ਦਿੱਲੀ: ਹੋਟਲਾਂ ''ਚ ਚੀਨੀ ਨਾਗਰਿਕਾਂ ਦੀ ''ਨੋ ਐਂਟਰੀ'' ਤੋਂ ਬਾਅਦ ਹੁਣ ਟੈਕਸੀ ਸੇਵਾਵਾਂ ''ਤੇ ਵੀ ਪਾਬੰਦੀ

Wednesday, Jul 01, 2020 - 02:58 PM (IST)

ਨਵੀਂ ਦਿੱਲੀ— ਲੱਦਾਖ ਦੀ ਗਲਵਾਨੀ ਘਾਟੀ 'ਚ ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਾਲੇ ਹਿੰਸਕ ਝੜਪ ਤੋਂ ਬਾਅਦ ਪੂਰਾ ਦੇਸ਼ ਰੋਹ ਵਿਚ ਹੈ। ਸਰਕਾਰ ਵਲੋਂ ਜਿੱਥੇ 59 ਚੀਨੀ ਐਪ 'ਤੇ ਪਾਬੰਦੀ ਲਾਈ ਗਈ ਹੈ, ਉੱਥੇ ਹੀ ਹੁਣ ਦਿੱਲੀ ਦੀਆਂ ਟੈਕਸੀਆਂ 'ਚ ਵੀ ਚੀਨੀ ਨਾਗਰਿਕਾਂ ਦੇ ਬੈਠਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਦਿੱਲੀ ਟੈਕਸੀ ਟੂਰਿਸਟ ਟਰਾਂਸਪੋਰਟ ਐਸੋਸੀਏਸ਼ਨ ਨੇ ਆਪਣੇ ਇਕ ਫੈਸਲੇ ਤਹਿਤ ਚੀਨ ਦੇ ਨਾਗਰਿਕਾਂ ਲਈ ਆਪਣੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਯਾਨੀ ਕਿ ਹੁਣ ਇਸ ਐਸੋਸੀਏਸ਼ਨ ਅੰਦਰ ਆਉਣ ਵਾਲੀਆਂ ਸਾਰੀਆਂ ਟੈਕਸੀਆਂ 'ਚ ਚੀਨੀ ਨਾਗਰਿਕਾਂ ਨੂੰ ਬੈਠਣ ਦੀ ਇਜਾਜ਼ਤ ਨਹੀਂ ਹੋਵੇਗੀ।

ਦਿੱਲੀ ਟੈਕਸੀ ਟੂਰਿਸਟ ਟਰਾਂਸਪੋਰਟ ਐਸੋਸੀਏਸ਼ਨ ਅੰਦਰ 400 ਟੈਕਸੀ ਕੰਪਨੀਆਂ ਅਤੇ ਲੱਗਭਗ 50 ਹਜ਼ਾਰ ਟੈਕਸੀਆਂ ਆਉਂਦੀਆਂ ਹਨ। ਓਧਰ ਦਿੱਲੀ ਟੈਕਸੀ ਟੂਰਿਸਟ ਟਰਾਂਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਸੰਜੈ ਸਮਰਾਟ ਨੇ ਦੱਸਿਆ ਕਿ ਸਾਡੇ ਫ਼ੌਜੀਆਂ ਨਾਲ ਜੋ ਸਲੂਕ ਕੀਤਾ ਗਿਆ। ਉਸ ਤੋਂ ਬਾਅਦ ਅਸੀਂ ਇਹ ਫੈਸਲਾ ਲਿਆ ਹੈ ਕਿ ਅਸੀਂ ਚੀਨ ਦੇ ਕਿਸੇ ਵੀ ਨਾਗਰਿਕ ਨੂੰ ਆਪਣੀ ਟੈਕਸੀ ਵਿਚ ਸੇਵਾ ਨਹੀਂ ਦੇਵਾਂਗੇ। ਉਨ੍ਹਾਂ ਆਖਿਆ ਕਿ ਅਸੀਂ ਕੇਂਦਰ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਕਿ ਚੀਨ ਦੇ ਸਾਰੇ ਸਾਮਾਨਾਂ ਦਾ ਦੇਸ਼ ਵਿਚ ਬਾਈਕਾਟ ਕੀਤਾ ਜਾਵੇ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਹੋਟਲਾਂ ਵਿਚ ਵੀ ਇਹ ਫੈਸਲਾ ਲਿਆ ਸੀ ਕਿ ਦਿੱਲੀ ਦੇ ਹੋਟਲ ਅਤੇ ਗੈਸਟ ਹਾਊਸ 'ਚ ਹੁਣ ਕਿਸੇ ਵੀ ਚੀਨੀ ਨਾਗਰਿਕ ਨੂੰ ਠਹਿਰਾਇਆ ਨਹੀਂ ਜਾਵੇਗਾ।


Tanu

Content Editor

Related News