IIT ਖੜਗਪੁਰ ਨੂੰ 50 ਲੱਖ ਡਾਲਰ ਦੀ ਸਹਾਇਤਾ ਦੇਵੇਗਾ Google

Sunday, Nov 22, 2026 - 02:25 PM (IST)

IIT ਖੜਗਪੁਰ ਨੂੰ 50 ਲੱਖ ਡਾਲਰ ਦੀ ਸਹਾਇਤਾ ਦੇਵੇਗਾ Google

ਨਵੀਂ ਦਿੱਲੀ- ਦਿੱਗਜ ਕੰਪਨੀ ਗੂਗਲ ਨੇ ਸ਼ਨੀਵਾਰ ਨੂੰ ਕਿਹਾ ਕਿ ਉਹ ਐਡਵਾਂਸਡ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਰਿਸਰਚ ਨੂੰ ਵਿਕਸਿਤ ਕਰਨ ਅਤੇ ਰਫਤਾਰ ਦੇਣ ਲਈ ਆਈ. ਆਈ. ਟੀ. ਖੜਗਪੁਰ ਨੂੰ 50 ਲੱਖ ਡਾਲਰ (ਲੱਗਭਗ 46 ਕਰੋੜ ਰੁਪਏ) ਦੀ ਵਿੱਤੀ ਸਹਾਇਤਾ ਦੇਵੇਗੀ। 

ਭਾਰਤੀ ਤਕਨੀਕੀ ਸੰਸਥਾਨ (ਆਈ. ਆਈ. ਟੀ.) ਖੜਗਪੁਰ ਦੇ 75ਵੇਂ ਸਥਾਪਨਾ ਦਿਵਸ ਦੇ ਮੌਕੇ ’ਤੇ ਸੰਸਥਾਨ ਦੇ ਨਿਰਦੇਸ਼ਕ ਸੁਮਨ ਚੱਕਰਵਰਤੀ ਨੇ ਕਿਹਾ ਕਿ ਲਾਗੂ ਏ. ਆਈ. ਖੋਜ ਲਈ ਇਸ ਵਿੱਤੀ ਸਹਾਇਤਾ ਦੀ ਕਲਪਨਾ ਸੰਸਥਾਨ ਦੇ ਸਾਬਕਾ ਵਿਦਿਆਰਥੀ ਅਤੇ ਗੂਗਲ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸੁੰਦਰ ਪਿਚਾਈ ਨੇ ਕੀਤੀ ਹੈ।

ਕੰਪਨੀ ਨੇ ਇਕ ਬਲਾਗ ਪੋਸਟ ’ਚ ਕਿਹਾ, ‘‘ਗੂਗਲ ਵੱਲੋਂ ਆਈ. ਆਈ. ਟੀ. ਖੜਗਪੁਰ ਨੂੰ 50 ਲੱਖ ਡਾਲਰ ਦੀ ਵਿੱਤੀ ਸਹਾਇਤਾ ਦੇਣ ਦਾ ਮਕਸਦ ਉੱਨਤ ਏ. ਆਈ. ਖੋਜ ਨੂੰ ਉਤਸ਼ਾਹਿਤ ਕਰਨ ਦੇ ਨਾਲ ਭਾਰਤ ਦੀ ਅਗਲੀ ਪੀੜ੍ਹੀ ਦੇ ਵਿਗਿਆਨੀਆਂ ਅਤੇ ਤਕਨੀਕੀ ਮਾਹਿਰਾਂ ਨੂੰ ਤਿਆਰ ਕਰਨਾ ਹੈ।’’


author

Harpreet SIngh

Content Editor

Related News