CM ਖੱਟੜ ਨੇ ਆਪਣਾ ਪੁਸ਼ਤੈਨੀ ਘਰ ਪਿੰਡ ਨੂੰ ਸੌਂਪਿਆ, ਬੱਚਿਆਂ ਲਈ ਬਣੇਗੀ ਈ-ਲਾਇਬ੍ਰੇਰੀ
Monday, Jan 29, 2024 - 02:23 PM (IST)
ਹਰਿਆਣਾ (ਭਾਸ਼ਾ)- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸੋਮਵਾਰ ਨੂੰ ਰੋਹਤਕ ਜ਼ਿਲ੍ਹੇ ਬਨਿਆਨੀ 'ਚ ਸਥਿਤ ਆਪਣੇ ਪੁਸ਼ਤੈਨੀ ਘਰ ਨੂੰ ਬੱਚਿਆਂ ਲਈ ਈ-ਲਾਇਬ੍ਰੇਰੀ ਬਣਾਉਣ ਲਈ ਪਿੰਡ ਨੂੰ ਸੌਂਪਣ ਦਾ ਐਲਾਨ ਕੀਤਾ। ਖੱਟੜ ਸੋਮਵਾਰ ਸਵੇਰੇ ਆਪਣੇ ਜੱਦੀ ਪਿੰਡ ਪਹੁੰਚੇ, ਜਿੱਥੇ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਸਮੇਂ ਕਿਹਾ,''ਮੈਂ ਆਪਣੇ ਪਿੰਡ ਆਇਆ ਹਾਂ। ਇਹ ਪਿੰਡ ਮੇਰੇ ਲਈ ਖ਼ਾਸ ਹੈ, ਕਿਉਂਕਿ ਮੈਂ ਆਪਣਾ ਪੂਰਾ ਬਚਪਨ ਇੱਥੇ ਬਿਤਾਇਆ ਹੈ ਅਤੇ ਸਕੂਲੀ ਸਿੱਖਿਆ ਵੀ ਇੱਥੋਂ ਪ੍ਰਾਪਤ ਕੀਤੀ ਹੈ।''
ਖੱਟੜ ਨੇ ਕਿਹਾ,''ਮੈਂ ਸੋਚਿਆ ਕਿ ਮੇਰਾ ਪੁਸ਼ਤੈਨੀ ਘਰ ਪਿੰਡ ਦੇ ਕੁਝ ਕੰਮ ਆਉਣਾ ਚਾਹੀਦਾ। ਅੱਜ ਮੈਂ ਇਕ ਐਲਾਨ ਕੀਤਾ ਹੈ। ਇਸ ਘਰ ਦੇ ਗੁਆਂਢ 'ਚ ਮੇਰੇ ਚਚੇਰੇ ਭਰਾ ਦਾ ਵੀ ਘਰ ਹੈ। ਘਰ ਦੇ ਪਲਾਟ ਦਾ ਆਕਾਰ ਲਗਭਗ 200 ਵਰਗ ਗਜ ਹੈ, ਜਿਸ ਨੂੰ ਮੈਂ ਇਸ ਪਿੰਡ ਨੂੰ ਸੌਂਪ ਦਿੱਤਾ ਹੈ ਤਾਂ ਕਿ ਪਿੰਡ ਵਾਸੀ ਇਕ ਈ-ਲਾਇਬ੍ਰੇਰੀ ਖੋਲ੍ਹ ਸਕਣ।'' ਇਸ ਵਿਚ ਮੁੱਖ ਮੰਤਰੀ ਨੇ ਪਿੰਡ 'ਚ ਜਾਰੀ ਵਿਕਾਸ ਕੰਮਾਂ ਦਾ ਵੀ ਜਾਇਜ਼ਾ ਲਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8