ਚੀਨ ਵਿਵਾਦ: PM ਮੋਦੀ ਦੇ ਸਮਰਥਨ 'ਚ 4 ਸੂਬੇ ਦੇ CM, ਕਿਹਾ- ਸਮਾਂ ਰਾਜਨੀਤੀ ਦਾ ਨਹੀਂ, ਰਣਨੀਤੀ ਦਾ
Sunday, Jun 21, 2020 - 02:30 AM (IST)
ਨਵੀਂ ਦਿੱਲੀ - ਲੱਦਾਖ ਦੇ ਗਲਵਾਨ ਘਾਟੀ 'ਚ ਭਾਰਤ ਦੇ 20 ਫ਼ੌਜੀਆਂ ਦੀ ਸ਼ਹਾਦਤ 'ਤੇ ਕਾਂਗਰਸ ਸਮੇਤ ਕਈ ਹੋਰ ਵਿਰੋਧੀ ਪਾਰਟੀਆਂ ਮੋਦੀ ਸਰਕਾਰ 'ਤੇ ਹਮਲਾਵਰ ਹਨ। ਕਾਂਗਰਸ ਫ਼ੌਜੀਆਂ ਦੀ ਸ਼ਹਾਦਤ ਨੂੰ ਲੈ ਕੇ ਲਗਾਤਾਰ ਮੋਦੀ ਸਰਕਾਰ ਤੋਂ ਸਵਾਲ ਪੁੱਛ ਰਹੀ ਹੈ। ਸ਼ਨੀਵਾਰ ਨੂੰ ਹੀ ਪਾਰਟੀ ਵਲੋਂ ਸਵਾਲ ਕੀਤਾ ਗਿਆ ਕਿ ਕੀ ਪੀ.ਐੱਮ. ਮੋਦੀ ਸਪੱਸ਼ਟ ਕਰਣਗੇ ਕਿ ਜਵਾਨ ਕਿਉਂ ਸ਼ਹੀਦ ਹੋ ਗਏ? ਉਹ ਕਿਸਦੇ ਖੇਤਰ 'ਚ ਸ਼ਹੀਦ ਹੋਏ। ਉਥੇ ਹੀ, ਹੁਣ YSR ਕਾਂਗਰਸ ਅਤੇ ਤੇਲੰਗਾਨਾ ਰਾਸ਼ਟਰ ਕਮੇਟੀ (TRS) ਵਰਗੀਆਂ ਪਾਰਟੀਆਂ ਪ੍ਰਧਾਨ ਮੰਤਰੀ ਮੋਦੀ ਦੇ ਸਮਰਥਨ 'ਚ ਸਾਹਮਣੇ ਆਈਆਂ ਹਨ।
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਟਵੀਟ ਕੀਤਾ ਕਿ ਸਰਬ ਪਾਰਟੀ ਬੈਠਕ ਤੋਂ ਬਾਅਦ ਜੋ ਵਿਵਾਦ ਸ਼ੁਰੂ ਹੋਇਆ ਉਸ ਤੋਂ ਮੈਂ ਪਰੇਸ਼ਾਨ ਹਾਂ। ਇਹ ਸਮਾਂ ਇਕੱਠ ਦਿਖਾਉਣ ਦਾ ਹੈ ਨਾ ਕਿ ਕਿਸੇ 'ਤੇ ਉਂਗਲੀਆਂ ਚੁੱਕਣ ਜਾਂ ਗਲਤੀਆਂ ਲੱਭਣ ਦਾ।
ਉਥੇ ਹੀ ਤੇਲੰਗਾਨਾ ਦੇ ਸੀ.ਐੱਮ. ਦੇ ਚੰਦਰਸ਼ੇਖਰ ਰਾਵ ਦੇ ਦਫਤਰ ਤੋਂ ਟਵੀਟ ਕੀਤਾ ਗਿਆ ਕਿ ਇਹ ਸਮਾਂ ਰਾਜਨੀਤੀ ਦਾ ਨਹੀਂ, ਰਣਨੀਤੀ ਦਾ ਹੈ। ਰਾਜਨੀਤੀ 'ਚ ਮੱਤਭੇਦ ਹੋ ਸਕਦੇ ਹਨ ਪਰ ਅਸੀਂ ਆਪਣੀ ਦੇਸਭਗਤੀ ਨਾਲ ਇੱਕਜੁਟ ਹਾਂ।
ਕੇ. ਚੰਦਰਸ਼ੇਖਰ ਰਾਓ ਨੇ ਕਿਹਾ ਕਿ ਪੀ.ਐੱਮ. ਨੇ ਜਦੋਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਤਾਂ ਉਨ੍ਹਾਂ ਨੇ ਸਾਡੀ ਵੱਲੋਂ ਗੱਲ ਕੀਤੀ ਅਤੇ ਭਰੋਸਾ ਦਿੱਤਾ ਕਿ ਭਾਰਤ ਦੇ ਹਿੱਤਾਂ ਦੀ ਹਮੇਸ਼ਾ ਰੱਖਿਆ ਕੀਤੀ ਜਾਵੇਗੀ। ਸਰਬ ਪਾਰਟੀ ਬੈਠਕ ਤੋਂ ਅਸੀਂ ਬਹੁਤ ਖੁਸ਼ ਹਾਂ।
ਸਿੱਕਿਮ ਦੇ ਸੀ.ਐੱਮ. ਪ੍ਰੇਮ ਸਿੰਘ ਤਮਾਂਗ ਨੇ ਕਿਹਾ ਕਿ ਸਰਬ ਪਾਰਟੀ ਬੈਠਕ 'ਚ ਪੀ.ਐੱਮ. ਮੋਦੀ ਦਾ ਬਿਆਨ ਸਪੱਸ਼ਟ ਸੀ। ਉਨ੍ਹਾਂ ਨੇ ਚੀਨ 'ਤੇ ਭਾਰਤ ਦੇ ਰੁਖ਼ ਨੂੰ ਦੱਸਿਆ। ਸਰਕਾਰ ਨੇ ਭਾਰਤ ਦੇ ਹਿੱਤਾਂ ਦੇ ਨਾਲ ਸਮਝੌਤਾ ਨਹੀਂ ਕੀਤਾ। ਸੀ.ਐੱਮ. ਤਮਾਂਗ ਨੇ ਕਿਹਾ ਕਿ ਹਰ ਕਿਸੇ ਨੂੰ ਸਾਡੀਆਂ ਫ਼ੌਜਾਂ 'ਤੇ ਭਰੋਸਾ ਹੈ।