ਬੱਚਿਆਂ ਨੇ ਘਰੋਂ ਕੱਢਿਆ ਤਾਂ ਤਿੰਨ ਦਿਨ ਤਕ ਸੜਕ 'ਤੇ ਬੈਠੀ ਰਹੀ ਮਾਂ...
Tuesday, Apr 03, 2018 - 10:28 PM (IST)

ਨਵੀਂ ਦਿੱਲੀ- ਹਮੇਸ਼ਾ ਮੰਨਿਆ ਜਾਂਦਾ ਹੈ ਕਿ ਪੁਲਸ ਹਮੇਸ਼ਾ ਸਖਤ ਦਿਖਾਈ ਦਿੰਦੀ ਹੈ ਪਰ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਬਹੁਤ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਪੁਲਸ ਬਾਹਰ ਤੋਂ ਜਿੰਨੀ ਸਖਤ ਨਜ਼ਰ ਆਉਂਦੀ ਹੈ, ਅੰਦਰੋਂ ਓਨੀ ਹੀ ਨਰਮ ਹੁੰਦੀ ਹੈ। ਜਾਣਕਾਰੀ ਮੁਤਾਬਕ ਪੁਲਸ ਕਰਮੀ ਤਿੰਨ ਦਿਨ ਤੋਂ ਔਰਤ ਨੂੰ ਟੀ-ਸਟਾਲ ਕੋਲ ਬੈਠਾ ਦੇਖ ਰਿਹਾ ਸੀ। ਜਿਸ ਦੇ ਬਾਅਦ ਪਤਾ ਚਲਿਆ ਕਿ ਉਸ ਦੇ ਬੱਚਿਆਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਹੈ। ਪੁਲਸ ਅਫਸਰ ਨੇ ਔਰਤ ਦੀ ਮਦਦ ਕੀਤੀ। ਟਵਿੱਟਰ 'ਤੇ ਇਹ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਟਵਿੱਟਰ 'ਤੇ ਇਹ ਪੋਸਟ 1 ਅਪ੍ਰੈਲ ਨੂੰ ਹੋਇਆ, ਜਿਸ 'ਤੇ ਕਰੀਬ 8 ਹਜ਼ਾਰ ਲਾਈਕਸ ਮਿਲੇ ਅਤੇ 3 ਹਜ਼ਾਰ ਤੋਂ ਜ਼ਿਆਦਾ ਕੁਮੈਂਟਸ ਹੋਏ। ਪੁਲਸ ਅਫਸਰ ਬੀ. ਗੋਪਾਲ ਨੇ ਕਿਹਾ ਕਿ ਮੈਂ ਉਸ ਨੂੰ ਚਾਹ ਦਿੱਤੀ ਅਤੇ ਖਾਣਾ ਲੈ ਕੇ ਆਇਆ ਪਰ ਉਹ ਆਪਣੇ ਹੱਥਾਂ ਨਾਲ ਖਾ ਨਹੀਂ ਸੀ ਪਾ ਰਹੀ ਤਾਂ ਮੈਂ ਆਪਣੇ ਹੱਥਾਂ ਨਾਲ ਉਸ ਨੂੰ ਖਾਣਾ ਖੁਆਇਆ। ਔਰਤ ਨੂੰ ਬਾਅਦ ਵਿਚ ਬੁਢਾਪਾ ਘਰ 'ਚ ਭੇਜ ਦਿੱਤਾ ਗਿਆ।
ਮੁੱਖ ਲੋਕ ਸੰਪਰਕ ਅਫਸਰ ਹਰਸ਼ਾ ਭਾਰਗਵੀ ਨੇ ਟਵੀਟ 'ਤੇ ਲਿਖਿਆ 'ਕੁਕਾਪੱਲੀ ਟ੍ਰੈਫਿਕ ਹੋਮ ਗਾਰਡ ਬੀ. ਗੋਪਾਲ ਨੇ ਬੇਸਹਾਰਾ ਔਰਤ ਨੂੰ ਆਪਣੇ ਹੱਥਾਂ ਨਾਲ ਖਾਣਾ ਖੁਆਇਆ, ਜਿਸ ਨੂੰ ਦੇਖ ਦਿਲ ਭਰ ਆਇਆ।'
ਜਾਣਕਾਰੀ ਮੁਤਾਬਕ ਤੇਲੰਗਾਨਾ ਦੇ ਗ੍ਰਹਿ ਮੰਤਰੀ ਨਯਾਨੀ ਨਰਸਿਮਹਾ ਰੇੱਡੀ ਅਤੇ ਪੁਲਸ ਕਮਿਸ਼ਨਰ ਵੀ. ਸੀ. ਸੱਜਾਨਰ ਨੇ ਪੁਲਸ ਕਰਮੀ ਨੂੰ ਬੁਲਾਇਆ ਅਤੇ ਪ੍ਰਸ਼ੰਸਾ ਕੀਤੀ।