਿਣਾ ਹੈ ਕਿ ਬੱਚੇ ਦਾ ਇਲਾਜ ਸਰਜਰੀ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ। ਇਲਾਜ 'ਚ ਕੋਈ ਲਾਪਰਵਾਹੀ ਨਹੀਂ ਵਰਤੀ ਗਈ ਹੈ।
