ਅੰਧਵਿਸ਼ਵਾਸ ਦੀ ਹੱਦ! ਚਮਤਕਾਰ ਦੀ ਉਮੀਦ 'ਚ ਬੱਚੇ ਨੂੰ ਗੰਗਾ 'ਚ ਲਵਾਈ ਵਾਰ-ਵਾਰ ਡੁਬਕੀ, ਹੋ ਗਈ ਮੌਤ
Thursday, Jan 25, 2024 - 04:35 PM (IST)
ਹਰਿਦੁਆਰ — ਗੰਗਾ 'ਚ ਡੁਬਕੀ ਲਗਾਉਣ ਨਾਲ ਕੈਂਸਰ ਠੀਕ ਹੋਣ ਦੀ ਉਮੀਦ 'ਚ 7 ਸਾਲਾ ਬੱਚੇ ਦੇ ਮਾਤਾ-ਪਿਤਾ ਨੇ ਉਸ ਨੂੰ ਵਾਰ-ਵਾਰ ਗੰਗਾ 'ਚ ਡੁਬਕੀ ਲਵਾਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਬੱਚੇ ਦੇ ਮਾਤਾ-ਪਿਤਾ ਹਰਿ ਕੀ ਪੌੜੀ ਦੇ ਕਿਨਾਰੇ ਮੰਤਰ ਜਾਪ ਕਰਦੇ ਰਹੇ, ਜਦੋਂ ਕਿ ਬੱਚੇ ਦੀ ਚਾਚੀ ਨੇ ਉਸ ਦੀਆਂ ਉੱਚੀਆਂ ਚੀਕਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਸ ਨੂੰ ਵਾਰ-ਵਾਰ ਗੰਗਾ ਵਿੱਚ ਡੁਬਕੀ ਦਿੱਤਾ, ਜਿਸ ਕਾਰਨ ਦਮ ਘੁੱਟਣ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ - ਦਰਭੰਗਾ-ਦਿੱਲੀ ਫਲਾਈਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, IGI ਏਅਰਪੋਰਟ 'ਤੇ ਐਮਰਜੈਂਸੀ ਦਾ ਐਲਾਨ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਨੇੜੇ ਖੜ੍ਹੇ ਲੋਕਾਂ ਨੇ ਔਰਤ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਉਨ੍ਹਾਂ ਦੀ ਗੱਲ ਮੰਨਣ ਤੋਂ ਇਨਕਾਰ ਕਰ ਦਿੱਤਾ। ਹਰਿ ਕੀ ਪੌੜੀ ਥਾਣੇ ਦੀ ਇੰਚਾਰਜ ਭਾਵਨਾ ਕੈਂਥੋਲਾ ਨੇ ਦੱਸਿਆ ਕਿ ਚਸ਼ਮਦੀਦਾਂ ਨੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਬੱਚੇ ਦੇ ਮਾਤਾ-ਪਿਤਾ ਅਤੇ ਚਾਚੀ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ। ਉਸ ਨੇ ਦੱਸਿਆ ਕਿ ਬੱਚਾ ਬਲੱਡ ਕੈਂਸਰ ਤੋਂ ਪੀੜਤ ਸੀ ਅਤੇ ਦਿੱਲੀ ਵਿੱਚ ਆਪਣੇ ਮਾਤਾ-ਪਿਤਾ ਨਾਲ ਰਹਿੰਦਾ ਸੀ। ਉਸ ਨੇ ਦੱਸਿਆ ਕਿ ਬੱਚੇ ਦੀ ਡੁੱਬਣ ਕਾਰਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - 72 ਸਾਲਾਂ ਬਾਅਦ ਸਾਊਦੀ ਅਰਬ 'ਚ ਖੁੱਲ੍ਹੇਗਾ ਪਹਿਲਾ 'ਅਲਕੋਹਲ ਸਟੋਰ', 1952 'ਚ ਲਗਾ ਦਿੱਤੀ ਗਈ ਸੀ ਪਾਬੰਦੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8