ਭਾਰਤ ਦੀ ਡਿਜੀਟਲ ਸਟ੍ਰਾਈਕ ਤੋਂ ਚੀਨ ਪਰੇਸ਼ਾਨ, 54 ਹੋਰ ਐਪ 'ਤੇ ਲਗਾਈ ਪਾਬੰਦੀ ਦੀ ਕੀਤੀ ਆਲੋਚਨਾ

02/18/2022 9:41:15 AM

ਬੀਜਿੰਗ (ਭਾਸ਼ਾ)- ਚੀਨ ਨੇ ਵੀਰਵਾਰ ਨੂੰ ਸੁਰੱਖਿਆ ਅਤੇ ਨਿਜਤਾ ਦੀ ਚਿੰਤਾ ਨੂੰ ਲੈ ਕੇ 54 ਹੋਰ ਚੀਨੀ ਐਪਸ ਉੱਤੇ ਪਾਬੰਦੀ ਲਗਾਉਣ ਦੇ ਭਾਰਤ ਦੇ ਫ਼ੈਸਲੇ ਦੀ ਆਲੋਚਨਾ ਕੀਤੀ ਹੈ। ਉਸ ਨੇ ਕਿਹਾ ਕਿ ਇਸ ਕਦਮ ਨਾਲ ਚੀਨੀ ਕੰਪਨੀਆਂ ਦੇ ਨਿਯਮਕ ਹਿਤਾਂ ਨੂੰ ਨੁਕਸਾਨ ਪਹੁੰਚਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਸੋਮਵਾਰ ਨੂੰ 54 ਹੋਰ ਚੀਨੀ ਐਪਸ ਉੱਤੇ ਪਾਬੰਦੀ ਲਗਾ ਦਿੱਤੀ । ਪਾਬੰਦੀ ਦੇ ਦਾਇਰੇ ਵਿਚ ਆਏ ਐਪਸ ਵਿਚ ਟੇਂਸੇਂਟ ਏਕਸਰਾਇਵਰ, ਨਾਇਸ ਵੀਡੀਓ ਬਾਇਡੂ, ਵੀਵਾ ਵੀਡੀਓ ਏਡੀਟਰ ਅਤੇ ਗੇਮਿੰਗ ਐਪ ਗੇਰੇਨਾ ਫਰੀ ਫਾਇਰ ਇਲਿਉਮਿਨੇਟ ਸ਼ਾਮਲ ਹਨ।

ਇਹ ਵੀ ਪੜ੍ਹੋ: ਸਮੁੰਦਰ ਕਿਨਾਰੇ ਤੈਰ ਰਿਹਾ ਸੀ ਸ਼ਖ਼ਸ, ਵੇਖਦੇ ਹੀ ਵੇਖਦੇ ਨਿਗਲ ਗਈ ਸ਼ਾਰਕ, ਖ਼ੌਫ਼ਨਾਕ ਵੀਡੀਓ ਆਈ ਸਾਹਮਣੇ

ਭਾਰਤ ਵਿਚ ਸੂਤਰਾਂ ਮੁਤਾਬਕ ਪਾਬੰਦੀ ਲਗਾਏ ਗਏ 54 ਚੀਨੀ ਐਪ ਨੇ ਕਥਿਤ ਤੌਰ ਉੱਤੇ ਉਪਯੋਗਕਰਤਾਵਾਂ ਤੋਂ ਅਹਿਮ ਮੰਜੂਰੀਆਂ ਹਾਸਲ ਕਰਕੇ ਉਨ੍ਹਾਂ ਤੋਂ ਸੰਵੇਦਨਸ਼ੀਲ ਜਾਣਕਾਰੀ ਪ੍ਰਾਪਤ ਕੀਤੀ। ਇਹ ਐਪ ਉਪਯੋਗਕਰਤਾਵਾਂ ਵੱਲੋਂ ਜੁਟਾਈ ਗਈ ਜਾਣਕਾਰੀ ਦਾ ਦੁਰਪਯੋਗ ਕਰ ਰਹੇ ਸਨ ਅਤੇ ਉਸ ਨੂੰ ਵਿਰੋਧੀ ਦੇਸ਼ ਵਿਚ ਸਥਿਤ ਸਰਵਰਾਂ ਨੂੰ ਭੇਜ ਰਹੇ ਸਨ। ਇਸ ਕਦਮ   ਉੱਤੇ ਆਪਣੀ ਪ੍ਰਤੀਕਿਰਆ ਵਿਚ ਚੀਨ ਦੇ ਵਣਜ ਮੰਤਰਾਲਾ ਨੇ ਭਾਰਤ ਨੂੰ ਆਪਣੇ ਕਾਰੋਬਾਰੀ ਮਾਹੌਲ ਵਿਚ ਸੁਧਾਰ ਕਰਨ ਅਤੇ ਚੀਨੀ ਕੰਪਨੀਆਂ ਸਮੇਤ ਸਾਰੇ ਵਿਦੇਸ਼ੀ ਨਿਵੇਸ਼ਕਾਂ ਨਾਲ ਨਿਰਪੱਖ, ਪਾਰਦਰਸ਼ੀ ਅਤੇ ਗੈਰ-ਭੇਦਭਾਵਪੂਰਣ ਵਿਵਹਾਰ ਕਰਨ ਦੀ ਅਪੀਲ ਕੀਤੀ ਹੈ। ਵਣਜ ਮੰਤਰਾਲਾ ਦੇ ਬੁਲਾਰੇ ਗਾਉ ਫੇਂਗ ਨੇ ਕਿਹਾ ਕਿ ਸਬੰਧਤ ਭਾਰਤੀ ਅਧਿਕਾਰੀਆਂ ਨੇ ਭਾਰਤ ਵਿਚ ਚੀਨੀ ਕੰਪਨੀਆਂ ਅਤੇ ਉਨ੍ਹਾਂ ਦੇ ਉਤਪਾਦਾਂ ਨੂੰ ਦਬਾਉਣ ਲਈ ਕਈ ਉਪਾਅ ਕੀਤੇ ਹਨ। ਇਸ ਨਾਲ ਉਨ੍ਹਾਂ ਦੇ ਨਿਯਮਕ ਅਧਿਕਾਰਾਂ ਅਤੇ ਹਿਤਾਂ ਨੂੰ ਗੰਭੀਰ ਰੂਪ ਨਾਲ ਨੁਕਸਾਨ ਪਹੁੰਚਿਆ ਹੈ। ਮੀਡੀਆ ਨੇ ਬੁਲਾਰੇ ਦੇ ਹਵਾਲੇ ਨਾਲ ਕਿਹਾ, 'ਚੀਨ ਨੇ ਇਸ ਬਾਰੇ ਵਿਚ ਗੰਭੀਰ ਚਿੰਤਾ ਜਤਾਈ ਹੈ।'

ਇਹ ਵੀ ਪੜ੍ਹੋ: ਕੈਨੇਡਾ ਪੜ੍ਹਨ ਗਏ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ, ਇਹ ਤਿੰਨ ਕਾਲਜ ਹੋਏ ਬੰਦ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News