NSG ਮੁੱਦੇ ''ਤੇ ਰੂਸ ਦੇ ਸੰਪਰਕ ''ਚ ਹੈ ਚੀਨ

Tuesday, Jun 06, 2017 - 08:04 PM (IST)

ਨਵੀਂ ਦਿੱਲੀ— ਚੀਨ ਨੇ ਕਿਹਾ ਕਿ ਪ੍ਰਮਾਣੂ ਸਪਲਾਈ ਸਮੂਹ (NSG) 'ਚ ਭਾਰਤ ਦੀ ਮੈਂਬਰਤਾ ਦੇ ਮੁੱਦੇ 'ਤੇ ਉਹ ਰੂਸ ਦੇ ਸੰਪਰਕ 'ਚ ਹੈ ਪਰ ਉਸ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਨਾਲ ਉਸ ਦੇ ਰੁਖ 'ਚ ਕੋਈ ਬਦਲਾਅ ਨਹੀਂ ਆਇਆ ਹੈ। 
ਚੀਨ ਦੇ ਵਿਦੇਸ਼ ਮੰਤਰਾਲੇ ਦੀ ਤਰਜ਼ਮਾਨ ਹੁਆ ਚੁਨਯਿੰਗ ਦਾ ਬਿਆਨ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਉਸ ਬਿਆਨ ਦੇ ਇਕ ਦਿਨ ਬਾਅਦ ਆਇਆ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਭਾਰਤ ਮਾਸਕੋ ਨਾਲ ਗੱਲਬਾਤ ਕਰ ਰਿਹਾ ਹੈ ਤੇ ਇਸ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਗੱਲ 'ਤੇ ਬੀਜਿੰਗ ਨੂੰ ਰਾਜ਼ੀ ਕੀਤਾ ਜਾ ਸਕੇ। ਹੁਆ ਨੇ ਮੀਡੀਆ ਨੂੰ ਦੱਸਿਆ ਕਿ ਚੀਨ ਤੇ ਰੂਸ ਸਮੇਤ ਦੂਜੇ ਮੈਂਬਰ ਕਰੀਬੀ ਸੰਪਰਕ ਰੱਖਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਵੀ ਮੰਨਦੇ ਹਾਂ ਕਿ NSG ਦੇ ਸਿਧਾਂਤਾ ਦੇ ਆਧਾਰ 'ਤੇ ਕਾਰਵਾਈ ਹੋਣੀ ਚਾਹੀਦੀ ਹੈ। 
ਆਮ ਸਹਿਮਤੀ ਦੇ ਆਧਾਰ 'ਤੇ ਹੋਵੇ ਫੈਸਲਾ
ਸਵਰਾਜ ਦੀ ਟਿੱਪਣੀ 'ਤੇ ਪ੍ਰਤਿਕਿਰਿਆ ਦਿੰਦੇ ਹੋਏ ਹੁਆ ਨੇ ਕਿਹਾ ਗੈਰ-ਐੱਨ.ਪੀ.ਟੀ. ਦੇਸ਼ਾਂ ਦੇ NSG ਦੀ ਮੈਂਬਰਤਾ ਲਈ ਅਪਲਾਈ ਇਕ ਬਹੁਪੱਧਰੀ ਸਵਾਲ ਹੈ ਤੇ ਇਸ ਨੂੰ  ਦੇ ਮੈਂਬਰਾਂ ਵਿਚਕਾਰ ਆਮ ਸਹਿਮਤੀ ਦੇ ਆਧਾਰ 'ਤੇ ਨਿਪਟਾਇਆ ਜਾਣਾ ਚਾਹੀਦਾ ਹੈ। ਹੁਆ ਨੇ ਕਿਹਾ, ''ਅਸੀਂ ਇਸ ਮੁੱਦੇ 'ਤੇ ਕਈ ਵਾਰ ਆਪਣੀ ਸਥਿਤੀ ਸਪੱਸ਼ਟ ਕੀਤੀ ਹੈ। ਸਾਡੀ ਸਥਿਤੀ ਹਾਲੇ ਵੀ ਬਦਲੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਹੀਨੇ ਬਰਨ 'ਚ ਹੋਣ ਵਾਲੇ NSG ਦੇ ਪੂਰਨ ਸੰਮੇਲਨ 'ਚ ਚੀਨ ਸਾਕਾਰਾਤਮਕ ਚਰਚਾ ਦਾ ਇੱਛੁਕ ਹੈ।''


Related News