ਯੂ.ਪੀ. ’ਚ ਘੱਟੋ-ਘੱਟ 350 ਸੀਟਾਂ ਚਾਹੁੰਦੀ ਹੈ ਭਾਜਪਾ
Sunday, Nov 22, 2026 - 03:13 PM (IST)
ਰਾਹੁਲ ਗਾਂਧੀ ਤੇ ਅਖਿਲੇਸ਼ ਯਾਦਵ ਦਰਮਿਆਨ ਚੰਗੇ ਸਬੰਧਾਂ ਦੇ ਬਾਵਜੂਦ ਸਮਾਜਵਾਦੀ ਪਾਰਟੀ ਤੇ ਕਾਂਗਰਸ ਸੀਟਾਂ ਦੀ ਵੰਡ ਨੂੰ ਲੈ ਕੇ ਜੂਝ ਰਹੀਆਂ ਹੋ ਸਕਦੀਆਂ ਹਨ। ਸ਼ੁਰੂ ’ਚ ਸੰਜੇ ਨਿਸ਼ਾਦ ਦੀ ਨਿਸ਼ਾਦ ਪਾਰਟੀ ਤੇ ਅਨੁਪ੍ਰਿਆ ਪਟੇਲ ਦੀ ਅਪਨਾ ਦਲ (ਐੱਸ) ਇਸ ਦੀਆਂ ਸਹਿਯੋਗੀ ਸਨ। ਬਾਅਦ ’ਚ ਜਯੰਤ ਚੌਧਰੀ ਦੀ ਆਰ. ਐੱਲ. ਡੀ. ਅਤੇ ਓਮ ਪ੍ਰਕਾਸ਼ ਰਾਜਭਰ ਦੀ ਐੱਸ. ਬੀ. ਐੱਸ. ਪੀ. ਵੀ ਗੱਠਜੋੜ ’ਚ ਸ਼ਾਮਲ ਹੋ ਗਈ ਜਿਨ੍ਹਾਂ ਨੇ ਸਮਾਜਵਾਦੀ ਪਾਰਟੀ ਨਾਲ ਮਿਲ ਕੇ 2022 ਦੀਆਂ ਚੋਣਾਂ ਲੜੀਆਂ।
ਓਧਰ ਸੂਬੇ ’ਚ ਭਾਜਪਾ ਦੇ 4 ਸਹਿਯੋਗੀ ਹਨ ਤੇ ਉਨ੍ਹਾਂ ਸਾਰਿਆਂ ਨੂੰ ਨਾਲ ਰੱਖਣਾ ਪਾਰਟੀ ਲਈ ਇਕ ਸਿਆਸੀ ਚੁਣੌਤੀ ਬਣਦਾ ਜਾ ਰਿਹਾ ਹੈ। ਭਾਜਪਾ ਨੇ 2022 ’ਚ ਇਕੱਲਿਆਂ 376 ਸੀਟਾਂ ’ਤੇ ਚੋਣ ਲੜੀ ਸੀ, ਇਸ ਵਾਰ ਉਹ ਘੱਟੋ-ਘੱਟ 350 ਸੀਟਾਂ ਚਾਹੁੰਦੀ ਹੈ ਅਤੇ ਆਪਣੇ ਸਹਿਯੋਗੀਆਂ ਨੂੰ 53 ਸੀਟਾਂ ਦੇਣਾ ਚਾਹੁੰਦੀ ਹੈ। ਹਾਲਾਂਕਿ, ਆਰ. ਐੱਲ. ਡੀ. 30 ਸੀਟਾਂ ਅਤੇ ਨਿਸ਼ਾਦ ਪਾਰਟੀ 15 ਸੀਟਾਂ ਚਾਹੁੰਦੀ ਹੈ। ਇਕੱਲੀ ਉਨ੍ਹਾਂ ਦੀ ਮੰਗ ਪੂਰੀ ਕਰਨ ਲਈ ਭਾਜਪਾ ਨੂੰ 330 ਸੀਟਾਂ ਹਾਸਲ ਕਰਨ ’ਚ ਮੁਸ਼ਕਿਲ ਪੇਸ਼ ਆਏਗੀ।
ਪੇਪਰ ਲੀਕ, ਰਾਮ ਮੰਦਰ ਦਾ ਚੜ੍ਹਾਵਾ ਅਤੇ ਪਾਰਟੀ ਦੇ ਅੰਦਰੂਨੀ ਮੁੱਦਿਆਂ ਦਾ ਫਾਇਦਾ ਉਠਾਉਂਦੇ ਹੋਏ ਸਹਿਯੋਗੀ ਘੱਟ ਸੀਟਾਂ ’ਤੇ ਸਮਝੌਤਾ ਕਰਨ ਦੇ ਮੂਡ ’ਚ ਨਹੀਂ ਹਨ। ਭਾਜਪਾ ਨੂੰ ਗੈਰ-ਯਾਦਵ ਓ. ਬੀ. ਸੀ. ਵੋਟ ਨੂੰ ਇਕਜੁੱਟ ਕਰਨ ਲਈ ਉਨ੍ਹਾਂ ਦੀ ਲੋੜ ਹੈ। ਸਮੱਸਿਆ ਇਹ ਹੈ ਕਿ ਉਸ ਦੇ ਸਹਿਯੋਗੀ ਜਾਣਦੇ ਹਨ ਕਿ ਉਨ੍ਹਾਂ ਦੀ ਸੌਦੇਬਾਜ਼ੀ ਦੀ ਸ਼ਕਤੀ ਕਦੇ ਵੀ ਇੰਨੀ ਵੱਡੀ ਨਹੀਂ ਰਹੀ।
