ਮਾਤਾ ਚਿੰਤਪੂਰਨੀ ਦੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ, ਚੇਤ ਨਰਾਤਿਆਂ ਦੇ ਮੇਲੇ ਦੌਰਾਨ 24 ਘੰਟੇ ਖੁੱਲ੍ਹਾ ਰਹੇਗਾ ਮੰਦਰ

Friday, Mar 17, 2023 - 03:11 PM (IST)

ਮਾਤਾ ਚਿੰਤਪੂਰਨੀ ਦੇ ਸ਼ਰਧਾਲੂਆਂ ਲਈ ਖ਼ੁਸ਼ਖ਼ਬਰੀ, ਚੇਤ ਨਰਾਤਿਆਂ ਦੇ ਮੇਲੇ ਦੌਰਾਨ 24 ਘੰਟੇ ਖੁੱਲ੍ਹਾ ਰਹੇਗਾ ਮੰਦਰ

ਊਨਾ- ਹਿਮਚਾਲ-ਪ੍ਰਦੇਸ਼ ਦੇ ਪ੍ਰਸਿੱਧ ਤੀਰਥ ਸਥਾਨ ਮਾਤਾ ਚਿੰਤਪੂਰਨੀ ਮੰਦਰ ’ਚ ਚੇਤ ਦੇ ਨਰਾਤਿਆਂ ਦਾ ਮੇਲਾ 22 ਤੋਂ 30 ਮਾਰਚ ਤਕ ਹੋਵੇਗਾ। ਇਸ ਦੌਰਾਨ ਸ਼ਰਧਾਲੂਆਂ ਦੀ ਸੁਵਿਧਾ ਲਈ ਮੰਦਰ 24 ਘੰਟੇ ਖੁੱਲ੍ਹਾ ਰਹੇਗਾ। ਇਸ ਗੱਲ ਦੀ ਜਾਣਕਾਰੀ ਮੰਦਰ ਟਰੱਸਟ ਦੇ ਪ੍ਰਧਾਨ ਅਤੇ ਡਿਪਟੀ ਕਮਿਸ਼ਨਰ ਊਨਾ ਰਾਘਵ ਸ਼ਰਮਾ ਨੇ ਮੇਲੇ ਦੇ ਆਯੋਜਨ ਦੀਆਂ ਤਿਆਰੀਆਂ ਨੂੰ ਲੈ ਕੇ ਹੋਈ ਬੈਠਕ 'ਚ ਦਿੱਤੀ। ਬਾਬਾ ਸ੍ਰੀ ਮਾਈਦਾਸ ਸਦਨ ਦੇ ਹਾਲ 'ਚ ਹੋਈ ਬੈਠਕ 'ਚ ਰਾਘਵ ਸ਼ਰਮਾ ਨੇ ਕਿਹਾ ਕਿ ਸ਼ਰਧਾਲੂਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਮੇਲੇ ਦੌਰਾਨ ਮੰਦਰ 'ਚ ਨਾਰੀਅਲ ਲੈ ਕੇ ਜਾਣ 'ਤੇ ਪਾਬੰਦੀ ਰਹੇਗੀ। ਨਾਰੀਅਲ ਮੰਦਰ ਦੇ ਮੁੱਖ ਗੇਟ ਤੋਂ ਪਹਿਲਾਂ ਡੀ.ਐੱਫ.ਐੱਮ.ਡੀ. ਦੇ ਸਥਾਨ 'ਤੇ ਯਾਤਰੀਆਂ ਤੋਂ ਲੈ ਲਏ ਜਾਣਗੇ। ਸ਼ਰਧਾਲੂਆਂ ਲਈ ਦਰਸ਼ਨ ਪਰਚੀ ਜ਼ਰੂਰੀ ਹੋਵੇਗੀ। ਸ਼ਰਧਾਲੂ ਦਰਸ਼ਨ ਲਈ ਪਰਚੀ ਬਾਬਾ ਸ਼੍ਰੀ ਮਾਈਦਾਸ ਸਦਨ, ਨਵਾਂ ਬੱਸ ਅੱਡਾ ਅਤੇ ਸ਼ੰਭੂ ਬੈਰੀਅਰ ਤੋਂ ਪ੍ਰਾਪਤ ਕਰ ਸਕਦੇ ਹਨ। ਸ਼ਰਧਾਲੂਆਂ ਨੂੰ ਮੈਡੀਕਲ ਸੁਵਿਧਾ ਯਕੀਨੀ ਕਰਨ ਲਈ ਚਿੰਤਪੂਰਨੀ ਹਸਪਤਾਲ 24 ਘੰਟੇ ਸੇਵਾਵਾਂ ਮੁਹੱਈਆ ਕਰਵਾਏਗਾ। ਇਸਤੋਂ ਇਲਾਵਾ ਸਿਹਤ ਵਿਭਾਗ ਅਤੇ ਆਯੁਰਵੇਦ ਵਿਭਾਗ ਵੱਲੋਂ ਇਕ-ਇਕ ਮੈਡੀਕਲ ਪੋਸਟ ਸਥਾਪਿਤ ਕੀਤੀ ਜਾਵੇਗੀ, ਜਿਥੇ ਸ਼ਰਧਾਲੂਆਂ ਨੂੰ ਲੋੜ ਮੁਤਾਬਕ, ਇਲਾਜ ਮੁਹੱਈਆ ਕਰਵਾਇਆ ਜਾਵੇਗਾ। 

ਇਹ ਵੀ ਪੜ੍ਹੋ– ਅਗਨੀਵੀਰਾਂ ਲਈ ਖ਼ੁਸ਼ਖ਼ਬਰੀ! BSF ਤੋਂ ਬਾਅਦ ਹੁਣ CISF ਭਰਤੀ 'ਚ ਵੀ ਮਿਲੇਗਾ 10 ਫੀਸਦੀ ਰਾਖਵਾਂਕਰਨ

ਲੰਗਰ ਲਗਾਉਣ ਲਈ ਮਨਜ਼ੂਰੀ ਲੈਣੀ ਜ਼ਰੂਰੀ

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੇਲੇ ਦੌਰਾਨ ਜੇਕਰ ਕੋਈ ਲੰਗਰ ਲਗਾਉਣਾ ਚਾਹੁੰਦਾ ਹੈ ਤਾਂ ਉਸ ਲਈ ਪਹਿਲਾਂ ਲੰਗਰ ਕਮੇਟੀ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੈ। ਇਸ ਲਈ 10 ਹਜ਼ਾਰ ਰੁਪਏ ਫੀਸ ਰੱਖੀ ਗਈ ਹੈ। ਲੰਗਰ ਲਗਾਉਣ ਵਾਲਿਆਂ ਨੂੰ ਲੰਗਰ ਕਮੇਟੀ ਵੱਲੋਂ ਤੈਅ ਕੀਤੇ ਸਵੱਛਤਾ, ਸੜਕ ਸੁਰੱਖਿਆ ਸਣੇ ਸਾਰੇ ਤੈਅ ਨਿਯਮਾਂ ਦਾ ਪਾਲਨ ਕਰਨਾ ਹੋਵੇਗਾ। ਨਾ ਮੰਨਣ 'ਤੇ ਲੰਗਰ ਲਈ ਜਾਰੀ ਪਰਮਿਟ ਰੱਦ ਕੀਤੇ ਜਾਣਗੇ। ਲੰਗਰ ਦਾ ਆਯੋਜਨ ਸੜਕ ਤੋਂ ਤੈਅ ਦੂਰੀ 'ਤੇ ਕੀਤਾ ਜਾਵੇਗਾ ਤਾਂ ਜੋ ਸ਼ਰਧਾਲੂਆਂ ਦੀ ਸੁਰੱਖਿਆ ਸਮੇਤ ਆਵਾਜਾਈ 'ਚ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ।

ਇਹ ਵੀ ਪੜ੍ਹੋ– ਦੁਨੀਆ ਤੋਂ ਜਾਂਦੇ-ਜਾਂਦੇ ਵੀ ਚਾਰ ਲੋਕਾਂ ਨੂੰ ਨਵੀਂ ਜ਼ਿੰਦਗੀ ਦੇ ਗਿਆ 19 ਸਾਲਾ ਹਰਸ਼

ਪੁਲਸ ਹੋਮਗਾਰਡ ਦੇ 400 ਜਵਾਨ ਦੇਣਗੇ ਸੇਵਾਵਾਂ

ਨਰਾਤਿਆਂ ਦੇ ਮੇਲੇ ਲਈ ਖੇਤਰ ਨੂੰ ਚਾਰ ਸੈਕਟਰਾਂ 'ਚ ਵੰਡਿਆ ਗਿਆ ਹੈ। ਐੱਸ.ਡੀ.ਐੱਮ. ਅੰਬ ਮੇਲਾ ਅਧਿਕਾਰੀ ਹੋਣਗੇ। ਜਦਕਿ ਡੀ.ਐੱਸ.ਪੀ. ਅੰਬ ਨੂੰ ਪੁਲਸ ਮੇਲਾ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਮੇਲਾ ਖੇਤਰ 'ਚ ਪੁਲਸ-ਹੋਮਗਾਰਡ ਦੇ ਕਰੀਬ 400 ਜਵਾਨ ਤਾਇਨਾਤ ਰਹਿਣਗੇ। ਮੇਲੇ ਦੌਰਾਨ ਮੰਦਰ ਅਤੇ ਮੇਲਾ ਕੰਪਲੈਕਸ 'ਚ ਸੀ.ਸੀ.ਟੀ.ਵੀ. ਕੈਮਰਿਆਂ ਦੀ ਵਰਤੋਂ ਕੀਤੀ ਜਾਵੇਗੀ ਤਾਂ ਜੋ ਅਸਮਾਜਿਕ ਤੱਤਾਂ ਰਾਹੀਂ ਹੋਣ ਵਾਲੀ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ। 

ਇਹ ਵੀ ਪੜ੍ਹੋ– ਸਾਵਧਾਨ! YouTube ਰਾਹੀਂ ਵੀ ਤੁਹਾਡੇ ਫੋਨ 'ਚ ਆ ਸਕਦੈ ਵਾਇਰਸ, ਇਹ ਹੈ ਬਚਣ ਦਾ ਤਰੀਕਾ


author

Rakesh

Content Editor

Related News