ਚੀਨ ਨੇ ਭਾਰਤ ਤੋਂ ਬਾਅਦ ਕੈਨੇਡਾ ਨੂੰ ਵੀ ਠੱਗਿਆ, ਲੱਖਾਂ N-95 ਮਾਸਕ ਭੇਜੇ ਖਰਾਬ

04/24/2020 10:34:52 PM

ਟੋਰਾਂਟੋ - ਕੋਰੋਨਾਵਾਇਰਸ ਮਹਾ ਸੰਕਟ ਵਿਚਾਲੇ ਚੀਨ ਦਾ ਦੁਨੀਆ ਭਰ ਦੇ ਦੇਸ਼ਾਂ ਨੂੰ ਚੂਨਾ ਲਗਾਉਣਾ ਜਾਰੀ ਹੈ। ਭਾਰਤ ਤੋਂ ਬਾਅਦ ਹੁਣ ਚੀਨ ਦੀ ਧੋਖੇਬਾਜ਼ੀ ਦਾ ਤਾਜ਼ਾ ਸ਼ਿਕਾਰ ਕੈਨੇਡਾ ਹੋਇਆ ਹੈ। ਕੋਰੋਨਾ ਨਾਲ ਜੰਗ ਲਈ ਕੈਨੇਡਾ ਨੇ ਚੀਨ ਤੋਂ 10 ਲੱਖ ਐਨ-95 ਮਾਸਕ ਖਰੀਦੇ ਸਨ ਜੋ ਬੇਕਾਰ ਨਿਕਲੇ ਹਨ। ਚੀਨ ਦੀ ਇਸ ਘਿਨੌਣੀ ਹਰਕਤ ਤੋਂ ਬਾਅਦ ਹੁਣ ਕੈਨੇਡਾ ਦੇ ਕੋਰੋਨਾ ਨਾਲ ਜੰਗ ਲੱੜਣ ਦੇ ਯਤਨਾਂ ਨੂੰ ਤਗੜਾ ਝੱਟਕਾ ਲੱਗਾ ਹੈ। ਆਓ ਜਾਣਦੇ ਹਾ ਕਿ ਕੀ ਹੈ ਪੂਰਾ ਮਾਮਲੇ ਅਤੇ ਕਿਨ੍ਹਾਂ ਦੇਸ਼ਾਂ ਨੂੰ ਚੀਨ ਨੇ ਲਾਇਆ ਚੂਨਾ...

ਦੋਸਤ ਚੀਨ ਨੇ ਦਿੱਤਾ ਕੈਨੇਡੀਅਨ () ਟਰੂਡੋ ਨੂੰ ਧੋਖਾ
ਕੈਨੇਡਾ ਦੇ ਪਬਲਿਕ ਹੈਲਥ ਅਥਾਰਟੀ ਨੇ ਆਖਿਆ ਹੈ ਕਿ, ਚੀਨ ਤੋਂ ਖਰੀਦੇ ਗਏ ਐਨ-95 ਰੈਸਪੀਰੇਟਰ ਮਾਸਕ ਕੋਰੋਨਾਵਾਇਰਸ ਤੋਂ ਬਚਾਅ ਵਿਚ ਬੇਕਾਰ ਪਾਏ ਗਏ ਹਨ। ਇਨ੍ਹਾਂ ਐਨ-95 ਰੈਸਪੀਰੇਟਰਸ ਨੂੰ ਸਿਹਤ ਕਰਮੀਆਂ ਨੂੰ ਦਿੱਤਾ ਜਾਣਾ ਸੀ ਜਿਹੜੇ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਚੀਨ ਵੱਲੋਂ ਦਿੱਤੇ ਇਸ ਧੋਖੇ ਤੋਂ ਬਾਅਦ ਕੈਨੇਡਾ ਸਰਕਾਰ ਨੇ ਇਸ ਨੂੰ ਸਿਹਤ ਕਰਮੀਆਂ ਨੂੰ ਦੇਣ 'ਤੇ ਰੋਕ ਲਾ ਦਿੱਤੀ ਗਈ ਹੈ। ਚੀਨ ਦੇ ਨਾਲ ਦੋਸਤੀ ਵਧਾ ਰਹੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਸ ਚੀਨੀ ਧੋਖੇ ਤੋਂ ਵੱਡਾ ਝੱਟਕਾ ਲੱਗਾ ਹੈ।

NBT

ਚੀਨ ਨੇ ਖਾਲੀ ਹੱਥ ਵਾਪਸ ਭੇਜੇ ਸਨ ਕੈਨੇਡਾ ਦੇ ਜਹਾਜ਼
ਅਜੇ ਕੁਝ ਦਿਨਾਂ ਪਹਿਲਾਂ ਹੀ ਚੀਨ ਨੇ ਕੈਨੇਡਾ ਦੇ ਮੈਡੀਕਲ ਉਪਕਰਣਾਂ ਨੂੰ ਲੈਣ ਗਏ 2 ਜਹਾਜ਼ਾਂ ਨੂੰ ਖਾਲੀ ਹੱਥ ਵਾਪਸ ਭੇਜ ਦਿੱਤਾ ਸੀ।ਦਰਅਸਲ, ਚੀਨ ਦੇ ਨਾਲ ਦੋਸਤੀ ਦੀਆਂ ਪੀਂਗਾਂ ਵਧਾ ਰਹੇ ਕੈਨੇਡੀਆਈ ਪੀ. ਐਮ. ਕਰੀਬ 70 ਫੀਸਦੀ ਪੀ. ਪੀ. ਈ. ਕਿੱਟ ਚੀਨ ਤੋਂ ਖਰੀਦ ਰਹੇ ਹਨ। 10 ਲੱਖ ਰੈਸਪੀਰੇਟਰਸ ਦੇ ਖਰਾਬ ਨਿਕਲਣ ਤੋਂ ਬਾਅਦ ਹੁਣ ਕੈਨੇਡਾ ਦੇ ਸਾਹਮਣੇ ਇਸ ਨੂੰ ਫਿਰ ਤੋਂ ਖਰੀਦਣਾ ਵੱਡੀ ਚੁਣੌਤੀ ਬਣ ਗਿਆ ਹੈ। ਪੂਰੀ ਦੁਨੀਆ ਵਿਚ ਇਨੀਂ ਦਿਨੀਂ ਮਾਸਕ, ਪੀ. ਪੀ. ਈ. ਕਿੱਟਾਂ ਆਦਿ ਨੂੰ ਖਰੀਦਣ ਲਈ ਹੋੜ ਮਚੀ ਹੋਈ ਹੈ।

NBT

ਭਾਰਤ ਨੂੰ ਭੇਜੇ ਘਟਿਆ ਰੈਪਿਡ ਐਂਟੀ-ਬਾਡੀ ਕਿੱਟ
ਚੀਨ ਨੇ ਕੈਨੇਡਾ ਤੋਂ ਪਹਿਲਾਂ ਭਾਰਤ ਨੂੰ ਵੀ ਧੋਖਾ ਦਿੱਤਾ ਹੈ।ਕੋਰੋਨਾਵਾਇਰਸ ਦੀ ਜਾਂਚ ਲਈ ਚੀਨ ਤੋਂ ਆਈਆਂ ਰੈਪਿਡ ਐਂਟੀ-ਬਾਡੀ ਟੈਸਟਿੰਗ ਕਿੱਟਾਂ ਦੇ ਨਤੀਜਿਆਂ ਵਿਚ ਗੜਬੜੀ ਸਾਹਮਣੇ ਆਈ ਹੈ। ਇਨ੍ਹਾਂ ਕਿੱਟਾਂ ਦੇ ਇਸਤੇਮਾਲ 'ਤੇ ਹੁਣ ਰੋਕ ਲਾ ਦਿੱਤੀ ਗਈ ਹੈ। ਚੀਨ ਦੇ ਇਸ ਧੋਖੇ ਤੋਂ ਭਾਰਤ ਨੂੰ ਵੱਡਾ ਝੱਟਕਾ ਲੱਗਾ ਹੈ। ਰਾਜਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਇੰਡੀਅਨ ਕਾਊਸਿਲ ਆਫ ਮੈਡੀਕਲ ਰਿਸਰਚ ਨੇ 2 ਦਿਨਾਂ ਲਈ ਪੂਰੇ ਦੇਸ਼ ਵਿਚ ਰੈਪਿਡ ਟੈਸਟ 'ਤੇ ਰੋਕ ਲਾ ਦਿੱਤੀ। ਭਾਰਤ ਇਹ ਫੈਸਲਾ ਲੈਣ ਲਈ ਅਜਿਹੇ ਵੇਲੇ ਵਿਚ ਮਜ਼ਬੂਰ ਹੋਇਆ ਹੈ ਜਦ ਟੈਸਟਿੰਗ ਨੂੰ ਹੋਰ ਵਧਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਹਾਟ-ਸਪਾਟਸ ਵਿਚ ਮਾਸ ਟੈਸਟਿੰਗ ਦੀਆਂ ਤਿਆਰੀਆਂ ਵਿਚਾਲੇ ਚੀਨ ਤੋਂ ਆਈਆਂ ਘਟਿਆ ਕਿੱਟਾਂ ਨੇ ਧੋਖਾ ਦੇ ਦਿੱਤਾ। ਇਸ ਤੋਂ ਪਹਿਲਾਂ ਚੀਨ ਨੇ ਭਾਰਤ ਵਿਚ ਜਿਹੜੀਆਂ ਪੀ. ਪੀ. ਈ. ਕਿੱਟਾਂ ਭੇਜੀਆਂ ਸਨ, ਉਨ੍ਹਾਂ ਵਿਚੋਂ ਕਰੀਬ ਇਕ ਚੌਥਾਈ ਕੁਆਲਿਟੀ ਟੈਸਟ ਵਿਚ ਹੀ ਪਾਸ ਨਹੀਂ ਹੋ ਪਾਏ ਸਨ।

NBT

ਪਾਕਿ ਨੂੰ ਭੇਜੇ ਸੀ ਅੰਡਰਵੇਅਰ ਦੇ ਬਣੇ ਮਾਸਕ
ਚੀਨ ਨੇ ਭਾਰਤ ਹੀ ਨਹੀਂ ਆਪਣੇ ਸਦਾਬਹਾਰ ਦੋਸਤ ਪਾਕਿਸਤਾਨ ਨੂੰ ਘਟਿਆ ਮਾਸਕ ਭੇਜੇ ਸਨ। ਕੋਰੋਨਾਵਾਇਰਸ ਸੰਕਟ ਵਿਚਾਲੇ ਚੀਨ ਪਾਕਿ ਨੂੰ ਔਰਤਾਂ ਦੇ ਅੰਡਰਵੇਅਰ ਤੋਂ ਬਣੇ ਮਾਸਕ ਦੀ ਸਪਲਾਈ ਕਰ ਚੁੱਕਿਆ ਹੈ। ਇਸ ਨੂੰ ਲੈ ਕੇ ਚੀਨ ਦੀ ਬਹੁਤ ਕਿਰਕਿਰੀ ਹੋਈ ਸੀ। ਇਹੀ ਨਹੀਂ ਆਸਟ੍ਰੇਲੀਆ ਦੇ ਮੰਤਰੀ ਜੇਸਨ ਵੁਡ ਨੇ ਵੀ ਚੀਨ ਦੇ ਘਟਿਆ ਮੈਡੀਕਲ ਉਪਕਰਣਾਂ ਨੂੰ ਲੈ ਕੇ ਉਸ ਨੂੰ ਘੇਰਿਆ ਹੈ। ਮੰਤਰੀ ਨੇ ਆਖਿਆ ਹੈ ਕਿ ਚੀਨ ਤੋਂ ਕੋਈ ਵੀ ਖਰਾਬ ਸਮਾਨ ਆਵੇਗਾ ਤਾਂ ਅਸੀਂ ਉਸ ਨੂੰ ਨਸ਼ਟ ਕਰ ਦਿਆਂਗੇ। ਉਨ੍ਹਾਂ ਆਖਿਆ ਕਿ ਜਨਵਰੀ-ਫਰਵਰੀ ਦੌਰਾਨ ਵੀ ਅਸੀਂ ਚੀਨ ਦੇ ਕਈ ਸਮਾਨਾਂ ਨੂੰ ਸੀਜ਼ ਕੀਤਾ ਅਤੇ ਉਸ ਨੂੰ ਵਾਪਸ ਚੀਨ ਭੇਜਿਆ।

NBT


Khushdeep Jassi

Content Editor

Related News