ਮਹਾਰਾਸ਼ਟਰ ''ਚ 5 ਸਾਲਾ ਬੱਚਾ ਬੋਰਵੈੱਲ ''ਚ ਡਿੱਗਿਆ, ਬਚਾਅ ਕਾਰਜ ਜਾਰੀ

Tuesday, Mar 14, 2023 - 01:47 AM (IST)

ਮਹਾਰਾਸ਼ਟਰ ''ਚ 5 ਸਾਲਾ ਬੱਚਾ ਬੋਰਵੈੱਲ ''ਚ ਡਿੱਗਿਆ, ਬਚਾਅ ਕਾਰਜ ਜਾਰੀ

ਪੁਣੇ (ਭਾਸ਼ਾ): ਮਹਾਰਾਸ਼ਟਰ ਦੇ ਅਹਿਮਦਨਗਰ ਜ਼ਿਲ੍ਹੇ ਦੇ ਇਕ ਪਿੰਡ ਵਿਚ 5 ਸਾਲ ਦਾ ਇਕ ਬੱਚਾ ਬੋਰਵੈੱਲ 'ਚ ਡਿੱਗ ਗਿਆ ਤੇ ਉਸ ਨੂੰ ਕੱਢਣ ਲਈ ਕੋਸ਼ਿਸ਼ਾਂ ਜਾਰੀ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਪੁਲਸ ਤੇ ਜ਼ਿਲ੍ਹੇ ਪ੍ਰਸ਼ਾਸਨ ਦੇ ਮੁਲਾਜ਼ਮਾਂ ਦੇ ਨਾਲ NDRF ਦੀ ਇਕ ਟੀਮ ਪੁਣੇ ਸ਼ਹਿਰ ਤੋਂ ਤਕਰੀਬਨ 125 ਕਿੱਲੋਮੀਟਰ ਦੂਰ ਕਰਜਤ ਤਹਿਸੀਲ ਦੇ ਅਧੀਨ ਪੈਂਦੇ ਕੋਪਰਡੀ ਪਿੰਡ ਵਿਚ ਬੋਰਵੈੱਲ ਤੋਂ ਬੱਚੇ ਨੂੰ ਕੱਢਣ ਲਈ ਮੁਹਿੰਮ ਚਲਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਨਾਲ ਹੋਏ ਵਿਵਾਦਾਂ ਬਾਰੇ ਖੁੱਲ੍ਹ ਕੇ ਬੋਲੇ ਕਰਨ ਔਜਲਾ, ਕਿਹਾ, "ਮੈਂ ਸਿੱਧੂ ਨੂੰ ਫ਼ੋਨ ਕਰ ਕੇ..."

NDRF ਦੇ ਅਧਿਕਾਰੀਆਂ ਮੁਤਾਬਕ, ਬੱਚਾ ਸ਼ਾਮ ਤਕਰੀਬਨ 4 ਵਜੇ ਬੋਰਵੈੱਲ 'ਚ ਡਿੱਗਿਆ। ਉਨ੍ਹਾਂ ਕਿਹਾ, "ਮੁੰਡਾ 15 ਫੁੱਟ ਦੀ ਡੂੰਘਾਈ ਵਿਚ ਫਸਿਆ ਹੋਇਆ ਹੈ। ਬਚਾਅ ਕਾਰਜ ਜਾਰੀ ਹੈ ਤੇ ਘਟਨਾ ਦੀ ਜਗ੍ਹਾ 'ਤੇ ਇਕ ਐਂਬੂਲੈਂਸ ਤੇ ਹੋਰ ਮੈਡੀਕਲ ਸਹਾਇਤਾ ਤਿਆਰ ਰੱਖੀ ਗਈ ਹੈ।" ਪੁਲਸ ਮੁਤਾਬਕ ਗੰਨਾ ਮਜ਼ਦੂਰ ਦਾ ਪੁੱਤਰ ਖੇਡਦੇ ਸਮੇਂ ਬੋਰਵੈੱਲ ਵਿਚ ਡਿੱਗ ਗਿਆ ਹੋਵੇਗਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News