ਮਾਪਿਆਂ ਦੇ ਬਾਜ਼ਾਰ ਜਾਣ ਤੋਂ ਬਾਅਦ ਬੱਚੇ ਨੇ ਮਾਂ ਦੇ ਕਪੜੇ ਪਾ ਕੇ ਚੁੱਕਿਆ ਖੌਫ਼ਨਾਕ ਕਦਮ

Tuesday, Nov 08, 2022 - 01:08 AM (IST)

ਮਾਪਿਆਂ ਦੇ ਬਾਜ਼ਾਰ ਜਾਣ ਤੋਂ ਬਾਅਦ ਬੱਚੇ ਨੇ ਮਾਂ ਦੇ ਕਪੜੇ ਪਾ ਕੇ ਚੁੱਕਿਆ ਖੌਫ਼ਨਾਕ ਕਦਮ

ਨਵੀਂ ਦਿੱਲੀ (ਆਈ. ਏ. ਐੱਨ. ਐੱਸ.) : ਕੌਮੀ ਰਾਜਧਾਨੀ ਦੇ ਨਜਫ਼ਗੜ੍ਹ ਇਲਾਕੇ ਵਿਚ ਇਕ 13 ਸਾਲ ਦੇ ਲੜਕੇ ਨੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਕਿਹਾ ਕਿ ਉਹ ਐਤਵਾਰ ਨੂੰ ਵਾਪਰੀ ਘਟਨਾ ਦੀ ਹਰ ਸੰਭਵ ਪਹਿਲੂ ਤੋਂ ਜਾਂਚ ਕਰ ਰਹੀ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਮੁਤਾਬਕ ਇਕ ਲੜਕੇ ਦੇ ਹਸਪਤਾਲ ਵਿਚ ਮ੍ਰਿਤਕ ਹੋਣ ਦੀ ਸੂਚਨਾ ਐਤਵਾਰ ਨੂੰ ਮਿਲੀ, ਜਿਸ ਤੋਂ ਬਾਅਦ ਇਕ ਪੁਲਿਸ ਟੀਮ ਹਸਪਤਾਲ ਪਹੁੰਚੀ।

ਇਹ ਖ਼ਬਰ ਵੀ ਪੜ੍ਹੋ - ਸੋਸ਼ਲ ਮੀਡੀਆ 'ਤੇ ਬਣੀ 'ਸਹੇਲੀ' ਨਾਲ ਵਿਆਹ ਕਰਵਾਉਣ ਰਾਜਸਥਾਨ ਪੁੱਜੀ  MP ਦੀ ਔਰਤ, ਗ੍ਰਿਫ਼ਤਾਰ

ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਲੜਕੇ ਨੇ ਕਥਿਤ ਤੌਰ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਉਸ ਨੇ ਆਪਣੀ ਮਾਂ ਦੇ ਕੱਪੜੇ ਪਾਏ ਹੋਏ ਸਨ। ਘਟਨਾ ਦੇ ਸਮੇਂ ਉਸ ਦੇ ਮਾਤਾ-ਪਿਤਾ ਬਾਜ਼ਾਰ ਗਏ ਹੋਏ ਸਨ। ਉਨ੍ਹਾਂ ਕਿਹਾ ਕਿ ਮ੍ਰਿਤਕ ਦਾ ਪੋਸਟਮਾਰਟਮ ਸੋਮਵਾਰ ਨੂੰ ਕੀਤਾ ਗਿਆ ਸੀ ਅਤੇ ਵਿਸ਼ਲੇਸ਼ਣ ਲਈ ਇਲੈਕਟ੍ਰਾਨਿਕ ਯੰਤਰ ਜ਼ਬਤ ਕਰ ਲਏ ਗਏ ਹਨ। ਜਾਂਚ ਦੀ ਕਾਰਵਾਈ ਜਾਰੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ।


author

Anmol Tagra

Content Editor

Related News