ਚੀਨ ਨੇ ਭਾਰਤ ਹੀ ਨਹੀਂ ਬ੍ਰਿਟੇਨ ਦੇ ਵੀ 40 ਹਜ਼ਾਰ ਲੋਕਾਂ ਦੀ ਕੀਤੀ ਜਾਸੂਸੀ, ਮਹਾਰਾਣੀ ਅਤੇ PM ਵੀ ਸ਼ਾਮਲ

Monday, Sep 14, 2020 - 10:42 PM (IST)

ਚੀਨ ਨੇ ਭਾਰਤ ਹੀ ਨਹੀਂ ਬ੍ਰਿਟੇਨ ਦੇ ਵੀ 40 ਹਜ਼ਾਰ ਲੋਕਾਂ ਦੀ ਕੀਤੀ ਜਾਸੂਸੀ, ਮਹਾਰਾਣੀ ਅਤੇ PM ਵੀ ਸ਼ਾਮਲ

ਲੰਡਨ/ਨਵੀਂ ਦਿੱਲੀ - ਚੀਨ ਦੀ ਕੰਪਨੀ ਨੇ ਸਿਰਫ ਭਾਰਤ ਦੇ ਨੇਤਾ, ਫੌਜ ਦੇ ਅਧਿਕਾਰੀਆਂ, ਜੱਜਾਂ ਸਮੇਤ 10 ਹਜ਼ਾਰ ਲੋਕਾਂ ਦਾ ਡਾਟਾ ਹੀ ਇਕੱਠਾ ਨਹੀਂ ਕੀਤਾ ਸਗੋਂ ਉਹ ਬ੍ਰਿਟੇਨ ਦੇ ਵੀ 40 ਹਜ਼ਾਰ ਤੋਂ ਜ਼ਿਆਦਾ ਪ੍ਰਮੁੱਖ ਲੋਕਾਂ ਦੀ ਜਾਣਕਾਰੀ ਇਕੱਠਾ ਕਰ ਜਾਸੂਸੀ ਲਈ ਦੇ ਰਹੀ ਹੈ। ਇਨ੍ਹਾਂ 'ਚ ਬ੍ਰਿਟੇਨ ਦੀ ਮਹਾਰਾਣੀ ਅਤੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੀ ਸ਼ਾਮਲ ਹਨ। ਮਾਹਰਾਂ ਮੁਤਾਬਕ ਬ੍ਰਿਟਿਸ਼ ਸਮਾਜ 'ਚ ਇਹ ਨਿਗਰਾਨੀ ਕਰਨ ਦਾ ਕਲਪਨਾ ਤੋਂ ਪਰੇ ਮਾਮਲਾ ਹੈ। ਬ੍ਰਿਟਿਸ਼ ਖੁਫੀਆ ਸੂਤਰਾਂ ਨੇ ਵੀ ਇਸ ਨੂੰ ‘ਭਿਆਨਕ’ ਦੱਸਿਆ ਹੈ।  

ਭਾਰਤ 'ਚ ਜਨਤਕ ਜੀਵਨ 'ਚ ਕੰਮ ਕਰ ਰਹੀਆਂ ਕਈ ਪ੍ਰਮੁੱਖ ਹਸਤੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਨਿਗਰਾਨੀ ਕਰਨ ਦਾ ਖੁਲਾਸਾ ‘ਇੰਡੀਅਨ ਐਕਸਪ੍ਰੈਸ’ ਨੇ ਸੋਮਵਾਰ ਨੂੰ ਕੀਤਾ। ਇਸ ਦਿਨ ਬ੍ਰਿਟੇਨ ਦੀ ਅਖ਼ਬਾਰ ‘ਦਿ ਡੇਲੀ ਟੈਲੀਗ੍ਰਾਫ’ ਨੇ ਉੱਥੇ ਦੇ ਲੋਕਾਂ ਦੀ ਜਾਸੂਸੀ ਕੀਤੇ ਜਾਣ ਦੀ ਖ਼ਬਰ ਦਿੱਤੀ। ਜਿਸ ਤਰ੍ਹਾਂ ਭਾਰਤ ਨਾਲ ਪੁੱਛਗਿੱਛ ਕੀਤੇ ਜਾਣ 'ਤੇ ਚੀਨੀ ਟੈਕਨੋਲੋਜੀ ਕੰਪਨੀ ਸਿਨਹੂਆ ਨੇ ਵੈਬਸਾਈਟ ਬੰਦ ਕਰ ਦਿੱਤੀ, ਉਹੀ ਵਾਕਆ ‘ਦਿ ਡੇਲੀ ਟੈਲੀਗ੍ਰਾਫ’ ਦੇ ਨਾਲ ਹੋਇਆ।

ਬ੍ਰਿਟਿਸ਼ ਅਖ਼ਬਾਰ ਮੁਤਾਬਕ ਚੀਨੀ ਕੰਪਨੀ ਨੇ ਆਪਣੀ ਕਰਤੂਤ ਨੂੰ ‘ਚੀਨੀ ਰਾਸ਼ਟਰ ਦੇ ਮਹਾਨ ਪੁਨਰ ਉਥਾਨ’ ਮਿਸ਼ਨ ਲਈ ਕਰਨਾ ਦੱਸਿਆ ਹੈ। ਉਸ ਨੇ ਬ੍ਰਿਟੇਨ ਦੇ ਸੀਨੀਅਰ ਸਿਆਸਤਦਾਨਾਂ, ਸ਼ਾਹੀ ਖਾਨਦਾਨ ਦੇ ਲੋਕਾਂ, ਧਾਰਮਿਕ ਅਤੇ ਫੌਜੀ ਨੇਤਾਵਾਂ ਨਾਲ ਸਬੰਧਿਤ ਫਾਈਲਾਂ ਚੀਨੀ ਸਰਵਰ 'ਚ ਜਮਾਂ ਕੀਤੀਆਂ ਜਿਨ੍ਹਾਂ ਦਾ ਇਸਤੇਮਾਲ ਖੁਫੀਆ ਤਰੀਕੇ ਨਾਲ ਜਾਸੂਸੀ ਲਈ ਕੀਤਾ ਜਾਣਾ ਹੈ। ਇਸ ਡਾਟਾ 'ਚ ਨਾਮ, ਜਨਮ ਤਾਰੀਖ਼, ਸਿੱਖਿਆ, ਪੇਸ਼ੇਵਰ ਜੀਵਨੀ ਅਤੇ ਹੋਰ ਸੂਚਨਾਵਾਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਇਨ੍ਹਾਂ ਦੀ ਵੰਸ਼ਾਵਲੀ, ਸ਼ੌਕ ਅਤੇ ਰੁਚੀਆਂ ਦੀ ਜਾਣਕਾਰੀ ਹੈ। ਵੱਡੇ ਮੁਲਜ਼ਮਾਂ ਦਾ ਵੇਰਵਾ ਵੀ ਮਿਲਿਆ ਹੈ। ਅਖ਼ਬਾਰ ਨੇ ਪੂਰੇ ਦੋ ਪੇਜ਼ ਦੇ ਕੇ ਵੇਰਵੇ ਦੇ ਕੁੱਝ ਅੰਸ਼ ਪ੍ਰਕਾਸ਼ਿਤ ਕੀਤੇ ਹਨ। 

ਇਸ ਕੰਪਨੀ ਨੇ ਅਜਿਹੀ ਹੀ ਜਾਣਕਾਰੀਆਂ ਅਮਰੀਕਾ, ਕੈਨੇਡਾ, ਭਾਰਤ ਅਤੇ ਜਾਪਾਨ 'ਚ ਇਕੱਠੀਆਂ ਕੀਤੀਆਂ ਹਨ। ਸਿਨਹੁਆ ਡਾਟਾ ਨਾਮਕ ਕੰਪਨੀ ਕਹਿੰਦੀ ਹੈ ਕਿ ਉਹ ਇਸ ਨੂੰ ਫੌਜ, ਸੁਰੱਖਿਆ ਅਤੇ ਵਿਦੇਸ਼ੀ ਪ੍ਰਚਾਰ ਲਈ ਉਪਲੱਬਧ ਕਰਵਾਉਂਦੀ ਹੈ। ਇਸ ਨੂੰ ਚੀਨ ਦੇ ਸੁਰੱਖਿਆ ਖੇਤਰ ਦੇ ਖ਼ਰੀਦਾਰਾਂ ਨੂੰ ਵੇਚਿਆ ਜਾਂਦਾ ਹੈ। ਸਮਝਿਆ ਜਾਂਦਾ ਹੈ ਕਿ ਇਹ ਡਾਟਾ ਇੱਕ ਚੀਨ ਵਿਰੋਧੀ ਕਰਮਚਾਰੀ ਨੇ ਚੁਰਾਇਆ ਅਤੇ ‘ਫਾਈਵ ਆਈਜ ਇੰਟੈਲੀਜੈਂਸ ਨੈੱਟਵਰਕ’ ਨਾਲ ਸਾਂਝਾ ਕਰ ਦਿੱਤਾ। ਇਹ ਪੰਜ ਦੇਸ਼ਾਂ ਦਾ ਸੰਯੁਕਤ ਉਪਕਰਮ ਹੈ। ਚੀਨ ਸਰਕਾਰ ਦੇ ਬੁਲਾਰਾ ਨੇ ਕੰਪਨੀ ਅਤੇ ਚੀਨ ਸਰਕਾਰ ਦੀਆਂ ਖੁਫੀਆ ਏਜੰਸੀਆਂ ਦੇ ਸੰਪਰਕ 'ਤੇ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।


author

Inder Prajapati

Content Editor

Related News