ਰਾਜਸਥਾਨ: ਆਪਣੇ ਬੱਚੇ ਨੂੰ ਜ਼ਿੰਦਾ ਕਰਨ ਲਈ ਕੰਕਾਲ ਨਾਲ ਕੀਤੀ ਪੂਜਾ
Tuesday, Mar 27, 2018 - 01:34 PM (IST)

ਧੌਲਪੁਰ— ਰਾਜਸਥਾਨ 'ਚ ਅੰਧ ਵਿਸ਼ਵਾਸ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਹੈ। ਰਾਜਸਥਾਨ ਦੇ ਅਲਵਰ 'ਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 36 ਸਾਲਾਂ ਵਿਅਕਤੀ ਆਪਣੇ ਮ੍ਰਿਤ ਬੇਟੇ ਦਾ ਕੰਕਾਲ ਖੋਦ ਕੇ ਕੱਢ ਰਿਹਾ ਸੀ ਅਤੇ ਉਸ ਨੂੰ ਜ਼ਿੰਦਾ ਕਰਨ ਲਈ ਕ੍ਰਿਆ-ਕਰਮ ਸ਼ੁਰੂ ਕਰ ਰਿਹਾ ਸੀ। ਇਹ ਦੇਖ ਲੋਕਾਂ ਦੀ ਭੀੜ ਇੱਕਠੀ ਹੋ ਗਈ।
ਮੌਕੇ 'ਤੇ ਪੁਲਸ ਅਤੇ ਸਥਾਨਕ ਪ੍ਰਸ਼ਾਸਨ ਦੀ ਟੀਮ ਨੇ ਘਟਨਾ ਸਥਾਨ 'ਤੇ ਪੁੱਜ ਕੇ ਪੂਜਾ-ਪਾਠ ਬੰਦ ਕਰਵਾਇਆ ਅਤੇ ਬੱਚੇ ਦੇ ਕੰਕਾਲ ਨੂੰ ਦੁਬਾਰਾ ਕਬਰ 'ਚ ਦਫਨਾਇਆ। ਘਟਨਾ ਰਾਜਸਥਾਨ ਦੇ ਧੌਲਪੁਰ ਜ਼ਿਲੇ ਦੇ ਬਹਿਬਲਪੁਰ ਪਿੰਡ ਦੀ ਹੈ। ਪੁਲਸ ਨੇ ਦੱਸਿਆ ਕਿ ਵਿਅਕਤੀ ਦੀ ਪਛਾਣ ਰਾਮ ਦਿਆਲ ਦੇ ਰੂਪ 'ਚ ਹੋਈ ਹੈ। ਰਾਮ ਦਿਆਲ ਦੇ ਤਿੰਨ ਮਹੀਨੇ ਦੇ ਬੱਚੇ ਦੀ ਮੌਤ 9 ਮਹੀਨੇ ਪਹਿਲੇ ਹੋ ਗਈ ਸੀ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰਾਮ ਦਿਆਲ ਮੁਤਾਬਕ ਉਸ ਨੂੰ ਇਕ ਸਪਨਾ ਆਇਆ, ਜਿਸ 'ਚ ਇਕ ਸਥਾਨਕ ਦੇਵਤਾ ਭੈਰੋਂ ਬਾਬਾ ਨੇ ਉਸ ਨੂੰ ਦੱਸਿਆ ਕਿ ਕਬਰ 'ਚ ਉਸ ਦਾ ਬੱਚਾ ਜ਼ਿੰਦਾ ਹੈ। ਰਾਮ ਦਿਆਲ ਮੁਤਾਬਕ ਦੇਵਤਾ ਨੇ ਬੇਟੇ ਨੂੰ ਜ਼ਿੰਦਾ ਕਰਨ ਲਈ ਕਬਰ ਤੋਂ ਕੰਕਾਲ ਕੱਢ ਕੇ ਉਸ ਨਾਲ ਪੂਜਾ ਕਰਨ ਲਈ ਕਿਹਾ ਸੀ।
ਰਾਮ ਦਿਆਲ ਨੇ ਦਾਅਵਾ ਕੀਤਾ ਕਿ ਉਸ ਨੂੰ ਸਪਨੇ 'ਚ ਕਿਹਾ ਗਿਆ ਕਿ ਜੇਕਰ ਉਹ ਬੇਟੇ ਨੂੰ ਜ਼ਿੰਦਾ ਕਰਨਾ ਚਾਹੁੰਦੇ ਹਨ ਤਾਂ ਕੰਕਾਲ ਦੇ ਨਾਲ 2 ਘੰਟੇ ਤੱਕ ਪੂਜਾ ਕਰਨ। ਸਵੇਰੇ 10.30 ਵਜੇ ਤੋਂ ਕਰੀਬ ਪਿੰਡ ਦੇ ਲੋਕ ਕੰਕਾਲ ਦੇ ਨਾਲ ਪੂਜਾ ਦੇਖ ਕੇ ਹੈਰਾਨ ਰਹਿ ਗਏ। ਪੂਜਾ ਸਥਾਨ 'ਤੇ ਬਹੁਤ ਸੰਖਿਆ 'ਚ ਲੋਕ ਮੌਜੂਦ ਸਨ ਅਤੇ ਇਸ ਘਟਨਾ ਨੂੰ ਵਟਸਐਪ ਸਮੇਤ ਸੋਸ਼ਲ ਮੀਡੀਆ ਦੇ ਦੂਜੇ ਪਲੇਟਫਾਰਮ 'ਤੇ ਸ਼ਅਰ ਕੀਤਾ ਗਿਆ ਸੀ।