ਚੀਨੀ ਔਰਤ ਨੇ ਦਿੱਲੀ ਏਅਰਪੋਰਟ ਦੇ ਪਖ਼ਾਨੇ ''ਚ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਇਹ ਸੀ ਵਜ੍ਹਾ

Monday, Jan 09, 2023 - 10:36 AM (IST)

ਚੀਨੀ ਔਰਤ ਨੇ ਦਿੱਲੀ ਏਅਰਪੋਰਟ ਦੇ ਪਖ਼ਾਨੇ ''ਚ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਇਹ ਸੀ ਵਜ੍ਹਾ

ਨਵੀਂ ਦਿੱਲੀ- ਨੌਕਰੀ ਗੁਆਉਣ ਤੋਂ ਬਾਅਦ ਪ੍ਰੇਮੀ ਵਲੋਂ ਵੀ ਛੱਡ ਦਿੱਤੇ ਜਾਣ ਕਾਰਨ ਡਿਪ੍ਰੈਸ਼ਨ ’ਚ ਚਲੀ ਗਈ ਇਕ ਚੀਨੀ ਮੂਲ ਦੀ ਔਰਤ ਨੇ ਵੀ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਦੇ ਪਖ਼ਾਨੇ ’ਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜ਼ਖ਼ਮੀ ਔਰਤ ਨੂੰ ਇਲਾਜ ਲਈ ਸਫਦਰਜੰਗ ਹਸਪਤਾਲ ਭੇਜਿਆ ਗਿਆ। ਫਿਲਹਾਲ ਚੀਨੀ ਔਰਤ ਦੀ ਹਾਲਤ ਸਥਿਰ ਹੈ। ਉਸ ਨੇ ਕਿਸੇ ਤਿੱਖੀ ਚੀਜ਼ ਨਾਲ ਆਪਣੇ ਸਰੀਰ ਨੂੰ ਕਈ ਥਾਵਾਂ ਤੋਂ ਕੱਟ ਲਿਆ ਸੀ। ਔਰਤ ਸ਼ਨੀਵਾਰ ਦੇਰ ਰਾਤ ਬਹਿਰੀਨ ਤੋਂ ਦਿੱਲੀ ਹਵਾਈ ਅੱਡੇ ਦੇ ਟਰਮੀਨਲ-3 'ਤੇ ਪਹੁੰਚੀ ਸੀ। ਇੱਥੇ ਉਸ ਨੂੰ ਜਹਾਜ਼ ਬਦਲ ਕੇ ਮਲੇਸ਼ੀਆ ਜਾਣ ਵਾਲੀ ਫਲਾਈਟ ’ਚ ਸਵਾਰ ਹੋਣਾ ਸੀ।

ਉਹ ਟਰਮੀਨਲ-3 ’ਤੇ ਸਥਿਤ ਇਕ ਪਖ਼ਾਨੇ ’ਚ ਗਈ ਸੀ, ਜਿੱਥੇ ਉਸ ਨੇ ਆਪਣੇ ਆਪ ਨੂੰ ਜ਼ਖਮੀ ਕਰ ਲਿਆ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਅਧਿਕਾਰੀਆਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਪੁਲਸ ਸੂਤਰਾਂ ਅਨੁਸਾਰ ਇਸ ਪੂਰੇ ਮਾਮਲੇ ਤੋਂ ਚੀਨ ਦੇ ਦੂਤਘਰ ਨੂੰ ਵੀ ਸੂਚਿਤ ਕੀਤਾ ਗਿਆ। ਪੁਲਸ ਮੁਤਾਬਕ ਔਰਤ ਨੇ ਦੱਸਿਆ ਕਿ ਹਾਲ ਹੀ ਵਿਚ ਉਸ ਦੀ ਨੌਕਰੀ ਚਲੀ ਗਈ ਅਤੇ ਪ੍ਰੇਮੀ ਤੋਂ ਬ੍ਰੇਕਅੱਪ ਕਾਰਨ ਉਹ ਖ਼ੁਦਕੁਸ਼ੀ ਕਰਨਾ ਚਾਹੁੰਦੀ ਸੀ।


author

Tanu

Content Editor

Related News