ਆਸਾ ਰਾਮ ਦੀ ਕਿਤਾਬ ਦੇ ਨਾਂ ''ਤੇ ਸਕੂਲਾਂ ''ਚ ਇਤਰਾਜ਼ਯੋਗ ਗੱਲਾਂ ਪੜ੍ਹ ਰਹੇ ਹਨ ਬੱਚੇ!

10/06/2015 1:26:40 PM

ਨਵੀਂ ਦਿੱਲੀ- ਛੱਤੀਸਗੜ੍ਹ ਦੇ ਮਹਾਸਮੁੰਦ ''ਚ ''ਦਿਵਯ ਪ੍ਰੇਰਣਾ ਪ੍ਰਕਾਸ਼ ਗਿਆਨ ਪ੍ਰੀਖਿਆ'' ਦੇ ਲਈ ਆਸਾ ਰਾਮ ਦੇ ਸਮਰੱਥਕਾਂ ਨੇ ਸਕੂਲ ''ਚ ਕਿਤਾਬਾਂ ਵੰਡੀਆ ਹਨ। ਉਨ੍ਹਾਂ ''ਚ ਕਈ ਇਤਰਾਜ਼ਯੋਗ ਗੱਲਾਂ ਲਿਖੀਆਂ ਹਨ। ਜਾਣਕਾਰੀ ਮੁਤਾਬਕ ਇਸ ਕਿਤਾਬ ''ਚ ਸੈਕਸ ਪਾਵਰ ਵਧਾਉਣ ਅਤੇ ਸੇਫ ਸੈਕਸ ਦੇ ਟਿਪਸ ਦਿੱਤੇ ਗਏ, ਜਦੋ ਕਿ ਕਿਤਾਬ ਦੇ ਕਵਰ ''ਤੇ ਹਨੂੰਮਾਨ ਤੋਂ ਇਲਾਵਾ ਕੁਝ ਹੋਰ ਮਹਾਪੁਰਖਾਂ ਦੀਆਂ ਤਸਵੀਰਾਂ ਛਪੀਆਂ ਹਨ। ਮਾਮਲੇ ਦੇ ਵੱਧਣ ''ਤੇ ਐਜੂਕੇਸ਼ਨ ਡਿਪਾਰਟਮੈਂਟ ਨੇ ਪ੍ਰੀਖਿਆ ਰੱਦ ਕਰ ਦਿੱਤੀ ਪਰ ਇਹ ਪ੍ਰੀਖਿਆ ਜਿਸ ਕਿਤਾਬ ਦੇ ਅਧਾਰ ''ਤੇ ਹੋਣੀ ਸੀ, ਉਹ ਤਾਂ ਸਕੂਲਾਂ ''ਚ ਵੰਡੀ ਜਾ ਚੁੱਕੀ ਹੈ। ਇੰਨਾ ਹੀ ਨਹੀ, ਸੂਤਰਾਂ ਦੀ ਮੰਨੀਏ ਤਾਂ ਆਸਾ ਰਾਮ ਸਮਰੱਥਕਾਂ ਨੇ ਮਹਾਸਮੁੰਦ ਦੇ ਕੁਝ ਸਕੂਲਾਂ ''ਚ ਇਸ ਕਿਤਾਬ ਦੇ ਅਧਾਰ ''ਤੇ ਪ੍ਰੀਖਿਆ ਵੀ ਲਈ ਗਈ।
ਦੱਸਿਆ ਜਾਂਦਾ ਹੈ ਕਿ ਕੇਵਲ ਮਹਾਸਮੁੰਦ ਜ਼ਿਲੇ ''ਚ ਅਜਿਹੀਆਂ 5 ਹਜ਼ਾਰ ਕਿਤਾਬਾਂ ਵੰਡੀਆਂ ਗਈਆਂ ਹਨ। ਦਰਅਸਲ, ਛੱਤੀਸਗੜ੍ਹ ਸਰਕਾਰ ਦੇ ਇਕ ਪੁਰਾਣੇ ਪੱਤਰ ਦੇ ਅਧਾਰ ''ਤੇ ਜੇਲ ''ਚ ਬੰਦ ਆਸਾ ਰਾਮ ਦੀ ਇਮੇਜ਼ ਨੂੰ ਸੁਧਾਰਨ ਲਈ ਉਨ੍ਹਾਂ ਦੇ ਸਮੱਰਥਕਾਂ ਨੇ ਸਕੂਲਾਂ ਦੇ ਨਾਂ ਡਿਸਟਰੈਕਟ ਐਜੂਕੇਸ਼ਨ ਆਫਸਰ ਤੋਂ ਆਡਰ ਲਿਆ ਸੀ,ਪਰ ਇਸ ਕਿਤਾਬ ਨੇ ਐਜੂਕੇਸ਼ਨ ਡਿਸਟਰੈਕਟ ਦੇ ਲਈ ਨਵੀਆਂ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ। ਕਿਤਾਬ ਦੇ ਕਵਰ ਪੇਜ਼ ''ਤੇ ਹਨੂੰਮਾਨ ਤੋਂ ਇਲਾਵਾ ਭੀਸ਼ਮ ਪਿਤਾਮਾ, ਸਵਾਮੀ ਵਿਵੇਕਾਨੰਦ, ਦਿਆਨੰਦ ਸਰਸਵਤੀ, ਸਮਰਥ ਰਾਮਦਾਸ, ਸਵਾਮੀ ਲੀਲਾਸ਼ਾਹ ਅਤੇ ਰਮਨ ਮਹਾਰਿਸ਼ੀ ਦੀਆਂ ਵੀ ਤਸਵੀਰਾਂ ਛਪੀਆ ਹਨ। ਕਵਰ ਪੇਜ਼ ''ਚ ਕਿਹਾ ਗਿਆ ਹੈ ਕਿ ਕਿਤਾਬ ਨੂੰ ਘੱਟੋ-ਘੱਟ 5 ਵਾਰ ਪੜ੍ਹਿਆ ਜਾਵੇ। ਜਾਣਕਾਰੀ ਮੁਤਾਬਕ ਮਹਾਸਮੁੰਦ ਅਤੇ ਨੇੜੇ ਦੇ ਕੁਝ ਸਕੂਲਾਂ ''ਚ ਇਹ ਕਿਤਾਬ 5 ਤੋਂ 15 ਰੁਪਏ ਲੈ ਕੇ ਦਿੱਤੀ ਗਈ। ਕਿਤਾਬ ਦੇ ਪੇਜ਼ 5 ''ਤੇ ਬੱਚਿਆਂ ਅਤੇ ਮਾਪਿਆ ਦੇ ਨਾਂ ਆਸਾ ਰਾਮ ਦਾ ਸੰਦੇਸ਼ ਵੀ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Disha

News Editor

Related News