ਚੀਨ ਦਾ ਭਾਰਤ 'ਤੇ ਇਲਜ਼ਾਮ, 'ਦਰਾਮਦ ਕੀਤੇ ਮੱਛੀ ਦੇ ਪੈਕੇਟਾਂ' 'ਤੇ ਮਿਲਿਆ ਕੋਰੋਨਾ'

Thursday, Nov 19, 2020 - 03:45 AM (IST)

ਬੀਜ਼ਿੰਗ - ਚੀਨ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਤੋਂ ਦਰਾਮਦ ਉਤਪਾਦਾਂ ਦੇ ਪੈਕੇਟਾਂ 'ਤੇ ਕੋਰੋਨਾਵਾਇਰਸ ਮਿਲਿਆ ਹੈ। ਕਈ ਦੇਸ਼ਾਂ ਨੇ ਚੀਨ ਦੇ ਇਸ ਦਾਅਵੇ ਦੀ ਨਿੰਦਾ ਕਰਦੇ ਹੋਏ ਆਖਿਆ ਹੈ ਕਿ ਜਾਂਚ ਅਤੇ ਪਾਬੰਦੀਆਂ ਵਿਗਿਆਨਕ ਤੱਥ 'ਤੇ ਆਧਾਰਿਤ ਨਹੀਂ ਹਨ ਅਤੇ ਇਸ ਨਾਲ ਵਪਾਰ ਪ੍ਰਭਾਵਿਤ ਹੋਵੇਗਾ। ਚੀਨ ਦੀ ਸਰਕਾਰੀ ਅਖਬਾਰ 'ਗਲੋਬਲ ਟਾਈਮਸ' ਵਿਚ ਬੁੱਧਵਾਰ ਨੂੰ ਆਖਿਆ ਗਿਆ ਕਿ ਭਾਰਤ, ਰੂਸ ਅਤੇ ਅਰਜਨਟੀਨਾ ਤੋਂ ਦਰਾਮਦ ਉਤਪਾਦਾਂ ਦੇ ਪੈਕੇਟਾਂ ਦੀ ਚੀਨ ਵਿਚ ਕੀਤੀ ਗਈ ਜਾਂਚ ਵਿਚ ਕੋਰੋਨਾਵਾਇਰਸ ਮਿਲਿਆ ਹੈ। ਇਸ ਵਿਚ ਆਖਿਆ ਗਿਆ ਹੈ ਕਿ ਭਾਰਤ ਤੋਂ ਦਰਾਮਦ ਬਟਰਫਿਸ਼ ਦੇ ਪੈਕੇਟ, ਰੂਸ ਦੇ ਸੈਲਮਨ ਪੈਕੇਟ ਅਤੇ ਅਰਜਨਟੀਨਾ ਤੋਂ ਆਏ ਮਾਸ ਦੇ ਪੈਕੇਟ ਦੇ ਨਮੂਨਿਆਂ ਦੀ ਜਾਂਚ ਵਿਚ ਕੋਰੋਨਾਵਾਇਰਸ ਮਿਲਿਆ।

ਚੀਨੀ ਅਧਿਕਾਰੀਆਂ ਨੇ ਆਖਿਆ ਹੈ ਕਿ 20 ਦੇਸ਼ਾਂ ਦੇ ਪੈਕੇਟਾਂ ਵਿਚ ਕੋਰੋਨਾਵਾਇਰਸ ਦੇ ਅੰਸ਼ ਪਾਏ ਗਏ। ਇਹ ਦੂਜੀ ਵਾਰ ਹੈ ਕਿ ਜਦ ਚੀਨੀ ਅਧਿਕਾਰੀਆਂ ਨੇ ਭਾਰਤ ਤੋਂ ਆਈਆਂ ਮੱਛੀ ਦੇ ਪੈਕੇਟਾਂ 'ਤੇ ਕੋਰੋਨਾਵਾਇਰਸ ਹੋਣ ਦਾ ਦਾਅਵਾ ਕੀਤਾ ਹੈ। ਇਸ ਤੋਂ ਪਹਿਲਾਂ 13 ਨਵੰਬਰ ਨੂੰ ਚੀਨ ਦੇ ਜਨਰਲ ਐਡਮਿਨੀਸਟ੍ਰੇਸ਼ਨ ਆਫ ਕਸਟਮ ਨੇ ਫ੍ਰੋਜ਼ਨ ਕਟਲਫਿਸ਼ ਦੀ ਬਾਹਰੀ ਪੈਕੇਜਿੰਗ 'ਤੇ ਕੋਰੋਨਾਵਾਇਰਸ ਪਾਏ ਜਾਣ ਤੋਂ ਬਾਅਦ ਸ਼ੁੱਕਰਵਾਰ ਤੋਂ ਇਕ ਹਫਤੇ ਲਈ ਸਮੁੰਦਰੀ ਖਾਦ ਉਤਪਾਦਾਂ ਦੀ ਦਰਾਮਦ ਨੂੰ ਰੋਕ ਦਿੱਤਾ ਸੀ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ 16 ਨਵੰਬਰ ਨੂੰ ਚੀਨੀ ਅਧਿਕਾਰੀਆਂ ਦੇ ਇਸ ਦਾਅਵੇ 'ਤੇ ਸਵਾਲ ਚੁੱਕਿਆ ਸੀ ਕਿ ਉਨ੍ਹਾਂ ਦੇ ਦੇਸ਼ ਦੇ ਮਾਸ ਉਤਪਾਦਾਂ ਵਿਚ ਕੋਰੋਨਾਵਾਇਰਸ ਪਾਇਆ ਗਿਆ ਹੈ।


Khushdeep Jassi

Content Editor

Related News