ਦਵਾਈਆਂ ਬਣਾਉਣ ਲਈ ਸਪੇਸ ਵੱਲ ਵੱਡੀ ਪੁਲਾਂਘ ਪੁੱਟਣ ਦੀ ਤਿਆਰੀ ''ਚ ਭਾਰਤ !

Sunday, Nov 22, 2026 - 03:46 PM (IST)

ਦਵਾਈਆਂ ਬਣਾਉਣ ਲਈ ਸਪੇਸ ਵੱਲ ਵੱਡੀ ਪੁਲਾਂਘ ਪੁੱਟਣ ਦੀ ਤਿਆਰੀ ''ਚ ਭਾਰਤ !

ਬੈਂਗਲੁਰੂ- ਭਾਰਤ ਦਵਾਈ ਉਦਯੋਗ ਦੇ ਖੇਤਰ 'ਚ ਆਪਣੀ ਅਗਲੀ ਵੱਡੀ ਉਪਲੱਬਧੀ ਲਈ ਪੁਲਾੜ ਵੱਲ ਵੇਖ ਰਿਾ ਹੈ। ਵਿਗਿਆਨੀ, ਬਾਇਓਟੇਕ ਕੰਪਨੀਆਂ ਅਤੇ ਸਟਾਰਟਅੱਪ ਇਸ ਗੱਲ ਦੀਆਂ ਸੰਭਾਵਨਾਵਾਂ ਲੱਭ ਰਹੇ ਹਨ ਕਿ 'ਮਾਈਕ੍ਰੋਗ੍ਰੈਵਿਟੀ' ਨਵੀਆਂ ਦਵਾਈਆਂ ਵਿਕਸਿਤ ਕਰਨ 'ਚ ਕਿਵੇਂ ਮਦਦ ਕਰ ਸਕਦੀ ਹੈ। ਮਾਈਕ੍ਰੋਗ੍ਰੈਵਿਟੀ ਇਕ ਅਜਿਹੀ ਸਥਿਤੀ ਹੈ, ਜਿਸ 'ਚ ਲੋਕ ਜਾਂ ਵਸਤੂਆਂ ਭਾਰਹੀਣ (ਬਿਨਾਂ ਭਾਰ ਦੇ) ਮਹਿਸੂਸ ਹੁੰਦੀਆਂ ਹਨ, ਜਿਵੇਂ ਕਿ ਪੁਲਾੜ ਯਾਨ 'ਚ ਮੌਜੂਦ ਪੁਲਾੜ ਯਾਤਰੀ ਹਵਾ 'ਚ ਤੈਰਦੇ ਹੋਏ ਦਿਖਾਈ ਦਿੰਦੇ ਹਨ। 

ਦੁਨੀਆ ਭਰ 'ਚ ਸਸਤੀ ਵੈਕਸੀਨ ਅਤੇ ਦਵਾਈਆਂ ਉਪਲੱਬਧ ਕਰਵਾਉਣ ਕਾਰਨ ਭਾਰਤ ਨੂੰ 'ਦੁਨੀਆ ਦਾ ਫਾਰਮੇਸੀ' ਕਿਹਾ ਜਾਂਦਾ ਹੈ। ਹੁਣ ਭਾਰਤ ਦੀ ਫਾਰਮਾਸਿਊਟੀਕਲ ਮੁਹਾਰਤ ਨੂੰ ਆਪਣੀਆਂ ਵਧਦੀਆਂ ਪੁਲਾੜ ਸਮਰੱਥਾਵਾਂ ਨਾਲ ਜੋੜਣ ਦੀ ਕੋਸ਼ਿਸ਼ ਕਰ ਰਿਹਾ ਹੈ। ਵੀਰਵਾਰ ਨੂੰ ਸੰਪੰਨ ਹੋਏ 'ਬੈਂਗਲੁਰੂ ਟੇਕ ਸਮਿਟ' 'ਚ ਵਿਗਿਆਨੀਆਂ ਅਤੇ ਸਪੇਸ-ਟੇਕ ਉੱਦਮੀਆਂ ਨੇ ਇਸ ਗੱਲ 'ਤੇ ਚਰਚਾ ਕੀਤੀ ਕਿ ਭਾਰਤ ਦਾ ਪ੍ਰਸਤਾਵਿਤ ਪੁਲਾੜ ਸਟੇਸ਼ਨ ਭਵਿੱਖ 'ਚ ਬਾਇਓਟੈਕਨਾਲੋਜੀ ਰਿਸਰਚ ਲਈ 'ਆਰਬਿਟਲ ਲੈਬ' (ਪੁਲਾੜ ਪ੍ਰਯੋਗਸ਼ਾਲਾ) ਵਜੋਂ ਕਿਵੇਂ ਕੰਮ ਕਰ ਸਕਦਾ ਹੈ। 

ਭਾਰਤ ਇਸ ਉੱਭਰ ਰਹੇ ਖੇਤਰ 'ਚ ਇਕ ਮਜ਼ਬੂਤ ​​ਮੌਜੂਦਗੀ ਸਥਾਪਤ ਕਰਨ ਲਈ ਪ੍ਰਸਤਾਵਿਤ ਭਾਰਤੀ ਪੁਲਾੜ ਸਟੇਸ਼ਨ 'ਤੇ ਕੰਮ ਕਰ ਰਿਹਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਇਹ ਸਟੇਸ਼ਨ 2035 ਤੱਕ ਪੂਰੀ ਤਰ੍ਹਾਂ ਕੰਮ ਕਰਨ ਲੱਗੇਗਾ। ਇਸ ਨਾਲ ਭਾਰਤ ਪੁਲਾੜ 'ਚ ਬਾਇਓਟੈਕਨਾਲੋਜੀ ਅਤੇ ਫਾਰਮਾਸਿਊਟੀਕਲ ਖੋਜ ਨੂੰ ਅੱਗੇ ਵਧਾ ਸਕੇਗਾ। ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਦੇ 2030 ਦੇ ਆਸਪਾਸ ਸੇਵਾਮੁਕਤ ਹੋਣ ਦੀ ਉਮੀਦ ਹੈ। ਨਤੀਜੇ ਵਜੋਂ, ਬਹੁਤ ਸਾਰੇ ਦੇਸ਼ ਅਤੇ ਨਿੱਜੀ ਕੰਪਨੀਆਂ ਵਪਾਰਕ ਪੁਲਾੜ ਪ੍ਰਯੋਗਸ਼ਾਲਾਵਾਂ ਵਿਕਸਿਤ ਕਰਨ ਦੀ ਤਿਆਰੀ ਕਰ ਰਹੀਆਂ ਹਨ।

ਹਾਲਾਂਕਿ, ਵਿਗਿਆਨੀਆਂ ਦਾ ਮੰਨਣਾ ਹੈ ਕਿ ਭਾਰਤ ਨੂੰ ਆਪਣਾ ਪੁਲਾੜ ਸਟੇਸ਼ਨ ਤਿਆਰ ਹੋਣ ਤੱਕ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਹੈ। ਇਸਰੋ ਦੇ ਸਾਬਕਾ ਚੇਅਰਮੈਨ ਏ.ਐਸ. ਕਿਰਨ ਕੁਮਾਰ ਦੇ ਅਨੁਸਾਰ, ਮਾਈਕ੍ਰੋਗ੍ਰੈਵਿਟੀ ਨਾਲ ਸਬੰਧਤ ਛੋਟੇ ਪ੍ਰਯੋਗ ਜ਼ਮੀਨ 'ਤੇ ਅਤੇ ਪੈਰਾਬੋਲਿਕ ਉਡਾਣਾਂ ਰਾਹੀਂ ਕੀਤੇ ਜਾ ਸਕਦੇ ਹਨ। ਇਹ ਭਵਿੱਖ 'ਚ ਔਰਬਿਟ 'ਚ ਵੱਡੇ ਪੱਧਰ 'ਤੇ ਖੋਜ ਕਰਨ ਤੋਂ ਪਹਿਲਾਂ ਜ਼ਰੂਰੀ ਤਕਨੀਕੀ ਅਨੁਭਵ ਪ੍ਰਦਾਨ ਕਰੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News