ਦੁਖ਼ਦ ਖ਼ਬਰ: ਪਾਣੀ ਨਾਲ ਭਰੀ ਬਾਲਟੀ ’ਚ ਡਿੱਗ ਕੇ ਬੱਚੇ ਦੀ ਮੌਤ

Saturday, Sep 18, 2021 - 05:34 PM (IST)

ਦੁਖ਼ਦ ਖ਼ਬਰ: ਪਾਣੀ ਨਾਲ ਭਰੀ ਬਾਲਟੀ ’ਚ ਡਿੱਗ ਕੇ ਬੱਚੇ ਦੀ ਮੌਤ

ਸਹਾਰਨਪੁਰ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਦੇ ਥਾਣਾ ਨਕੁੜ ਦੇ ਅਧੀਨ ਆਉਂਦੇ ਅੰਬੇਹਟਾ ਕਸਬੇ ਵਿਚ ਪਾਣੀ ਨਾਲ ਭਰੀ ਬਾਲਟੀ ਵਿਚ ਡਿੱਗਣ ਨਾਲ ਸ਼ੁੱਕਰਵਾਰ ਨੂੰ ਡੇਢ ਸਾਲ ਦੇ ਬੱਚੇ ਦੀ ਮੌਤ ਹੋ ਗਈ। ਪੁਲਸ ਸੁਪਰਡੈਂਟ ਅਤੁਲ ਸ਼ਰਮਾ ਨੇ ਦੱਸਿਆ ਕਿ ਅੰਬੇਹਟਾ ਕਸਬੇ ਦੀ ਸਾਫੀਆ ਕਾਲੋਨੀ ’ਚ ਰਹਿਣ ਵਾਲੇ ਦਿਲਸ਼ਾਦ ਦਾ ਡੇਢ ਸਾਲ ਦਾ ਬੇਟਾ ਘਰ ਦੇ ਵਿਗੜੇ ਵਿਚ ਖੇਡ ਰਿਹਾ ਸੀ ਅਤੇ ਉਹ ਖੇਡਦੇ-ਖੇਡਦੇ ਪਾਣੀ ਨਾਲ ਭਰੀ ਬਾਲਟੀ ਕੋਲ ਪਹੁੰਚ ਗਿਆ। ਉਨ੍ਹਾਂ ਨੇ ਦੱਸਿਆ ਕਿ ਬੱਚਾ ਸਿਰ ਦੇ ਭਾਰ ਬਾਲਟੀ ’ਚ ਜਾ ਡਿੱਗਿਆ ਅਤੇ ਸਾਹ ਘੁੱਟਣ ਨਾਲ ਬੱਚੇ ਦੀ ਮੌਤ ਹੋ ਗਈ।

ਸ਼ਰਮਾ ਨੇ ਦੱਸਿਆ ਕਿ ਕੁਝ ਦੇਰ ਬਾਅਦ ਜਦੋਂ ਦਿਲਸ਼ਾਦ ਦੀ ਪਤਨੀ ਵਿਹੜੇ ਵਿਚ ਪਹੁੰਚੀ ਤਾਂ ਉਸ ਨੇ ਆਪਣੇ ਬੇਟੇ ਨੂੰ ਬਾਲਟੀ ਦੇ ਪਾਣੀ ’ਚ ਡੁੱਬਿਆ ਵੇਖਿਆ। ਤੁਰੰਤ ਬੱਚੇ ਨੂੰ ਡਾਕਟਰ ਕੋਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੇ ਬੱਚੇ ਨੂੰ ਮਿ੍ਰਤਕ ਐਲਾਨ ਕਰ ਦਿੱਤਾ। 


author

Tanu

Content Editor

Related News