ਚੀਨ ਨੇ ਭਾਰਤ ਦੇ ਨਾਲ 1993 ਤੋਂ ਕੀਤੇ ਸਾਰੇ ਸਮਝੌਤੇ ਤੋੜੇ : ਸਾਬਕਾ ਰਾਜਦੂਤ

Wednesday, Jun 17, 2020 - 10:18 PM (IST)

ਚੀਨ ਨੇ ਭਾਰਤ ਦੇ ਨਾਲ 1993 ਤੋਂ ਕੀਤੇ ਸਾਰੇ ਸਮਝੌਤੇ ਤੋੜੇ : ਸਾਬਕਾ ਰਾਜਦੂਤ

ਨਵੀਂ ਦਿੱਲੀ - ਦੋਹਾਂ ਦੇਸ਼ਾਂ ਦੀਆਂ ਸਰਹੱਦਾਂ 'ਤੇ ਸ਼ਾਂਤੀ ਦਾ ਮਾਹੌਲ ਬਣਾਏ ਰੱਖਣ ਲਈ ਭਾਰਤ ਦੇ ਨਾਲ 1993 ਤੋਂ ਕੀਤੇ ਗਏ ਹਰ ਇਕ ਸਮਝੌਤੇ ਦੇ ਹਰ ਸਿਧਾਂਤ ਨੂੰ ਚੀਨ ਨੇ ਤੋੜ ਦਿੱਤਾ ਹੈ। ਸਟ੍ਰੇਟ ਨਿਊਜ਼ ਦੇ ਮੁੱਖ ਸੰਪਾਦਕ ਨਿਤੀਨ ਗੋਖਲੇ ਨਾਲ ਗੱਲਬਾਤ ਕਰਦੇ ਹੋਏ ਚੀਨ ਵਿਚ ਭਾਰਤ ਦੇ ਸਾਬਕਾ ਰਾਜਦੂਤ ਗੌਤਮ ਬੰਬਾਵਲੇ ਨੇ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਗਲਵਾਨ ਘਾਟੀ ਵਿਚ ਹਿੰਸਕ ਝੜਪ ਦਾ ਕਾਰਨ ਚੀਨ ਦਾ ਆਪਣੀ ਜ਼ਮੀਨ ਤੋਂ ਅੱਗੇ ਵਧ ਕੇ ਉਥੋਂ ਤੱਕ ਅੱਗੇ ਆ ਜਾਣਾ ਹੈ ਜਿਸ ਨੂੰ ਉਹ ਲਾਈਨ ਆਫ ਐਕਚੂਅਲ ਕੰਟਰੋਲ (ਐਲ. ਏ. ਸੀ.) ਮੰਨਦਾ ਹੈ। ਉਨ੍ਹਾਂ ਕਿਹਾ ਕਿ ਐਲ. ਏ. ਸੀ. ਦੀ ਸਥਿਤੀ ਨੂੰ ਲੈ ਕੇ ਭਾਰਤ ਅਤੇ ਚੀਨ ਦੀਆਂ ਆਪਣੀਆਂ-ਆਪਣੀਆਂ ਧਾਰਨਾਵਾਂ ਹਨ ਪਰ ਚੀਨ ਨੇ ਐਲ. ਏ. ਸੀ. 'ਤੇ ਇਕ ਪਾਸੜ ਇਹ ਫੈਸਲਾ ਕਰ ਲਿਆ ਹੈ। ਗਲਵਾਨ ਦੀ ਘਟਨਾ ਨੂੰ ਜੰਗ ਜਿਹੀ ਸਥਿਤੀ ਦੱਸਦੇ ਹੋਏ ਸਾਬਕਾ ਰਾਜਦੂਤ ਨੇ ਕਿਹਾ ਕਿ ਇਸ ਝੜਪ ਤੋਂ ਬਾਅਦ ਭਾਰਤ ਵਿਚ ਚੀਨ ਨਾਲ ਸਬੰਧਾਂ ਨੂੰ ਲੈ ਕੇ ਸਖਤ ਸਵਾਲ ਖੜ੍ਹੇ ਹੋਣਗੇ।

ਰੱਦ ਕੀਤੇ ਜਾ ਸਕਦੇ ਹਨ ਚੀਨੀ ਕੰਪਨੀਆਂ ਨਾਲ ਕਰਾਰ
ਇਹ ਵੀ ਜਾਣਕਾਰੀ ਆਈ ਹੈ ਕਿ ਚੀਨ ਖਿਲਾਫ ਭਾਰਤ ਸਖਤ ਆਰਥਿਕ ਫੈਸਲੇ ਕਰ ਸਕਦਾ ਹੈ। ਚੀਨੀ ਉਤਪਾਦਾਂ ਨੂੰ ਲੈ ਕੇ ਸਖਤਾਈ ਹੋਵੇਗੀ। ਉਨਾਂ ਉਤਪਾਦਾਂ ਨੂੰ ਰੱਦ ਕੀਤਾ ਜਾ ਸਕਦਾ ਹੈ, ਜਿਨ੍ਹਾਂ ਵਿਚ ਚੀਨੀ ਕੰਪਨੀਆਂ ਨੇ ਕਰਾਰ ਹਾਸਲ ਕੀਤੇ ਹਨ। ਇਨ੍ਹਾਂ ਵਿਚ ਮੇਰਠ ਰੈਪਿਡ ਰੇਲ ਦਾ ਪ੍ਰਾਜੈਕਟ ਵੀ ਸ਼ਾਮਲ ਹੈ, ਜਿਸ ਦੀ ਬੋਲੀ ਚੀਨੀ ਕੰਪਨੀ ਨੇ ਹਾਸਲ ਕੀਤੀ ਹੈ।


author

Khushdeep Jassi

Content Editor

Related News