ਦਰਿੰਦਗੀ ਦੀ ਹੱਦ ਪਾਰ, ਬੱਚੀ ਦੀ ਲਾਸ਼ ਨਾਲ ਵੀ ਕੀਤਾ ਗਿਆ ਸੀ ਜਬਰ ਜ਼ਿਨਾਹ

Wednesday, Dec 02, 2020 - 05:22 PM (IST)

ਦਰਿੰਦਗੀ ਦੀ ਹੱਦ ਪਾਰ, ਬੱਚੀ ਦੀ ਲਾਸ਼ ਨਾਲ ਵੀ ਕੀਤਾ ਗਿਆ ਸੀ ਜਬਰ ਜ਼ਿਨਾਹ

ਮਥੁਰਾ- ਵਰਿੰਦਾਵਨ ਕੋਤਵਾਲੀ ਖੇਤਰ ਦੇ ਇਕ ਪਿੰਡ 'ਚ 26 ਨਵੰਬਰ ਦੀ ਸ਼ਾਮ ਲਾਪਤਾ ਹੋਈ 8 ਸਾਲਾ ਬੱਚੀ ਦੇ ਕਤਲ ਦੇ ਮਾਮਲੇ 'ਚ ਪੋਸਟਮਾਰਟਮ ਤੋਂ ਖੁਲਾਸਾ ਹੋਇਆ ਹੈ ਕਿ ਕੁੜੀ ਦੀ ਲਾਸ਼ ਨਾਲ ਵੀ ਜਬਰ ਜ਼ਿਨਾਹ ਕੀਤਾ ਗਿਆ ਸੀ। ਵਰਿੰਦਾਵਨ 'ਚ ਛਟੀਕਰਾ ਰੋਡ 'ਤੇ ਸਥਿਤ ਬਹੁ ਮੰਜ਼ਲਾ ਪਾਰਕਿੰਗ ਕੋਲ ਸੁਨਰਖ ਪਿੰਡ ਦੇ ਜੰਗਲ 'ਚ 27 ਨਵੰਬਰ ਦੀ ਸਵੇਰੇ ਕੁੜੀ ਦੀ ਲਾਸ਼ ਮਿਲੀ ਸੀ। ਇਸ ਮਾਮਲੇ 'ਚ ਪੁਲਸ ਨੇ ਉੱਥੇ ਹਮੇਸ਼ਾ ਘੁੰਮਦੇ ਦੇਖੇ ਗਏ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਬੱਚੀ ਦੇ ਪਰਿਵਾਰ ਵਾਲਿਆਂ ਨੇ ਵੀ ਉਸ 'ਤੇ ਸੋਗ ਜਤਾਇਆ ਸੀ। ਪੁਲਸ ਸੁਪਰਡੈਂਟ (ਸ਼ਹਿਰ) ਉਦੇ ਸ਼ੰਕਰ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਅਨੁਸਾਰ ਬੱਚੀ ਦੇ ਗੁਪਤ ਅੰਗ 'ਚ ਆਮ ਤੋਂ ਜ਼ਿਆਦਾ ਸੱਟਾਂ ਹਨ ਅਤੇ ਉਸ ਨਾਲ ਕਈ ਵਾਰ ਜਬਰ ਜ਼ਿਨਾਹ ਕੀਤਾ ਗਿਆ।

ਇਹ ਵੀ ਪੜ੍ਹੋ : ਪ੍ਰੇਮੀ ਦੇ ਵਿਆਹ ਤੋਂ ਨਾਰਾਜ਼ ਪ੍ਰੇਮਿਕਾ ਨੇ ਚੁੱਕਿਆ ਖ਼ੌਫ਼ਨਾਕ ਕਦਮ, ਲਾੜੀ ਦੀਆਂ ਅੱਖਾਂ 'ਚ ਪਾਇਆ ਫੈਵੀਕੁਇਕ

ਉਨ੍ਹਾਂ ਨੇ ਦੱਸਿਆ ਕਿ ਰਿਪੋਰਟ ਅਨੁਸਾਰ ਲਾਸ਼ ਨਾਲ ਵੀ ਜਬਰ ਜ਼ਿਨਾਹ ਕੀਤਾ ਗਿਆ। ਉਦੇ ਸ਼ੰਕਰ ਨੇ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਦੋਸ਼ੀ ਮਾਨਸਿਕ ਰੂਪ ਨਾਲ ਸਿਹਤਯਾਬ ਨਹੀਂ ਹੈ, ਇਸ ਲਈ ਇਸ ਦਾ ਸਾਈਕੋ ਟੈਸਟ ਕਰਵਾਇਆ ਜਾਵੇਗਾ। ਇਸ ਮਾਮਲੇ 'ਚ ਮੰਗਲਵਾਰ ਨੂੰ ਕੁੜੀ ਦੇ ਪਰਿਵਾਰ ਵਾਲੇ ਧਰਨੇ 'ਤੇ ਬੈਠ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਹੋਰ ਵੀ ਲੋਕ ਸ਼ਾਮਲ ਹਨ ਅਤੇ ਜਦੋਂ ਤੱਕ ਹੋਰ ਦੋਸ਼ੀਆਂ ਨੂੰ ਨਹੀਂ ਫੜਿਆ ਜਾਵੇਗਾ, ਉਹ ਧਰਨਾ ਖਤਮ ਨਹੀਂ ਕਰਨਗੇ। ਪੀੜਤ ਪਰਿਵਾਰ ਦੇ ਘਰ ਦੇ ਨੇੜੇ-ਤੇੜੇ ਪੁਲਸ ਫੋਰਸ ਵਧਾ ਦਿੱਤੀ ਗਈ ਹੈ। ਪੁਲਸ ਅਧਿਕਾਰੀ ਖ਼ੁਦ ਮੌਕੇ 'ਤੇ ਪਹੁੰਚ ਕੇ ਪਰਿਵਾਰ ਵਾਲਿਆਂ ਨਾਲ ਵਾਰਤਾ ਕਰ ਰਹੇ ਹਨ ਅਤੇ ਫੜੇ ਗਏ ਦੋਸ਼ੀ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਵੀ ਪਰਿਵਾਰ ਵਾਲਿਆਂ ਨੂੰ ਦਿੱਤੀ ਗਈ ਹੈ। ਸੀਨੀਅਰ ਪੁਲਸ ਸੁਪਰਡੈਂਟ ਡਾ. ਗੌਰਵ ਗਰੋਵਰ ਨੇ ਦੱਸਿਆ ਕਿ ਇਸ ਮਾਮਲੇ ਦੀਆਂ ਜਟਿਲਤਾਵਾਂ ਨੂੰ ਹੱਲ ਕਰਨ ਲਈ ਵਿਸ਼ੇਸ਼ ਜਾਂਚ ਦਲ (ਐੱਸ.ਆਈ.ਟੀ.) ਦਾ ਗਠਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : DM ਨੇ ਪੇਸ਼ ਕੀਤੀ ਮਿਸਾਲ, ਸ਼ਹੀਦ ਦੀ ਧੀ ਦਾ ਕੰਨਿਆਦਾਨ ਕਰ ਨਿਭਾਇਆ ਪਿਓ ਦਾ ਫਰਜ਼


author

DIsha

Content Editor

Related News