ਮੁੱਖ ਚੋਣਕਾਰ ਚੇਤਨ ਸ਼ਰਮਾ ਦਾ ਵੱਡਾ ਖ਼ੁਲਾਸਾ, ‘ਭਾਰਤੀ ਕ੍ਰਿਕਟਰ ਫਿੱਟ ਰਹਿਣ ਲਈ ਲਗਾਉਂਦੇ ਨੇ ਇੰਜੈਕਸ਼ਨ’

Tuesday, Feb 14, 2023 - 11:42 PM (IST)

ਮੁੱਖ ਚੋਣਕਾਰ ਚੇਤਨ ਸ਼ਰਮਾ ਦਾ ਵੱਡਾ ਖ਼ੁਲਾਸਾ, ‘ਭਾਰਤੀ ਕ੍ਰਿਕਟਰ ਫਿੱਟ ਰਹਿਣ ਲਈ ਲਗਾਉਂਦੇ ਨੇ ਇੰਜੈਕਸ਼ਨ’

ਨਵੀਂ ਦਿੱਲੀ (ਇੰਟ.)–ਭਾਰਤੀ ਕ੍ਰਿਕਟਰ ਖੁਦ ਨੂੰ ਫਿੱਟ ਰੱਖਣ ਲਈ ਇੰਜੈਕਸ਼ਨ ਲਗਾਉਂਦੇ ਹਨ। ਇਹ ਖ਼ੁਲਾਸਾ ਟੀਮ ਇੰਡੀਆ ਦੇ ਮੁੱਖ ਚੋਣਕਾਰ ਚੇਤਨ ਸ਼ਰਮਾ ਨੇ ਇਕ ਨਿਊਜ਼ ਚੈਨਲ ਦੇ ਸਟਿੰਗ ਆਪ੍ਰੇਸ਼ਨ ਵਿਚ ਕੀਤਾ ਹੈ। 57 ਸਾਲਾ ਸਾਬਕਾ ਭਾਰਤੀ ਕ੍ਰਿਕਟਰ ਚੇਤਨ ਸ਼ਰਮਾ ਨੇ ਖ਼ੁਲਾਸਾ ਕੀਤਾ, ‘‘ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਇੰਜੈਕਸ਼ਨ ਲੈਂਦੇ ਹਨ ਤੇ 80 ਫੀਸਦੀ ਫਿੱਟ ਰਹਿਣ ’ਤੇ ਵੀ 100 ਫੀਸਦੀ ਫਿੱਟ ਹੋ ਜਾਂਦੇ ਹਨ। ਇਹ ਪੇਨ ਕਿੱਲਰ ਨਹੀਂ ਹੈ। ਇਨ੍ਹਾਂ ਇੰਜੈਕਸ਼ਨਾਂ ’ਚ ਅਜਿਹੀ ਦਵਾਈ ਹੁੰਦੀ ਹੈ, ਜਿਹੜੀ ਡੋਪ ਟੈਸਟ ’ਚ ਵੀ ਨਹੀਂ ਫੜੀ ਜਾਂਦੀ।’’

ਇਹ ਖ਼ਬਰ ਵੀ ਪੜ੍ਹੋ : ਵਾਹਨਾਂ ਦੇ ਫਿੱਟਨੈੱਸ ਸਰਟੀਫਿਕੇਟ ਨੂੰ ਲੈ ਕੇ ਮਾਨ ਸਰਕਾਰ ਦੀ ਵੱਡੀ ਪਹਿਲਕਦਮੀ

ਬੀ. ਸੀ. ਸੀ. ਆਈ. ਦੇ ਮੁੱਖ ਚੋਣਕਾਰ ਨੇ ਕਿਹਾ, ‘‘ਨਕਲੀ ਫਿੱਟਨੈੱਸ ਲਈ ਇੰਜੈਕਸ਼ਨ ਲੈਣ ਵਾਲੇ ਇਨ੍ਹਾਂ ਸਾਰੇ ਖਿਡਾਰੀਆਂ ਕੋਲ ਕ੍ਰਿਕਟ ਦੇ ਬਾਹਰ ਆਪਣੇ ਡਾਕਟਰ ਹਨ, ਜਿਹੜੇ ਉਨ੍ਹਾਂ ਨੂੰ ਇੰਜੈਕਸ਼ਨ ਮੁਹੱਈਆ ਕਰਵਾਉਂਦੇ ਹਨ ਤਾਂ ਕਿ ਉਨ੍ਹਾਂ ਨੂੰ ਮਹੱਤਵਪੂਰਨ ਟੂਰਨਾਮੈਂਟ ਤੋਂ ਪਹਿਲਾਂ ਪੂਰੀ ਤਰ੍ਹਾਂ ਨਾਲ ਫਿੱਟ ਮੰਨਿਆ ਜਾ ਸਕੇ।’’

ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਰਾਜਪਾਲ ’ਤੇ ਵਿੰਨ੍ਹਿਆ ਨਿਸ਼ਾਨਾ, ‘ਆਪ’ ਸਰਕਾਰ ਦਾ ਟੋਲ ਪਲਾਜ਼ਿਆਂ ਨੂੰ ਲੈ ਕੇ ਵੱਡਾ ਐਲਾਨ, ਪੜ੍ਹੋ Top 10

ਚੇਤਨ ਸ਼ਰਮਾ ਨੇ ਖ਼ੁਲਾਸਾ ਕੀਤਾ ਕਿ ਕੁਝ ਸਟਾਰ ਖਿਡਾਰੀਆਂ ਨੂੰ ਪੂਰੀ ਤਰ੍ਹਾਂ ਨਾਲ ਫਿੱਟ ਨਾ ਹੋਣ ’ਤੇ ਵੀ ਐੱਨ. ਸੀ. ਏ. ਅਰਥਾਤ ਨੈਸ਼ਨਲ ਕ੍ਰਿਕਟ ਅਕੈਡਮੀ ਤੋਂ ਹਰੀ ਝੰਡੀ ਦੇ ਦਿੱਤੀ ਜਾਂਦੀ ਹੈ ਤੇ ਫਿਰ ਚੋਣਕਾਰਾਂ ਨੂੰ ਸਿਲਕੈਸ਼ਨ ’ਤੇ ਫਾਈਨਲ ਕਾਲ ਕਰਨ ਲਈ ਕਿਹਾ ਜਾਂਦਾ ਹੈ। ਜਸਪ੍ਰੀਤ ਬੁਮਰਾਹ ਦੀ ਸੱਟ ’ਤੇ ਚੇਤਨ ਨੇ ਕਿਹਾ, ‘‘ਬੁਮਰਾਹ ਦੀ ਸੱਟ ਇੰਨੀ ਗੰਭੀਰ ਹੈ ਕਿ ਜੇਕਰ ਉਸ ਨੂੰ ਆਸਟਰੇਲੀਆ ਵਿਚ ਟੀ-20 ਵਿਸ਼ਵ ਕੱਪ ਦਾ ਇਕ ਵੀ ਮੈਚ ਖਿਡਾਇਆ ਜਾਂਦਾ ਹੈ ਤਾਂ ਉਹ ਘੱਟ ਤੋਂ ਘੱਟ ਇਕ ਸਾਲ ਲਈ ਬਾਹਰ ਹੋ ਜਾਂਦਾ।’’


author

Manoj

Content Editor

Related News