''ਕੋਰੋਨਾ'' ਤੋਂ ਬਾਅਦ ਚੀਨ ''ਤੇ ਮੰਡਰਾਇਆ ਇਕ ਹੋਰ ਖ਼ਤਰਾ, ਟੁੱਟ ਸਕਦੈ ਇਹ ਬੰਨ੍ਹ (ਤਸਵੀਰਾਂ)

06/25/2020 5:19:09 PM

ਬੀਜਿੰਗ/ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਆਫ਼ਤ ਅਜੇ ਖ਼ਤਮ ਨਹੀਂ ਹੋ ਸੀ ਕਿ ਚੀਨ 'ਤੇ ਇਕ ਹੋਰ ਵੱਡਾ ਖ਼ਤਰਾ ਮੰਡਰਾਉਣ ਲੱਗ ਪਿਆ ਹੈ। ਦਰਅਸਲ ਚੀਨ ਦੇ ਕਰੀਬ 24 ਸੂਬਿਆਂ 'ਚ ਇਨ੍ਹੀਂ ਦਿਨੀਂ ਮਹੋਲੇਧਾਰ ਮੀਂਹ ਪੈ ਰਿਹਾ ਹੈ। ਇਸ ਦਰਮਿਆਨ ਚੀਨੀ ਜਲ ਵਿਗਿਆਨਕ ਵਾਂਗ ਵੇਈਲੁਓ ਨੇ ਥ੍ਰੀ ਗੋਰਜ ਬੰਨ੍ਹ ਦੀ ਸੁਰੱਖਿਆ 'ਤੇ ਸਵਾਲ ਚੁੱਕਦੇ ਹੋਏ ਚਿਤਾਵਨੀ ਵੀ ਜਾਰੀ ਕਰ ਦਿੱਤੀ ਹੈ। ਉਨ੍ਹਾਂ ਨੇ ਬੰਨ੍ਹ ਦੀ ਸੁਰੱਖਿਆ 'ਤੇ ਸਵਾਲ ਚੁੱਕਦੇ ਹੋਏ ਚਿਤਾਵਨੀ ਜਾਰੀ ਕੀਤੀ ਹੈ ਕਿ ਇਹ ਬੰਨ੍ਹ ਕਦੇ ਵੀ ਟੁੱਟ ਸਕਦਾ ਹੈ। 

PunjabKesari
ਦੱਸ ਦੇਈਏ ਕਿ ਚੀਨ ਵਿਚ 1 ਜੂਨ ਤੋਂ ਸ਼ੁਰੂ ਹੋਈ ਹਨ੍ਹੇਰੀ ਅਤੇ ਤੂਫਾਨ ਕਾਰਨ 7300 ਤੋਂ ਵਧੇਰੇ ਘਰ ਤਬਾਹ ਹੋ ਚੁੱਕੇ ਹਨ। ਸੋਮਵਾਰ ਸਵੇਰੇ ਤਕ ਇਸ ਨਾਲ ਲੱਗਭਗ 80 ਲੱਖ ਲੋਕ ਪ੍ਰਭਾਵਿਤ ਹੋ ਚੁੱਕੇ ਹਨ। ਇਸ ਤੋਂ ਕਰੀਬ 29 ਲੱਖ ਡਾਲਰ ਦਾ ਨੁਕਸਾਨ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਤਾਇਵਾਨ ਨਿਊਜ਼ ਮੁਤਾਬਕ ਲਗਾਤਾਰ ਪੈ ਰਹੇ ਮੀਂਹ ਨਾਲ ਦੁਨੀਆ ਦੀ ਸਭ ਤੋਂ ਵੱਡੇ ਜਲ ਬਿਜਲੀ ਪ੍ਰਾਜੈਕਟ ਦੇ ਸੰਭਾਵਿਤ ਨੁਕਸਾਨ ਤੋਂ ਚੀਨ ਦੇ ਲੋਕ ਕਾਫੀ ਚਿੰਤਾ ਵਿਚ ਹਨ। 

PunjabKesari

ਵਿਗਿਆਨਕ ਵਾਂਗ ਨੇ ਦੱਸਿਆ ਕਿ ਬੰਨ੍ਹ ਦਾ ਡਿਜ਼ਾਈਨ, ਨਿਰਮਾਣ ਅਤੇ ਗੁਣਵੱਤਾ ਨਿਰੀਖਣ ਸਾਰਾ ਕੁਝ ਇਕ ਹੀ ਸਮੂਹ ਵਲੋਂ ਕੀਤਾ ਗਿਆ ਸੀ। ਇਹ ਪ੍ਰਾਜੈਕਟ ਬਹੁਤ ਛੇਤੀ ਹੀ ਖਤਮ ਹੋ ਗਿਆ ਸੀ। ਉਨ੍ਹਾਂ ਨੇ ਇਹ ਵੀ ਆਖਿਆ ਕਿ ਚੀਨੀ ਜਲ ਸਾਧਨ ਮੰਤਰੀ ਯੇ ਜਿਯਾਨਚੁਨ ਨੇ 10 ਜੂਨ ਨੂੰ ਹੋਈ ਪ੍ਰੈੱਸ ਕਾਨਫਰੰਸ ਵਿਚ ਇਸ ਗੱਲ ਨੂੰ ਮਨਜ਼ੂਰ ਕੀਤਾ ਕਿ ਦੇਸ਼ ਵਿਚ ਘੱਟ ਤੋਂ ਘੱਟ 148 ਨਦੀਆਂ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹੈ। 

PunjabKesari
ਇਕ ਰਿਪੋਰਟ ਮੁਤਾਬਕ ਇਕ ਸਾਲ ਪਹਿਲਾਂ ਬੰਨ੍ਹ ਦੀ ਜੰਗ ਲੱਗੀਆਂ ਤਸਵੀਰਾਂ 'ਤੇ ਹੁਣ ਸਵਾਲ ਚੁੱਕਣ ਦੀ ਬਜਾਏ ਵਾਂਗ ਨੇ ਕਿਹਾ ਕਿ ਵਧੇਰੇ ਚਿੰਤਾ ਦਰਾਰਾਂ ਅਤੇ ਘਟੀਆਂ ਕੰਕਰੀਟ ਹੈ, ਜੋ ਕਿ ਇਸ ਦੇ ਨਿਰਮਾਣ ਦੌਰਾਨ ਇਸਤੇਮਾਲ ਕੀਤੀ ਗਈ ਸੀ।

PunjabKesari

ਉਨ੍ਹਾਂ ਕਿਹਾ ਬੰਨ੍ਹ ਟੁੱਟ ਨਾਲ ਯਾਂਗਤਜੀ ਨਦੀ ਦੇ ਹੇਠਲੇ ਹਿੱਸਿਆਂ ਵਿਚ ਰਹਿਣ ਵਾਲੇ ਲੋਕਾਂ ਲਈ ਭਿਆਨਕ ਸਥਿਤੀ ਪੈਦਾ ਹੋ ਸਕਦੀ ਹੈ। ਉਨ੍ਹਾਂ ਲੋਕਾਂ ਨੂੰ ਉੱਥੋਂ ਕੱਢਣ ਲਈ ਛੇਤੀ ਤੋਂ ਛੇਤੀ ਤਿਆਰੀ ਕਰਨੀ ਚਾਹੀਦੀ ਹੈ, ਨਹੀਂ ਤਾਂ ਵੱਡੀ ਆਫ਼ਤ ਪੈਦਾ ਹੋ ਸਕਦੀ ਹੈ। 

PunjabKesari


Tanu

Content Editor

Related News