ਬੱਚੇ ਲਈ ਦੁਕਾਨ ਤੋਂ ਖਰੀਦ ਕੇ ਲਿਆਏ ਸਨ ਚਿਪਸ, ਪੈਕੇਟ ਖੋਲ੍ਹਦੇ ਹੀ ਉੱਡੇ ਪਰਿਵਾਰ ਦੇ ਹੋਸ਼ !
Friday, Apr 17, 2026 - 10:08 AM (IST)
ਹਮੀਰਪੁਰ (ਏਜੰਸੀ)- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ 'ਚ ਚਿਪਸ ਦੇ ਇਕ ਪੈਕੇਟ ਦੇ ਅੰਦਰ ਕੀੜੇ ਮਿਲੇ, ਜਿਸ ਨਾਲ ਖਾਧ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ ਅਤੇ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਵੀਰਵਾਰ ਨੂੰ ਨਾਦੌਨ ਸਬ-ਡਿਵੀਜ਼ਨ ਦੇ ਗੌਨਾ ਇਲਾਕੇ 'ਚ ਉਦੋਂ ਸਾਹਮਣੇ ਆਈ, ਜਦੋਂ ਇਕ ਪਰਿਵਾਰ ਨੇ ਸਥਾਨਕ ਦੁਕਾਨ ਤੋਂ ਖਰੀਦੇ ਗਏ ਚਿਪਸ ਦਾ ਪੈਕੇਟ ਖੋਲ੍ਹਿਆ ਅਤੇ ਉਸ ਦੇ ਅੰਦਰ ਕੀੜੇ ਘੁੰਮਦੇ ਹੋਏ ਦੇਖੇ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਰਾਹਤ ਹੈ ਕਿ ਉਨ੍ਹਾਂ ਨੇ 2 ਸਾਲ ਦੇ ਬੱਚੇ ਦੇ ਚਿਪਸ ਖਾਣ ਤੋਂ ਪਹਿਲਾਂ ਹੀ ਕੀੜਿਆਂ ਨੂੰ ਦੇਖ ਲਿਆ ਸੀ।
ਪੀੜਤ ਪਰਿਵਾਰ ਦੇ ਮੈਂਬਰ ਸੋਨੀ ਕੁਮਾਰ ਨੇ ਕਿਹਾ ਕਿ ਪੈਕੇਟ ਦੀ ਪੈਕਿੰਗ ਦੀ ਤਰੀਕ 19 ਮਾਰਚ ਅਤੇ ਇਸ ਦੀ ਮਿਆਦ ਖ਼ਤਮ ਹੋਣ ਦੀ ਤਰੀਕ 17 ਜੁਲਾਈ ਲਿਖੀ ਸੀ। ਦੁਕਾਨਦਾਰ ਨੇ ਦੱਸਿਆ ਕਿ ਕੰਪਨੀ ਨੇ 2 ਦਿਨ ਪਹਿਲਾਂ ਹੀ ਸਾਮਾਨ ਦੀ ਸਪਲਾਈ ਕੀਤੀ ਸੀ। ਪਰਿਵਾਰ ਨੇ ਕੰਪਨੀ ਪ੍ਰਬੰਧਨ ਤੋਂ ਮੰਗ ਕੀਤੀ ਕਿ ਲਾਪਰਵਾਹੀ ਦੇ ਇਸ ਮਾਮਲੇ 'ਚ ਸਖ਼ਤ ਕਾਰਵਾਈ ਕੀਤੀ ਜਾਵੇ। ਨਾਦੌਨ ਦੇ ਐੱਸਡੀਐੱਮ ਨਿਸ਼ਾਂਤ ਵਿਭਾਗ ਨੂੰ ਸਖ਼ਤ ਨਿਰਦੇਸ਼ ਦਿੱਤੇ ਜਾਣਗੇ। ਜ਼ਿਲ੍ਹਾ ਖਾਧ ਸੁਰੱਖਿਆ ਅਧਿਕਾਰੀ ਅਭਿਸ਼ੇਕ ਸ਼ਰਮਾ ਨੇ ਕਿਹਾ ਕਿ ਇਸ ਘਟਨਾ ਕੋਈ ਰਸਮੀ ਸ਼ਿਕਾਇਤ ਪ੍ਰਾਪਤ ਨਹੀਂ ਹੋਈ ਹੈ ਅਤੇ ਪਰਿਵਾਰ ਵਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਉੱਚਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
