ਖੇਡਣ ਦੀ ਉਮਰੇ ਪਤੀ-ਪਤਨੀ ਬਣੇ ਇਹ ਬੱਚੇ (ਦੇਖੋ ਤਸਵੀਰਾਂ)

03/08/2016 5:48:47 PM

ਕਰੇੜਾ— ਬਾਲ ਵਿਆਹ ਨੂੰ ਲੈ ਕੇ ਸਾਡਾ ਸਮਾਜ ਅਜੇ ਵੀ ਕਿੰਨਾ ਪਿਛੜਿਆ ਹੋਇਆ ਹੈ, ਇਸ ਦਾ ਉਦਾਹਰਣ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਰਾਜਸਥਾਨ ''ਚ ਇਕ ਵਾਰ ਫਿਰ ਦੋ ਮਾਸੂਮ ਇਸ ਰੀਤ ਦੇ ਚਲਦਿਆਂ ਵਿਆਹ ਦੇ ਬੰਧਨ ''ਚ ਬੱਝ ਗਏ। ਖੇਡਣ ''ਚ ਉਮਰ ''ਚ ਇਹ ਬੱਚੇ ਵਿਆਹ ਦੇ ਬੰਧਨ ''ਚ ਬੱਝ ਪਤੀ-ਪਤਨੀ ਬਣ ਗਏ। 2 ਮਾਸੂਮ ਜਿਨ੍ਹਾਂ ਨੂੰ ਨਾ ਤਾਂ ਅਜੇ ਜ਼ਿੰਦਗੀ ਦੀ ਸਮਝ ਹੈ ਅਤੇ ਨਾ ਹੀ ਕੋਈ ਤਜ਼ਰਬਾ। ਜੇਕਰ ਕੁਝ ਹੈ ਤਾਂ ਉਹ ਸਿਰਫ ਉਨ੍ਹਾਂ ਦੀਆਂ ਅੱਖਾਂ ''ਚ ਛੋਟੇ-ਛੋਟੇ ਖੁਆਬ ਹਨ। ਜਾਣਕਾਰੀ ਮੁਤਾਬਕ ਰਾਜਸਥਾਨ ''ਚ ਪ੍ਰਸ਼ਾਸਨ ਦਾ ਬਾਲ ਵਿਆਹ ਦੀ ਰੋਕਥਾਮ ਦਾ ਦਾਅਵਾ ਉਦੋਂ ਖੋਖਲਾ ਸਾਬਤ ਹੋ ਗਿਆ, ਜਦੋਂ ਪ੍ਰਸ਼ਾਸਨ ਦੀਆਂ ਅੱਖਾਂ ਦੇ ਸਾਹਮਣੇ ਹੀ ਦੋ ਬੱਚਿਆਂ ਦਾ ਵਿਆਹ ਕਰ ਦਿੱਤਾ ਗਿਆ ਅਤੇ ਪ੍ਰਸ਼ਾਸਨ ਕੁਝ ਵੀ ਨਾ ਕਰ ਸਕਿਆ। ਵਿਆਹ ਤੋਂ ਬਾਅਦ ਸੋਮਵਾਰ ਨੂੰ ਨਾਬਾਲਗ ਲਾੜਾ-ਲਾੜੀ ਦੇਵੀ ਦਰਸ਼ਨ ਲਈ ਇਥੇ ਪਹੁੰਚੇ ਤਾਂ ਪਿੰਡ ਦੇ ਲੋਕਾਂ ਨੇ ਗੀਤ ਗਾਏ ਅਤੇ ਖੁਸ਼ੀਆਂ ਵੀ ਮਨਾਈਆਂ। ਦੱਸਿਆ ਗਿਆ ਕਿ ਇਨ੍ਹਾਂ ਨਾਬਾਲਗਾਂ ਦਾ ਵਿਆਹ 5 ਮਾਰਚ ਨੂੰ ਹੋਇਆ ਸੀ ਅਤੇ ਇਥੇ ਆਏ ਦਿਨ ਬਾਲ ਵਿਆਹ ਹੋ ਰਹੇ ਹਨ।


Related News