ਨਗਰ ਨਿਗਮ ਭਰਤੀ ਘਪਲਾ ਮਾਮਲੇ ''ਚ CBI ਨੇ ਸਾਬਕਾ ਮੰਤਰੀ ਸੁਜੀਤ ਬੋਸ ਤੋਂ ਕੀਤੀ ਪੁੱਛਗਿੱਛ

Sunday, Nov 22, 2026 - 04:25 PM (IST)

ਨਗਰ ਨਿਗਮ ਭਰਤੀ ਘਪਲਾ ਮਾਮਲੇ ''ਚ CBI ਨੇ ਸਾਬਕਾ ਮੰਤਰੀ ਸੁਜੀਤ ਬੋਸ ਤੋਂ ਕੀਤੀ ਪੁੱਛਗਿੱਛ

ਨੈਸ਼ਨਲ ਡੈਸਕ- ਸੀ.ਬੀ.ਆਈ. ਨੇ ਨਗਰ ਨਿਗਮ ਭਰਤੀ ਘਪਲੇ ਦੇ ਸਬੰਧ ’ਚ ਪੱਛਮੀ ਬੰਗਾਲ ਦੇ ਸਾਬਕਾ ਫਾਇਰ ਸਰਵਿਸਿਜ਼ ਮੰਤਰੀ ਸੁਜੀਤ ਬੋਸ ਤੋਂ ਸ਼ਨੀਵਾਰ ਪੁੱਛਗਿੱਛ ਕੀਤੀ। ਇਹ ਜਾਣਕਾਰੀ ਕੇਂਦਰੀ ਜਾਂਚ ਏਜੰਸੀ ਦੇ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ। ਬੋਸ ਇਸ ਸਮੇਂ ਪ੍ਰੈਜ਼ੀਡੈਂਸੀ ਸੁਧਾਰ ਘਰ ’ਚ ਬੰਦ ਹਨ। ਅਧਿਕਾਰੀ ਨੇ ਕਿਹਾ ਕਿ ਸੀ. ਬੀ. ਆਈ. ਦੇ ਅਧਿਕਾਰੀਆਂ ਦੀ ਇਕ ਟੀਮ ਨੇ ਜੇਲ ਦਾ ਦੌਰਾ ਕੀਤਾ ਤੇ ਬੋਸ ਤੋਂ ਲੱਗਭਗ 3 ਘੰਟੇ ਪੁੱਛਗਿੱਛ ਕੀਤੀ।

ਉਨ੍ਹਾਂ ਕਿਹਾ ਕਿ ਪੁੱਛਗਿੱਛ ਮੁੱਖ ਤੌਰ ’ਤੇ ਦੱਖਣੀ ਡਮਡਮ ਨਗਰਪਾਲਿਕਾ ’ਚ ਭਰਤੀ ਪ੍ਰਕਿਰਿਆ ’ਚ ਕਥਿਤ ਬੇਨਿਯਮੀਆਂ ’ਚ ਬੋਸ ਦੀ ਭੂਮਿਕਾ ’ਤੇ ਕੇਂਦ੍ਰਿਤ ਸੀ। ਸੀ. ਬੀ. ਆਈ. ਤੇ ਇਨਫੋਰਸਮੈਂਟ ਡਾਇਰੈਕਟੋਰੇਟ ਦੋਹਾਂ ਵੱਲੋਂ ਬੰਗਾਲ ’ਚ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਨਗਰ ਨਿਗਮ ਦੀ ਭਰਤੀ ’ਚ ਕਥਿਤ ਬੇਨਿਯਮੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਈ. ਡੀ. ਨੇ ਸੂਬਾਈ ਵਿਧਾਨ ਸਭਾ ਚੋਣਾਂ ਤੋਂ ਥੋੜ੍ਹੀ ਦੇਰ ਬਾਅਦ ਮਈ ’ਚ ਬੋਸ ਨੂੰ ਗ੍ਰਿਫ਼ਤਾਰ ਕੀਤਾ ਸੀ।


author

Harpreet SIngh

Content Editor

Related News