ਚੀਨ ਨੇ 60 ਤਿੱਬਤੀਆਂ ਨੂੰ ਉਨ੍ਹਾਂ ਦੇ ਘਰਾਂ ਤੋਂ ਜ਼ਬਰਦਸਤੀ ਕੱਢਿਆ

07/18/2020 8:26:50 AM

ਪੇਈਚਿੰਗ, (ਏ. ਐੱਨ. ਆਈ.)-ਤਿੱਬਤ ਖੇਤਰ ’ਚ ਚੀਨ ਕਿਸ ਤਰ੍ਹਾਂ ਨਾਲ ਸਥਾਨਕ ਲੋਕਾਂ ਨਾਲ ਵਰਤਾਅ ਕਰ ਰਿਹਾ ਹੈ ਇਸਦਾ ਤਾਜ਼ਾ ਉਦਾਹਰਣ ਇਕ ਐੱਨ. ਜੀ. ਓ. ਨੇ ਦਿੱਤਾ ਹੈ। ਤਿੱਬਤ ਵਾਚ ਦਾ ਹਵਾਲਾ ਦਿੰਦੇ ਹੋਏ ਫਰੀ ਤਿੱਬਤ ਐੱਨ. ਜੀ. ਓ. ਨੇ ਕਿਹਾ ਹੈ ਕਿ ਚੀਨੀ ਅਧਿਕਾਰੀਆਂ ਨੇ ਪੂਰਬੀ ਤਿੱਬਤ ਇਲਾਕੇ ’ਚ 13 ਵੱਖ-ਵੱਖ ਘਰਾਂ ਦੇ 60 ਤਿੱਬਤੀਆਂ ਨੂੰ ਜ਼ਬਰਦਸਤੀ ਘਰਾਂ ਹੋ ਕੱਢਕੇ ਦੂਸਰੀ ਥਾਂ ਭੇਜ ਦਿੱਤਾ ਹੈ। ਨਵੇਂ ਘਰਾਂ ’ਚ ਚੀਨੀ ਝੰਡੇ ਵੀ ਲਗਾਏ ਗਏ ਹਨ।

ਦੱਸਿਆ ਗਿਆ ਹੈ ਕਿ ਚੀਨੀ ਸਰਕਾਰ ਵਲੋਂ ਬਣਾਏ ਗਏ ਪਲਿਊਲ ਕਾਊਂਟੀ ਦੀ ਇਕ ਬਸਤੀ ’ਚ ਇਨ੍ਹਾਂ ਨੂੰ ਡੋਲਿੰਗ ਪਿੰਡ ਤੋਂ ਕੱਢਕੇ ਭੇਜਿਆ ਗਿਆ ਹੈ। 24 ਜੂਨ ਨੂੰ ਹੋਈ ਇਸ ਕਾਰਵਾਈ ’ਚ ਤਿੱਬਤੀਆਂ ਨੂੰ ਜਿਨ੍ਹਾਂ ਨਵੇਂ ਘਰਾਂ ’ਚ ਭੇਜਿਆ ਗਿਆ ਹੈ ਉਥੇ ਛੱਤਾਂ ’ਤੇ ਚੀਨੀ ਕਮਿਊਨਿਸਟ ਪਾਰਟੀ ਨੇ ਚੀਨ ਦੇ ਝੰਡੇ ਲਗਾ ਦਿੱਤੇ ਹਨ ਅਤੇ ਘਰਾਂ ਦੇ ਅੰਦਰ ਰਾਸ਼ਟਰਪਤੀ ਜਿਨਪਿੰਗ ਦੀ ਫੋਟੋ ਰੱਖੀ ਗਈ ਹੈ।

ਐੱਨ. ਜੀ. ਓ. ਨੇ ਦੱਸਿਆ ਕਿ 2018-2019 ਦਰਮਿਆਨ ਚੀਨੀ ਸਰਕਾਰ ਨੇ ਪੂਰਬੀ ਤਿੱਬਤ ਤੋਂ ਤਿੱਬਤ ਖੁਦਮੁਖਤਿਆਰ ਖੇਤਰ ਦੇ ਰੂਪ ’ਚ ਸ਼ਾਸਤ ਖੇਤਰ ’ਚ ਲਗਭਗ 400 ਤਿੱਬਤੀ ਪਰਿਵਾਰਾਂ ਨੂੰ ਵੱਡੇ ਪੈਮਾਨੇ ’ਤੇ ਜ਼ਬਰਦਸਤੀ ਹਟਾ ਦਿੱਤਾ ਹੈ। ਚੀਨੀ ਸਰਕਾਰ ਨੇ ਜੁਲਾਈ 2019 ’ਚ 3 ਤਿੱਬਤੀ ਬਹੁ-ਗਿਣਤੀ ਟਾਊਨਸ਼ਿੱਪ ਤੋਂ 2, 693 ਲੋਕਾਂ ਦਾ ਮੁੜ ਵਸੇਵਾ ਪਾਸ਼ਾ ਕਾਊਂਟੀ ’ਚ ਪੂਰਾ ਕੀਤਾ। ਪੀਪੁਲਸ ਰਿਪਬਲਿਕ ਆਫ ਚਾਈਨਾ (ਪੀ. ਆਰ. ਸੀ.) ਦਾ ਦਾਅਵਾ ਹੈ ਕਿ ਤਿੱਬਤ ਚੀਨ ਦਾ ਅਣਿੱਖੜਵਾਂ ਅੰਗ ਹੈ।

ਸੀ. ਸੀ. ਪੀ. ਮੈਂਬਰਾਂ ਦੇ ਦਾਖਲੇ ’ਤੇ ਰੋਖ ਲਗਾ ਸਕਦੈ ਅਮਰੀਕਾ

ਹਾਂਗਕਾਂਗ ਦੇ ਵਿਵਾਦਪੂਰਨ ਰਾਸ਼ਟਰੀ ਸੁਰੱਖਿਆ ਕਾਨੂੰਨ ਸਬੰਧੀ ਚੀਨੀ ਕਮਿਊਨਿਸਟ ਪਾਰਟੀ (ਸੀ. ਸੀ. ਪੀ.) ਦੇ ਮੈਂਬਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸੰਯੁਕਤ ਰਾਜ ਅਮਰੀਕਾ ਆਪਣੇ ਦੇਸ਼ ’ਚ ਪਾਬੰਦੀ ਲਗਾ ਸਕਦਾ ਹੈ। ਦਿ ਨਿਊਯਾਰਕ ਟਾਈਮਜ਼ ਮੁਤਾਬਕ ਅਮਰੀਕੀ ਸਰਕਾਰ ਉਨ੍ਹਾਂ ਸੀ. ਸੀ. ਪੀ. ਮੈਂਬਰਾਂ ਦੇ ਵੀਜ਼ਾ ਨੂੰ ਰੱਦ ਕਰਨ ਦੀ ਇਜਾਜ਼ਤ ਦੇ ਸਕਦੀ ਹੈ ਜੋ ਮੌਜੂਦਾ ਸਮੇਂ ’ਚ ਦੇਸ਼ ਵਿਚ ਹਨ, ਨਾਲ ਹੀ ਉਨ੍ਹਾਂ ਦੇ ਪਰਿਵਾਰ ਦੇ ਲੋਕਾਂ ਨੂੰ ਵੀ ਬੇਦਖਲ ਕਰ ਸਕਦੀ ਹੈ।

ਚੀਨ ਦੀ ਧਮਕੀ ਦੇ ਵਿਰੁੱਧ ਤਾਈਵਾਨ ਨੇ ਕੀਤਾ ਜੰਗੀ ਅਭਿਆਸ

ਚੀਨ ਵਲੋਂ ਤਾਈਵਾਨ ’ਤੇ ਆਪਣੇ ਅਧਿਕਾਰ ਦੀ ਧਮਕੀ ਵਿਚਾਲੇ ਤਾਈਵਾਨ ਨੇ ਫੌਜੀ ਜੰਗੀ ਅਭਿਆਸ ਕੀਤਾ। ਤਾਈਵਾਨੀ ਫੌਜ, ਸਮੁੰਦਰੀ ਫੌਜ ਅਤੇ ਹਵਾਈ ਫੌਜ ਨੇ ਲਾਈਵ ਜੰਗੀ ਅਭਿਆਸ ਕਰ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਰਾਸ਼ਟਰਪਤੀ ਸਾਈ ਇੰਗ ਵੇਨ ਨੇ ਕਿਹਾ ਕਿ ਅਸੀਂ ਚੀਨ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡਾ ਦੇਸ਼ ਕਮਜ਼ੋਰ ਨਹੀਂ ਹੈ। ਅਸੀਂ ਆਪਣੀ ਜ਼ਮੀਨ ਅਤੇ ਚੀਨ ਦੇ ਘੁਸਪੈਠ ਨੂੰ ਰੋਕਣ ’ਚ ਸਮਰੱਥ ਹਾਂ। ਜੇਕਰ ਚੀਨ ਨੇ ਕੋਈ ਗੈਰ-ਵਾਜ਼ਿਬ ਹਰਕਤ ਕੀਤੀ ਤਾਂ ਉਸਨੂੰ ਮੂੰਹਤੋੜ ਜਵਾਬ ਦੇਵਾਂਗੇ।

ਤਿੱਬਤ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਿਹੈ ਚੀਨ

ਧਰਮਸ਼ਾਲਾ : ਚੀਨੀ ਅਧਿਕਾਰੀਆਂ ’ਤੇ ਵੀਜ਼ਾ ਪਾਬੰਦੀਆਂ ਲਗਾਉਣ ਦੀ ਤਿੱਬਤ ਸਰਕਾਰ ਦੇ ਬੁਲਾਰੇ ਟੀ. ਜੀ. ਆਰਿਯਾ ਨੇ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ਇਹ ਇਕ ਬਹੁਤ ਚੰਗਾ ਕਦਮ ਹੈ ਜੋ ਅਮਰੀਕਾ ਨੇ ਚੁੱਕਿਆ ਹੈ ਕਿਉਂਕਿ ਚੀਨ ਨੂੰ ਕੁਝ ਨਿਯਮਾਂ ਦੀ ਪਾਲਣਾ ਕਰਨ ਦੀ ਲੋੜ ਹੈ। ਚੀਨ ਤਿੱਬਤ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਿਹਾ ਹੈ। ਮੰਗੋਲੀਆ ’ਚ ਉਈਗਰ ਮੁਸਲਿਮਾਂ ਨੂੰ ਦਬਾ ਰਿਹਾ ਹੈ। ਧਾਰਮਿਕ ਆਜ਼ਾਦੀ ਨੂੰ ਦਰੜਿਆ ਜਾ ਰਿਹਾ ਹੈ ਅਤੇ ਚੀਨ ਕੌਮਾਂਤਰੀ ਭਾਈਚਾਰੇ ਦੇ ਕਹਿਣ ’ਤੇ ਧਿਆਨ ਨਹੀਂ ਦੇ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਵੀਜ਼ਾ ਪਾਬੰਦੀਆਂ ਦਾ ਐਲਾਨ ਤਿੱਬਤ ਐਕਟ ਲਈ ਆਪਸੀ ਪਹੁੰਚ ਦੇ ਤਹਿਤ ਕੀਤੀ ਗਈ ਸੀ। 2018 ’ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਿੱਬਤ ਸਬੰਧੀ ਇਕ ਬਿਪਰਟੀਸਨ ਬਿੱਲ ’ਤੇ ਦਸਤਖਤ ਕੀਤੇ ਸਨ ਜਿਸ ਨਾਲ ਚੀਨੀ ਅਧਿਕਾਰੀਆਂ ’ਤੇ ਵੀਜ਼ਾ ਪਾਬੰਦੀ ਲਗਾਉਣ ਦਾ ਮਾਰਗ ਖੁੱਲਿਆ ਹੋਇਆ ਹੈ।


Lalita Mam

Content Editor

Related News