ਤਾਲਾਬੰਦੀ ’ਚ ਯੌਨ ਸ਼ੋਸ਼ਣ ਦਾ ਸ਼ਿਕਾਰ ਹੋਏ ਬੱਚੇ, ਮਿਲੀਆਂ 13 ਹਜ਼ਾਰ ਤੋਂ ਵੱਧ ਸ਼ਿਕਾਇਤਾਂ

Tuesday, Sep 22, 2020 - 05:11 PM (IST)

ਤਾਲਾਬੰਦੀ ’ਚ ਯੌਨ ਸ਼ੋਸ਼ਣ ਦਾ ਸ਼ਿਕਾਰ ਹੋਏ ਬੱਚੇ, ਮਿਲੀਆਂ 13 ਹਜ਼ਾਰ ਤੋਂ ਵੱਧ ਸ਼ਿਕਾਇਤਾਂ

ਨਵੀਂ ਦਿੱਲੀ— ਭਾਰਤ ’ਚ ਬੱਚਿਆਂ ਨਾਲ ਯੌਨ ਸ਼ੋਸ਼ਣ ਦੇ ਮਾਮਲੇ ਘੱਟ ਹੋਣ ਦੀ ਥਾਂ ਵੱਧਦੇ ਹੀ ਜਾ ਰਹੇ ਹਨ, ਜੋ ਇਕ ਵੱਡੀ ਚਿੰਤਾ ਦਾ ਵਿਸ਼ਾ ਹੈ। ਰਾਜ ਸਭਾ ਵਿਚ ਸਰਕਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 1 ਮਾਰਚ 2020 ਤੋਂ 15 ਸਤੰਬਰ 2020 ਤੱਕ ਦੇਸ਼ ਭਰ ਵਿਚ ਬਾਲ ਸ਼ੋਸ਼ਣ, ਬਲਾਤਕਾਰ ਅਤੇ ਸਮੂਹਕ ਬਲਾਤਕਾਰ ਦੀਆਂ 13,244 ਸ਼ਿਕਾਇਤਾਂ ਮਿਲੀਆਂ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮਰਿਤੀ ਇਰਾਨੀ ਨੇ ਰਾਜ ਸਭਾ ’ਚ ਦੱਸਿਆ ਕਿ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਮੁਤਾਬਕ ਬਾਲ ਯੌਨ ਸ਼ੋਸ਼ਣ ਦੇ 420 ਮਾਮਲਿਆਂ ਦੀ ਜਾਣਕਾਰੀ ਐੱਨ. ਸੀ. ਪੀ. ਸੀ. ਆਰ. ਨੂੰ 1 ਮਾਰਚ 2020 ਤੋਂ 31 ਅਗਸਤ 2020 ਤੱਕ ਪ੍ਰਾਪਤ ਹੋਈ। ਇਸ ਦੇ ਨਾਲ ਹੀ ਬਾਲ ਯੌਨ ਸ਼ੋਸ਼ਣ ਮਾਮਲਿਆਂ ਦੀ 3,941 ਫੋਨ ਕਾਲ ਚਾਈਲਡ ਇੰਡੀਆ ਫਾਊਂਡੇਸ਼ਨ (ਸੀ. ਆਈ. ਐੱਫ.) ਨੂੰ ਆਈਆਂ। 

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਦੀਆਂ ਵਿਦੇਸ਼ ਯਾਤਰਾਵਾਂ ਨੇ ਖ਼ਜ਼ਾਨੇ ਨੂੰ ਫੇਰਿਆ ਹੂੰਝਾ, 58 ਦੌਰਿਆਂ 'ਤੇ ਖ਼ਰਚੇ ਕਰੋੜਾਂ

ਸਮਰਿਤੀ ਦੇ ਇਸ ਜਵਾਬ ’ਚ ਸਮਾਜਵਾਦੀ ਪਾਰਟੀ ਨੇ ਬੱਚਿਆਂ ਨੂੰ ਯੌਨ ਸ਼ੋਸ਼ਣ ਤੋਂ ਬਚਾਉਣ ਦੀ ਮੰਗ ਕਰਦੇ ਹੋਏ ਸੁਝਾਅ ਦਿੱਤਾ ਕਿ ਉਨ੍ਹਾਂ ਦੇ ਬਿਹਤਰ ਭਵਿੱਖ ਲਈ ਦੇਸ਼ ਵਿਚ ਅਗਲੇ 10 ਸਾਲਾਂ ਤੱਕ ਬੱਚਿਆਂ ’ਤੇ ਕੇਂਦਰਿਤ ਯੋਜਨਾ ਬਣਾਈ ਜਾਣੀ ਚਾਹੀਦੀ ਹੈ। ਸਮਾਜਵਾਦੀ ਪਾਰਟੀ ਦੇ ਰਵੀ ਪ੍ਰਕਾਸ਼ ਵਰਮਾ ਨੇ ਕਿਹਾ ਕਿ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਦੇਸ਼ ਭਰ ’ਚ ਤਾਲਾਬੰਦੀ ਲਾਗੂ ਕੀਤੀ ਗਈ ਸੀ ਅਤੇ ਇਸ ਦੌਰਾਨ ਸਕੂਲ, ਕਾਲਜ ਬੰਦ ਹੋ ਗਏ।

ਇਹ ਵੀ ਪੜ੍ਹੋ: ਡਾਕਟਰਾਂ ਦੀ ਵੱਡੀ ਉਪਲੱਬਧੀ; ਖਰਾਬ ਜਬਾੜੇ ਨੂੰ ਹਟਾ ਕੇ ਪੈਰ ਦੀ ਹੱਡੀ ਨਾਲ ਬਣਾਇਆ ਨਵਾਂ ‘ਜਬਾੜਾ’

ਵਰਮਾ ਮੁਤਾਬਕ ਰਾਸ਼ਟਰੀ ਬਾਲ ਕਮਿਸ਼ਨ ਨੇ ਸੂਚਨਾ ਦਿੱਤੀ ਹੈ ਕਿ ਤਾਲਾਬੰਦੀ ਦੇ ਸ਼ੁਰੂਆਤੀ ਦੋ ਪੜਾਵਾਂ ਵਿਚ ਕਰੀਬ 92,000 ਬੱਚਿਆਂ ਨਾਲ ਦੁਰਵਿਵਹਾਰ ਅਤੇ ਸ਼ੋਸ਼ਣ ਦੇ ਮਾਮਲੇ ਸਾਹਮਣੇ ਆਏ। ਉਨ੍ਹਾਂ ਕਿਹਾ ਕਿ ਰਾਸ਼ਟਰੀ ਅੰਕੜੇ ਦੱਸਦੇ ਹਨ ਕਿ 52 ਫੀਸਦੀ ਬੱਚੇ ਯੌਨ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹਨ। ਅਜਿਹੇ ਬੱਚੇ ਵੱਡੇ ਹੋ ਕੇ ਆਪਣਾ ਅਤੀਤ ਕਦੇ ਨਹੀਂ ਭੁੱਲ ਪਾਉਂਦੇ ਅਤੇ ਉਹ ਮਾਨਸਿਕ ਦਰਦ ਅਤੇ ਲੰਬੇ ਸਮੇਂ ਤੱਕ ਅਜੀਬ ਜਿਹੇ ਡਰ ’ਚ ਜਿਊਂਦੇ ਹਨ। ਵਰਮਾ ਨੇ ਮੰਗ ਕੀਤੀ ਕਿ ਦੇਸ਼ ਵਿਚ ਅਜਿਹੇ ਬੱਚਿਆਂ ਦੀ ਪਹਿਚਾਣ ਕਰ ਕੇ ਉਨ੍ਹਾਂ ਦਾ ਮਨੋਵਿਗਿਆਨਕ ਇਲਾਜ ਸ਼ੁਰੂ ਕਰ ਦੇਣਾ ਚਾਹੀਦਾ ਹੈ। 


author

Tanu

Content Editor

Related News