ਸਰਹੱਦ ''ਤੇ ਝੜਪਾਂ ਤੋਂ ਬਾਅਦ ਫੌਜੀਆਂ ਦੀ ਤਾਇਨਾਤੀ ਵਧਾ ਰਿਹੈ ਚੀਨ

05/18/2020 8:39:31 PM

ਬੀਜ਼ਿੰਗ - ਚੀਨ ਨੇ ਐਲ. ਏ. ਸੀ. 'ਤੇ ਹਾਲ ਹੀ ਵਿਚ ਹੋਈਆਂ ਝੜਪਾਂ ਤੋਂ ਬਾਅਦ ਲੱਦਾਖ ਨਾਲ ਲੱਗਦੀ ਸਰਹੱਦ 'ਤੇ ਫੌਜੀਆਂ ਦੀ ਤਾਇਨਾਤੀ ਨੂੰ ਵਧਾ ਦਿੱਤਾ ਹੈ। ਚੀਨੀ ਮੀਡੀਆ ਨੇ ਦਾਅਵਾ ਕੀਤਾ ਹੈ ਕਿ ਲੱਦਾਖ ਨੇੜੇ ਸਥਿਤ ਗੈਲਵੋਨ ਘਾਟੀ ਵਿਚ ਵੱਡੀ ਪੈਮਾਨੇ 'ਤੇ ਚੀਨੀ ਫੌਜੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਦੱਸ ਦਈਏ ਕਿ ਮਈ ਦੇ ਪਹਿਲੇ ਹਫਤੇ ਵਿਚ ਇਸੇ ਇਲਾਕੇ ਵਿਚ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਹਥੋਂਪਾਈ ਹੋਈ ਸੀ। ਜਿਸ ਵਿਚ ਦੋਹਾਂ ਪੱਖਾਂ ਦੇ ਕਈ ਫੌਜੀ ਜ਼ਖਮੀ ਵੀ ਹੋਏ ਸਨ।

ਲੱਦਾਖ ਸਰਹੱਦ 'ਤੇ ਚੀਨੀ ਫੌਜੀ ਤਾਇਨਾਤ
ਚੀਨੀ ਅਖਬਾਰ 'ਗਲੋਬਲ ਟਾਈਮਸ' ਨੇ ਦਾਅਵਾ ਕੀਤਾ ਹੈ ਕਿ ਗੈਲਵੋਨ ਘਾਟੀ ਦੇ ਨੇੜੇ ਚੀਨੀ ਸਰਹੱਦ ਦੀ ਰੱਖਿਆ ਲਈ ਪੀਪਲਸ ਲਿਬਰੇਸ਼ਨ ਆਰਮੀ (ਪੀ. ਐਲ. ਏ.) ਨੇ ਵੱਡੀ ਗਿਣਤੀ ਵਿਚ ਫੌਜੀਆਂ ਨੂੰ ਤਾਇਨਾਤ ਕੀਤਾ ਹੈ। ਗਲੋਬਲ ਟਾਈਮਸ ਨੇ ਚੀਨੀ ਫੌਜ ਦੇ ਇਕ ਸੂਤਰ ਦੇ ਹਵਾਲੇ ਤੋਂ ਲਿੱਖਿਆ ਹੈ ਕਿ ਇਸ ਖੇਤਰ ਵਿਚ ਭਾਰਤੀ ਫੌਜ ਗਸ਼ਤ ਲਈ ਆਉਂਦੇ ਹੈ, ਜਿਨ੍ਹਾਂ ਨੂੰ ਰੋਕਣ ਲਈ ਇਹ ਤਾਇਨਾਤੀ ਕੀਤੀ ਗਈ ਹੈ।

ਚੀਨ ਨੇ ਭਾਰਤ 'ਤੇ ਲਾਏ ਦੋਸ਼
ਰਿਪੋਰਟ ਵਿਚ ਚੀਨ ਨੇ ਦਾਅਵਾ ਕੀਤਾ ਹੈ ਕਿ ਗੈਲਵੋਨ ਘਾਟੀ 'ਤੇ ਉਸ ਦਾ ਅਧਿਕਾਰ ਹੈ। ਇਸ ਖੇਤਰ ਵਿਚ ਭਾਰਤੀ ਸਾਮਰਿਕ ਟਿਕਾਣੇ ਬਣਾ ਕੇ ਕੰਟਰੋਲ ਲਾਈਨ 'ਤੇ ਇਕ ਪਾਸੇ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਦਕਿ ਸੱਚਾਈ ਇਹ ਹੈ ਕਿ ਚੀਨੀ ਫੌਜ ਆਏ ਦਿਨ ਭਾਰਤੀ ਖੇਤਰ ਵਿਚ ਘੁਸਪੈਠ ਕਰ ਰਹੀ ਹੈ। ਇਸ ਖੇਤਰ ਵਿਚ ਚੀਨ ਨੇ ਆਪਣੀ ਫੌਜ ਦੀ ਹਾਜ਼ਰੀ ਨੂੰ ਕਾਫੀ ਮਜ਼ਬੂਤ ਬਣਾ ਲਿਆ ਹੈ।

ਹਾਟਲਾਈਨ ਨਾਲ ਸੰਪਰਕ ਵਿਚ ਭਾਰਤ-ਚੀਨ
ਹਾਲਾਂਕਿ ਰਿਪੋਰਟ ਵਿਚ ਇਹ ਵੀ ਆਖਿਆ ਗਿਆ ਹੈ ਕਿ ਚੀਨ ਸਰਹੱਦ 'ਤੇ ਸ਼ਾਂਤੀ ਬਣਾਏ ਰੱਖਣ ਦੇ ਪੱਖ ਵਿਚ ਹੈ। ਭਾਰਤ-ਚੀਨ ਦੀ ਫੌਜ ਸਰਹੱਦ 'ਤੇ ਪੈਦਾ ਹੋਣ ਵਾਲੇ ਕਿਸੇ ਵੀ ਹਾਲਤ ਦਾ ਨਿਪਟਾਰਾ ਕਰਨ ਲਈ ਬੈਠਕਾਂ ਅਤੇ ਹਾਟਲਾਈਨ ਨਾਲ ਇਕ ਦੂਜੇ ਦੇ ਸੰਪਰਕ ਵਿਚ ਹਨ।

ਮਈ ਵਿਚ 2 ਵਾਰ ਭਿੜੇ ਭਾਰਤੀ-ਚੀਨੀ ਫੌਜੀ
ਭਾਰਤ-ਚੀਨ ਬਾਰਡਰ 'ਤੇ ਭਾਰਤੀ ਫੌਜੀਆਂ ਅਤੇ ਚੀਨ ਆਰਮੀ ਦੇ ਫੌਜੀਆਂ ਵਿਚਾਲੇ ਮਈ ਵਿਚ ਹੁਣ ਤੱਕ 2 ਵਾਰ ਟਕਰਾਅ ਹੋ ਚੁੱਕਿਆ ਹੈ। 9 ਮਈ ਨੂੰ ਨਾਰਥ ਸਿਕਿੱਮ ਵਿਚ ਟਕਰਾਅ ਹੋਇਆ ਸੀ ਜਿਸ ਨੂੰ ਸਥਾਨਕ ਕਮਾਂਡ ਪੱਧਰ 'ਤੇ ਗੱਲਬਾਤ ਨਾਲ ਹੱਲ ਕਰ ਲਿਆ ਗਿਆ। ਇਸ ਤੋਂ ਪਹਿਲਾਂ 5 ਮਈ ਨੂੰ ਦੇਰ ਰਾਤ ਈਸਟ ਲੱਦਾਖ ਵਿਚ ਦੋਹਾਂ ਪਾਸੇ ਦੇ ਫੌਜੀ ਆਪਸ ਵਿਚ ਭਿੜੇ ਸਨ। ਚੀਨ ਅਤੇ ਭਾਰਤੀ ਫੌਜੀਆਂ ਵਿਚਾਲੇ ਹਥੋਂਪਾਈ ਵੀ ਹੋਈ ਅਤੇ ਪੱਥਰਬਾਜ਼ੀ ਵੀ। ਇਸ ਵਿਚ ਦੋਹਾਂ ਪਾਸੇ ਦੇ ਕੁਝ ਫੌਜੀਆਂ ਨੂੰ ਸੱਟਾਂ ਲੱਗੀਆਂ ਸਨ। ਸਥਾਨਕ ਕਮਾਂਡਰ ਪੱਧਰ 'ਤੇ ਗਲੱਬਾਤ ਕਰ ਇਸ ਟਕਰਾਅ ਨੂੰ ਖਤਮ ਕੀਤਾ ਗਿਆ ਸੀ।


Khushdeep Jassi

Content Editor

Related News