ਭਾਜਪਾ ਦੇ ਸ਼ਾਸਨ ਵਾਲੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਮੋਦੀ, ਸ਼ਾਹ ਕਰਨਗੇ ਸੰਬੋਧਨ

08/27/2016 2:42:17 PM

ਨਵੀਂ ਦਿੱਲੀ— ਭਾਜਪਾ ਦੇ ਸ਼ਾਸਨ ਵਾਲੇ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਉੱਪ ਮੁੱਖ ਮੰਤਰੀਆਂ ਦੀ ਸ਼ਨੀਵਾਰ ਨੂੰ ਇੱਥੇ ਇਕ ਬੈਠਕ ਸ਼ੁਰੂ ਹੋਈ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਪਾਰਟੀ ਦੇ ਉੱਚ ਨੇਤਾ ਸੰਬੋਧਨ ਕਰਨਗੇ। ਬਿਹਤਰ ਪ੍ਰਸ਼ਾਸਨ ਅਤੇ ਗਰੀਬ ਸਮਰਥਕ ਉਪਾਵਾਂ ਦੇ ਏਜੰਡੇ ''ਤੇ ਹੋ ਰਹੀ ਇਸ ਬੈਠਕ ਦਾ ਉਦਘਾਟਨ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕੀਤਾ। ਬੈਠਕ ਨੂੰ ਸ਼ਾਮ ਨੂੰ ਮੋਦੀ ਸੰਬੋਧਨ ਕਰਨਗੇ। ਪਾਰਟੀ ਸੂਤਰਾਂ ਨੇ ਦੱਸਿਆ ਕਿ ਬੈਠਕ ''ਚ ਸੰਗਠਨ ਅਤੇ ਸਰਕਾਰ ਦਰਮਿਆਨ ਬਿਹਤਰ ਇਕਜੁਟਤਾ, ਗਰੀਬ ਸਮਰਥਕ ਅਤੇ ਵਿਕਾਸ ਕੰਮਾਂ ''ਤੇ ਖਾਸ ਜ਼ੋਰ ਦਿੱਤਾ ਜਾਵੇਗਾ। ਸਮਝਿਆ ਜਾਂਦਾ ਹੈ ਕਿ ਬੈਠਕ ''ਚ ਮੁੱਖ ਮੰਤਰੀ ਵਿਕਾਸ ਏਜੰਡਾ ਨੂੰ ਲਾਗੂ ਕਰਨ ਲਈ ਆਪਣੀਆਂ-ਆਪਣੀਆਂ ਸਰਕਾਰਾਂ ਦੇ ਪ੍ਰੋਗਰਾਮਾਂ ਬਾਰੇ ਦੱਸਣਗੇ। ਇਹ ਬੈਠਕ ਮੰਗਲਵਾਰ ਨੂੰ ਰਾਜਾਂ ਦੇ, ਭਾਜਪਾ ਦੀ ਕੋਰ ਕਮੇਟੀ ਦੇ ਨੇਤਾਵਾਂ ਦੀ ਇਕ ਦਿਨਾ ਕਾਰਜਸ਼ਾਲਾ ਤੋਂ ਬਾਅਦ ਹੋ ਰਹੀ ਹੈ, ਜਿਸ ''ਚ ਮੋਦੀ ਨੇ ਸਮਾਜ ਦੇ ਹਰ ਵਰਗ, ਖਾਸ ਕਰ ਕੇ ਗਰੀਬਾਂ ਤੱਕ ਪੁੱਜਣ ਦੀ ਵਕਾਲਤ ਕੀਤੀ ਸੀ। ਇਸੇ ਬੈਠਕ ''ਚ ਸ਼ਾਹ ਨੇ ਸੰਗਠਨ ਅਤੇ ਇਕਜੁਟਤਾ ਦਾ ਦਾਇਰਾ ਵਿਆਪਕ ਕਰਨ ਦੀ ਲੋੜ ਰੇਖਾਂਕਿਤ ਕੀਤੀ ਸੀ। ਮੋਦੀ ਨੇ ਕਿਹਾ ਸੀ ਕਿ ਜਦੋਂ ਪਾਰਟੀ ਸੱਤਾ ''ਚ ਹੈ ਤਾਂ ਇਸ ਦਾ ਮਕਸਦ ਸਰਕਾਰ ਦੇ ਕੰਮਾਂ ਨਾਲ ਜਨਤਾ ਦਾ ਦਿਲ ਜਿੱਤਣਾ ਹੋਣਾ ਚਾਹੀਦਾ। ਪ੍ਰਧਾਨ ਮੰਤਰੀ ਨੇ ਪਾਰਟੀ ਨੇਤਾਵਾਂ ਨੂੰ ਉਨ੍ਹਾਂ ਤੱਤਾਂ ਤੋਂ ਸਾਵਧਾ ਰਹਿਣ ਦੀ ਨਸੀਹਤ ਦਿੱਤੀ ਸੀ, ਜੋ ਵਿਕਾਸ ਏਜੰਡੇ ਤੋਂ ਉਨ੍ਹਾਂ ਦਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੋਦੀ ਦਾ ਸੰਕੇਤ ਪਾਰਟੀ ''ਚ ਚੱਲ ਰਹੇ ਵੱਖ-ਵੱਖ ਵਿਵਾਦਾਂ ਵੱਲ ਸੀ।


Disha

News Editor

Related News