ਰੂਸੀ ਫ਼ੌਜ ''ਚ ਖ਼ਤਮ ਕੀਤੀ ਜਾਵੇ ਬੱਚਿਆਂ ਦੀ ਨੌਕਰੀ, ਪਰਿਵਾਰ ਦੀ ਸਰਕਾਰ ਨੂੰ ਅਪੀਲ

Friday, Jul 19, 2024 - 09:43 PM (IST)

ਰੂਸੀ ਫ਼ੌਜ ''ਚ ਖ਼ਤਮ ਕੀਤੀ ਜਾਵੇ ਬੱਚਿਆਂ ਦੀ ਨੌਕਰੀ, ਪਰਿਵਾਰ ਦੀ ਸਰਕਾਰ ਨੂੰ ਅਪੀਲ

ਨੈਸ਼ਨਲ ਡੈਸਕ : ਭਾਰਤੀ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਲਗਭਗ 50 ਭਾਰਤੀ ਨਾਗਰਿਕ ਵਰਤਮਾਨ ਸਮੇਂ ਵਿਚ ਰੂਸੀ ਫ਼ੌਜ ਵਿਚੋਂ ਆਪਣੀ ਨੌਕਰੀ ਛੱਡਣਾ ਚਾਹੁੰਦੇ ਹਨ। ਇਸ ਮੁੱਦੇ ਵਿਚ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਕਈ ਵਿਅਕਤੀਆਂ ਨੇ ਆਪਣੀ ਛੇਤੀ ਬਰਖ਼ਾਸਤਗੀ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਪਰਿਵਾਰ ਜਾਂ ਖ਼ੁਦ ਨੇ ਭਾਰਤੀ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕੀਤਾ ਹੈ। ਮੰਤਰਾਲਾ ਇਸ ਮਾਮਲੇ 'ਤੇ ਵੱਖ-ਵੱਖ ਪੱਧਰਾਂ 'ਤੇ ਕਾਰਵਾਈ ਕਰ ਰਿਹਾ ਹੈ।

ਇਹ ਵੀ ਪੜ੍ਹੋ : ਦਿੱਲੀ 'ਚ ਵਪਾਰੀ ਦੀ ਕਾਰ 'ਤੇ ਹਮਲਾ, ਦਾਗੀਆਂ ਕਈ ਗੋਲੀਆਂ

ਰੂਸੀ ਫੇਰੀ ਦੌਰਾਨ ਪੀਐੱਮ ਮੋਦੀ ਨੇ ਚੁੱਕਿਆ ਸੀ ਮੁੱਦਾ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਹਾਲੀਆ ਰੂਸ ਦੌਰੇ ਦੌਰਾਨ ਇਹ ਮੁੱਦਾ ਉਠਾਇਆ ਸੀ। ਇਸ ਤੋਂ ਇਲਾਵਾ ਰੂਸੀ ਪੱਖ ਨੇ ਸਾਡੀ ਬੇਨਤੀ ਦਾ ਸਕਾਰਾਤਮਕ ਜਵਾਬ ਦਿੱਤਾ ਹੈ। ਭਾਰਤੀ ਨਾਗਰਿਕਾਂ ਦੀ ਸਹੀ ਢੰਗ ਨਾਲ ਵਾਪਸੀ ਲਈ ਦੋਵਾਂ ਦੇਸ਼ਾਂ ਵਿਚਾਲੇ ਕੰਮ ਚੱਲ ਰਿਹਾ ਹੈ। ਆਪਣੇ ਰੂਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸੀ ਫੌਜ ਵਿਚ ਕੰਮ ਕਰ ਰਹੇ ਭਾਰਤੀ ਨਾਗਰਿਕਾਂ ਦੀਆਂ ਨੌਕਰੀਆਂ ਖਤਮ ਕਰਨ ਅਤੇ ਉਨ੍ਹਾਂ ਦੀ ਘਰ ਵਾਪਸੀ ਯਕੀਨੀ ਬਣਾਉਣ ਦਾ ਵਾਅਦਾ ਕੀਤਾ ਹੈ। ਇਸ ਮੁੱਦੇ 'ਤੇ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕੋਲ ਮੁੱਦਾ ਉਠਾਉਣ ਦੀ ਮੰਗ ਕੀਤੀ ਹੈ।

ਮਾਸਕੋ ਤੋਂ ਕੀਤੀ ਗਈ ਕਾਰਵਾਈ ਦੀ ਮੰਗ
ਪਿਛਲੇ ਦਿਨੀਂ ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਇਸ ਮੁੱਦੇ 'ਤੇ ਕਿਹਾ ਸੀ ਕਿ ਦੋਵੇਂ ਦੇਸ਼ ਇਸ ਗੱਲ 'ਤੇ ਕੰਮ ਕਰ ਰਹੇ ਹਨ ਕਿ ਕਿੰਨੀ ਜਲਦੀ ਭਾਰਤੀ ਨਾਗਰਿਕਾਂ ਨੂੰ ਰੂਸੀ ਫੌਜ ਤੋਂ ਵਾਪਸ ਲਿਆਂਦਾ ਜਾ ਸਕਦਾ ਹੈ। ਪਿਛਲੇ ਮਹੀਨੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਉਸ ਨੇ ਰੂਸੀ ਫੌਜ ਵਿਚ ਸੇਵਾ ਕਰ ਰਹੇ ਭਾਰਤੀ ਨਾਗਰਿਕਾਂ ਦੇ ਮੁੱਦੇ 'ਤੇ ਬਹੁਤ ਚਿੰਤਾ ਪ੍ਰਗਟ ਕੀਤੀ ਸੀ ਅਤੇ ਇਸ ਬਾਰੇ ਮਾਸਕੋ ਤੋਂ ਕਾਰਵਾਈ ਦੀ ਮੰਗ ਕੀਤੀ ਸੀ। 

10 ਨੂੰ ਲਿਆਂਦਾ ਗਿਆ ਵਾਪਸ
ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਸਾਨੂੰ ਸਹੀ ਗਿਣਤੀ ਦੇ ਬਾਰੇ ਵਿਚ ਪਤਾ ਨਹੀਂ ਹੈ। ਫਿਰ ਵੀ ਸਾਡਾ ਅਨੁਮਾਨ ਹੈ ਕਿ ਰੂਸੀ ਫੌਜ ਵਿਚ ਸੇਵਾ ਕਰਨ ਵਾਲੇ ਭਾਰਤੀ ਨਾਗਰਿਕਾਂ ਦੀ ਗਿਣਤੀ 35 ਤੋਂ 50 ਦੇ ਕਰੀਬ ਹੋਵੇਗੀ, ਜਿਨ੍ਹਾਂ ਵਿਚੋਂ 10 ਨੂੰ ਵਾਪਸ ਲਿਆਉਣ ਵਿਚ ਕਾਮਯਾਬ ਹੋ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News