ਚੀਨੀ ਫੌਜੀ ਭਾਰਤੀ ਸਰਹੱਦ 'ਚ ਦਾਖ਼ਲ ਹੋਏ ਜਾਂ ਨਹੀਂ, ਪੁਸ਼ਟੀ ਕਰੇ ਸਰਕਾਰ:ਰਾਹੁਲ ਗਾਂਧੀ

Wednesday, Jun 03, 2020 - 12:12 PM (IST)

ਚੀਨੀ ਫੌਜੀ ਭਾਰਤੀ ਸਰਹੱਦ 'ਚ ਦਾਖ਼ਲ ਹੋਏ ਜਾਂ ਨਹੀਂ, ਪੁਸ਼ਟੀ ਕਰੇ ਸਰਕਾਰ:ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਚੀਨ ਦੀ ਸਰਹੱਦ 'ਤੇ ਤਣਾਅ ਦਰਮਿਆਨ ਸਰਕਾਰ ਤੋਂ ਬੁੱਧਵਾਰ ਨੂੰ ਸਵਾਲ ਕੀਤਾ ਕਿ ਕੀ ਕੋਈ ਚੀਨੀ ਫੌਜੀ ਭਾਰਤੀ ਸਰਹੱਦ 'ਚ ਦਾਖਲ ਹੋਇਆ ਹੈ? ਰਾਹੁਲ ਨੇ ਟਵੀਟ ਕੀਤਾ 'ਕੀ ਭਾਰਤ ਸਰਕਾਰ ਇਹ ਪੁਸ਼ਟੀ ਕਰ ਸਕਦੀ ਹੈ ਕਿ ਕੋਈ ਚੀਨੀ ਫੌਜੀ ਭਾਰਤੀ ਸਰਹੱਦ 'ਚ ਨਹੀਂ ਆਇਆ ਹੈ।'' ਦੱਸਣਯੋਗ ਹੈ ਕਿ ਸਰਹੱਦ 'ਤੇ ਚੀਨੀ ਫੌਜੀਆਂ ਦੀ ਹੱਲਚੱਲ ਦੀ ਰਿਪੋਰਟ ਦਰਮਿਆਨ ਰਾਹੁਲ ਗਾਂਧੀ ਸਰਕਾਰ ਤੋਂ ਇਸ ਸੰਬੰਧ 'ਚ ਸਥਿਤੀ ਸਾਫ਼ ਕਰਨ ਦੀ ਲਗਾਤਾਰ ਅਪੀਲ ਕਰ ਰਹੇ ਹਨ।

ਇਸ ਤੋਂ ਪਹਿਲਾਂ ਕਾਂਗਰਸ ਬੁਲਾਰੇ ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਸੀ ਕਿ ਚੀਨੀ ਫੌਜ ਵਲੋਂ ਭਾਰਤੀ ਸਰਹੱਦ 'ਚ ਘੁਸਪੈਠ ਦੀ ਕੋਸ਼ਿਸ਼ 'ਤੇ ਮੋਦੀ ਸਰਕਾਰ ਚੁੱਪ ਕਿਉਂ ਬੈਠੀ ਹੈ। ਭਾਰਤ ਦੀ ਸੁਰੱਖਿਆ ਅਤੇ ਖੇਤਰੀ ਅਖੰਡਤਾ ਨਾਲ ਕੋਈ ਸਮਝੌਤਾ ਸਵੀਕਾਰ ਨਹੀਂ ਕੀਤਾ ਜਾ ਸਕਦਾ। ਕਥਿਤ ਤੌਰ 'ਤੇ ਇਹ ਘੁਸਪੈਠ ਲੱਦਾਖ 'ਚ ਗਲਵਾਨ ਨਦੀ ਵੈਲੀ ਅਤੇ ਪਾਂਗੋਂਗ ਝੀਲ ਦੇ ਇਲਾਕੇ 'ਚ ਹੋਈ ਹੈ।

ਦੱਸਣਯੋਗ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੰਟਰੋਲ ਰੇਖਾ (ਐੱਲ.ਓ.ਜੀ.) 'ਤੇ ਲਗਭਗ ਇਕ ਮਹੀਨੇ ਤੋਂ ਚੱਲ ਰਹੇ ਗਤੀਰੋਧ ਦੇ ਸੰਦਰਭ 'ਚ ਬੁੱਧਵਾਰ ਨੂੰ ਕਿਹਾ ਕਿ ਪੂਰਬੀ ਲੱਦਾਖ 'ਚ ਚੀਨੀ ਫੌਜੀ ਚੰਗੀ ਖਾਸੀ ਗਿਣਤੀ 'ਚ ਆ ਗਏ ਹਨ ਅਤੇ ਭਾਰਤ ਨੇ ਵੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਹਨ। ਸਿੰਘ ਨੇ ਕਿਹਾ ਕਿ ਭਾਰਤ ਅਤੇ ਚੀਨ ਦੇ ਵੱਡੇ ਫੌਜ ਅਧਿਕਾਰੀਆਂ ਦਰਮਿਆਨ 6 ਜੂਨ ਨੂੰ ਬੈਠਕ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਭਰੋਸਾ ਦਿਵਾਇਆ ਹੈ ਕਿ ਭਾਰਤ ਆਪਣੀ ਸਥਿਤੀ ਤੋਂ ਪਿੱਛੇ ਨਹੀਂ ਹਟੇਗਾ।


author

DIsha

Content Editor

Related News