ਆਪਣੇ ਪਿਤਾ ਦੇ ਅੰਤਿਮ ਸੰਸਕਾਰ ''ਚ ਸ਼ਾਮਲ ਨਹੀਂ ਹੋਣਗੇ CM ਯੋਗੀ ਆਦਿੱਤਿਯਨਾਥ, ਇਹ ਹੈ ਕਾਰਨ

Monday, Apr 20, 2020 - 02:28 PM (IST)

ਲਖਨਊ- ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਪ੍ਰਦੇਸ਼ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਫੈਲੇ ਹੋਣ ਅਤੇ ਲਾਕਡਾਊਨ ਦੇ ਵਿਸ਼ੇ 'ਤੇ ਬੈਠਕਾਂ ਕਾਰਨ ਆਪਣੇ ਪਿਤਾ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਨਹੀਂ ਹੋਣਗੇ। ਆਦਿੱਤਿਯਨਾਥ ਦੇ ਪਿਤਾ ਆਨੰਦ ਸਿੰਘ ਬਿਸ਼ਟ ਦਾ ਸੋਮਵਾਰ ਸਵੇਰੇ 10.44 ਵਜੇ ਦਿੱਲੀ ਦੇ ਅਖਿਲ ਭਾਰਤੀ ਆਯੂਵਿਗਿਆਨ ਸੰਸਥਾ (ਏਮਜ਼) 'ਚ ਦਿਹਾਂਤ ਹੋ ਗਿਆ। ਏਮਜ਼ ਦੇ ਬੁਲਾਰੇ ਨੇ ਮੁੱਖ ਮੰਤਰੀ ਦੇ ਪਿਤਾ ਦੇ ਦਿਹਾਂਤ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਉਹ ਲੀਵਰ ਦੀ ਬੀਮਾਰੀ ਨਾਲ ਪੀੜਤ ਸਨ। ਉਨਾਂ ਨੂੰ 13 ਮਾਰਚ ਨੂੰ ਏਮਜ਼ ਦੇ ਗੇਸਟਰੋ ਵਿਭਾਗ 'ਚ ਭਰਤੀ ਕਰਵਾਇਆ ਗਿਆ ਸੀ। ਉਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਪਿਤਾ ਨੇ ਸਵੇਰੇ ਲਗਭਗ 10.44 ਵਜੇ ਆਖਰੀ ਸਾਹ ਲਿਆ।
ਇਸ ਕਾਰਨ ਨਹੀਂ ਜਾ ਰਹੇ ਹਨ ਅੰਤਿਮ ਸੰਸਕਾਰ

ਮੁੱਖ ਸਕੱਤਰ (ਗ੍ਰਹਿ) ਅਵਨੀਸ਼ ਅਸਵਥੀ ਨੇ ਦੱਸਿਆ ਕਿ ਮੁੱਖ ਮੰਤਰੀ ਆਪਣੇ ਪਿਤਾ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਨਹੀਂ ਹੋਣਗੇ। ਅਵਸਥੀ ਵਲੋਂ ਜਾਰੀ ਇਕ ਬਿਆਨ 'ਚ ਦੱਸਿਆ ਗਿਆ ਕਿ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਕਿਹਾ ਹੈ,''ਆਪਣੇ ਪੂਜਨੀਯ ਪਿਤਾ ਜੀ ਦੇ ਕੈਲਾਸ਼ਵਾਸੀ ਹੋਣ 'ਤੇ ਮੈਨੂੰ ਭਾਰੀ ਦੁਖ ਅਤੇ ਸੋਗ ਹੈ। ਉਹ ਮੇਰੇ ਜਨਮਦਾਤਾ ਹਨ। ਜੀਵਨ 'ਚ ਈਮਾਨਦਾਰੀ, ਸਖਤ ਮਿਹਨਤ ਨਾਲ ਕੰਮ ਕਰਨ ਦੇ ਸੰਸਕਾਰ ਬਚਪਨ 'ਚ ਉਨਾਂ ਨੇ ਮੈਨੂੰ ਦਿੱਤੇ। ਆਖਰੀ ਪਲਾਂ 'ਚ ਉਨਾਂ ਦੇ ਦਰਸ਼ਨ ਦੀ ਬਹੁਤ ਇੱਛਾ ਸੀ ਪਰ ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਵਿਰੁੱਧ ਦੇਸ਼ ਦੀ ਲੜਾਈ ਨੂੰ ਪ੍ਰਦੇਸ਼ ਦੀ 23 ਕਰੋੜ ਜਨਤਾ ਦੇ ਹਿੱਤ ਅੱਗੇ ਵਧਾਉਣ ਦੇ ਕਰਤੱਵ ਕਾਰਨ ਅਜਿਹਾ ਨਹੀਂ ਹੋ ਸਕਿਆ। ਕੱਲ ਯਾਨੀ 21 ਅਪ੍ਰੈਲ ਨੂੰ ਅੰਤਿਮ ਸੰਸਕਾਰ 'ਚ ਲਾਕਡਾਊਨ ਦੀ ਸਫਲਤਾ ਅਤੇ ਮਹਾਮਾਰੀ ਨੂੰ ਹਰਾਉਣ ਦੀ ਰਣਨੀਤੀ ਕਾਰਨ ਹਿੱਸਾ ਨਹੀਂ ਲੈ ਪਾ ਰਿਹਾ ਹਾਂ।''


DIsha

Content Editor

Related News