ਲੱਦਾਖ ਵਿਵਾਦ : ਭਾਰਤ ਦੀ ਵੱਡੀ ਕਾਮਯਾਬੀ, ਤਿੰਨ ਥਾਂਵਾਂ ਤੋਂ ਪਿੱਛੇ ਹਟੀ ਚੀਨੀ ਫੌਜ

07/09/2020 6:04:49 PM

ਨੈਸ਼ਨਲ ਡੈਸਕ- ਚੀਨੀ ਫੌਜੀਆਂ ਦਾ ਲੱਦਾਖ 'ਚ ਹਿੰਸਕ ਝੜਪ ਵਾਲੀ ਜਗ੍ਹਾ ਤੋਂ ਪਿੱਛੇ ਹਟਣ ਦਾ ਸਿਲਸਿਲਾ ਜਾਰੀ ਹੈ। ਵੀਰਵਾਰ ਨੂੰ ਚੀਨੀ ਫੌਜ ਪੈਟਰੋਲਿੰਗ ਪੁਆਇੰਟ (ਪੀਪੀ)-17 ਤੋਂ ਵੀ ਪਿੱਛੇ ਹਟ ਗਈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਚੀਨੀ ਫੌਜੀ ਪੀਪੀ-14, 15 ਤੋਂ ਪਿੱਛੇ ਹਟੀ ਸੀ। ਭਾਰਤ ਦੀ ਕੂਟਨੀਤੀ ਕਾਰਨ ਹੁਣ ਤੱਕ ਚੀਨੀ ਫੌਜੀ ਤਿੰਨ ਥਾਂਵਾਂ ਤੋਂ ਪਿੱਛੇ ਹਟ ਗਈ ਹੈ। ਉੱਥੇ ਹੀ ਚੀਨ ਨੇ ਆਪਣੇ ਫੌਜੀਆਂ ਦੀ ਗਿਣਤੀ ਵੀ ਪਹਿਲਾਂ ਤੋਂ ਕਾਫ਼ੀ ਘੱਟ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੂਰਬੀ ਲੱਦਾਖ ਦੇ ਹਾਟ ਸਪ੍ਰਿੰਗਜ਼ 'ਚ ਟਕਰਾਅ ਵਾਲੇ ਖੇਤਰ ਤੋਂ ਚੀਨ ਨੇ ਆਪਣੇ ਸਾਰੇ ਅਸਥਾਈ ਢਾਂਚਿਾਂ ਨੂੰ ਹਟਾ ਲਿਆ ਸੀ। ਭਾਵੇਂ ਹੀ ਚੀਨ ਪਿੱਛੇ ਹਟ ਗਿਆ ਹੋਵੇ ਪਰ ਭਾਰਤੀ ਫੌਜ ਚੀਨੀ ਫੌਜੀਆਂ ਦੀ ਵਾਪਰੀ 'ਤੇ ਸਖਤ ਨਜ਼ਰ ਬਣਾਏ ਹੋਏ ਹੈ ਅਤੇ ਖੇਤਰ 'ਚ ਹੋ ਰਹੀ ਹਰ ਗਤੀਵਿਧੀ ਨੂੰ ਲੈ ਕੇ ਅਲਰਟ ਹੈ।

ਦੱਸਣਯੋਗ ਹੈ ਕਿ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਅਤੇ ਚੀਨੀ ਵਿਦੇਸ਼ੀ ਮੰਤਰੀ ਵਾਂਗ ਯੀ ਦਰਮਿਆ ਬੀਤੇ ਐਤਵਾਰ ਨੂੰ ਟੈਲੀਫੋਨ 'ਤੇ ਕਰੀਬ 2 ਘੰਟੇ ਹੋਈ ਗੱਲਬਾਤ ਤੋਂ ਬਾਅਦ ਫੌਜੀਆਂ ਦੀ ਵਾਪਸੀ ਦੀ ਪ੍ਰਕਿਰਿਆ ਸੋਮਵਾਰ ਨੂੰ ਸਵੇਰੇ ਸ਼ੁਰੂ ਹੋਈ। ਵਾਰਤਾ ਦੌਰਾਨ ਦੋਹਾਂ ਪੱਖਾਂ ਨੇ ਟਕਰਾਅ ਵਾਲੇ ਸਾਰੇ ਬਿੰਦੂਆਂ ਤੋਂ ਫੌਜ ਫੋਰਸਾਂ ਦੀ ਤੇਜ਼ੀ ਨਾਲ ਵਾਪਸੀ 'ਤੇ ਸਹਿਮਤੀ ਜਤਾਈ, ਤਾਂ ਕਿ ਖੇਤਰ 'ਚ ਸ਼ਾਂਤੀ ਕਾਇਮ ਕੀਤੀ ਜਾ ਸਕੇ। ਡੋਭਾਲ ਅਤੇ ਵਾਂਗ ਸਰਹੱਦ ਸੰਬੰਧੀ ਵਾਰਤਾਵਾਂ ਲਈ ਵਿਸ਼ੇਸ਼ ਪ੍ਰਤੀਨਿਧੀ ਹਨ। ਵਾਰਤਾ ਤੋਂ ਬਾਅਦ ਗਲਵਾਨ ਘਾਟੀ, ਹਾਟ ਸਪ੍ਰਿੰਗਜ਼, ਗੋਰਗਾ ਅਤੇ ਪੈਂਗੋਂਗ ਸੋ ਦੇ ਫਿੰਗਰ ਇਲਾਕਿਆਂ ਤੋਂ ਵਾਪਸੀ ਦੀ ਪ੍ਰਕਿਰਿਆ ਸ਼ੁਰੂ ਹੋਈ।


DIsha

Content Editor

Related News