CM ਦੀ ਨੌਜਵਾਨਾਂ ਨੂੰ ਸਲਾਹ, ਵਿਆਹ ਦੇ ਤੁਰੰਤ ਬਾਅਦ ਪੈਦਾ ਕਰੋ ਬੱਚੇ

Tuesday, Mar 04, 2025 - 02:16 PM (IST)

CM ਦੀ ਨੌਜਵਾਨਾਂ ਨੂੰ ਸਲਾਹ, ਵਿਆਹ ਦੇ ਤੁਰੰਤ ਬਾਅਦ ਪੈਦਾ ਕਰੋ ਬੱਚੇ

ਨੈਸ਼ਨਲ ਡੈਸਕ- ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ ਨੇ ਨੌਜਵਾਨਾਂ ਨੂੰ ਵਿਆਹ ਦੇ ਤੁਰੰਤ ਬਾਅਦ ਬੱਚੇ ਪੈਦਾ ਕਰਨ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਜ਼ਿਆਦਾ ਜਨਸੰਖਿਆ ਵੱਧ ਸੰਸਦੀ ਸੀਟਾਂ ਪਾਉਣ ਦਾ ਮਾਪਦੰਡ ਪ੍ਰਤੀਤ ਹੁੰਦੀ ਹੈ। ਦ੍ਰਵਿੜ ਮਨੇਤਰ ਕੜਗਮ (ਦਰਮੁਕ) ਮੁਖੀ ਸਟਾਲਿਨ ਨੇ ਇਕ ਵਿਆਹ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਈ ਸਾਲ ਪਹਿਲੇ ਨਵ ਵਿਆਹਿਆਂ ਨੂੰ ਸਲਾਹ ਦਿੱਤੀ ਜਾਂਦੀ ਸੀ ਕਿ ਉਹ ਵਿਆਹ ਦੇ ਤੁਰੰਤ ਬਾਅਦ ਬੱਚੇ ਪੈਦਾ ਨਾ ਕਰਨ। ਉਨ੍ਹਾਂ ਕਿਹਾ ਕਿ ਹਾਲਾਂਕਿ ਹੁਣ ਇਹ ਸਲਾਹ ਨਹੀਂ ਦਿੱਤੀ ਜਾਣੀ ਚਾਹੀਦੀ ਅਤੇ ਇਸ ਦੀ ਕੋਈ ਲੋੜ ਵੀ ਨਹੀਂ ਹੈ। ਸਟਾਲਿਨ ਨੇ ਕਿਹਾ ਕਿ ਅਜਿਹਾ ਇਸ ਲਈ ਕਿਉਂਕਿ ਹੁਣ ਅਜਿਹੀ ਸਥਿਤੀ ਪੈਦਾ ਹੋ ਗਈ ਹੈ ਕਿ ਵੱਧ ਜਨਸੰਖਿਆ ਹੋਣ 'ਤੇ ਹੀ ਵੱਧ ਸੰਸਦ ਮੈਂਬਰ ਯਕੀਨੀ ਹੋਣਗੇ, ਕਿਉਂਕਿ ਹੱਦਬੰਦੀ ਦੀ ਪ੍ਰਕਿਰਿਆ ਜਨਸੰਖਿਆ ਦੇ ਆਧਾਰ 'ਤੇ ਹੋਵੇਗੀ। 

ਇਹ ਵੀ ਪੜ੍ਹੋ : ਰਿੰਗ ਸੈਰਾਮਨੀ 'ਚ ਹੰਗਾਮਾ, ਕੁੜੀ ਦੀ ਸਹੇਲੀ ਦਾ ਖੁਲਾਸਾ... ਲਾੜੇ ਨੇ ਲਿਆ ਵੱਡਾ ਫ਼ੈਸਲਾ

ਉਨ੍ਹਾਂ ਕਿਹਾ ਕਿ ਤਾਮਿਲਨਾਡੂ ਨੇ ਸੰਖਿਆ ਕੰਟਰੋਲ 'ਤੇ ਧਿਆਨ ਦਿੱਤਾ ਅਤੇ ਇਸ 'ਚ ਸਫ਼ਲ ਰਿਹਾ ਪਰ ਹੁਣ ਰਾਜ ਇਸ ਦਾ ਨਤੀਜਾ ਭੁਗਤ ਰਿਹਾ ਹੈ। ਉਨ੍ਹਾਂ ਨੇ ਲਾੜੇ-ਲਾੜੀ ਨੂੰ ਅਪੀਲ ਕਰਦੇ ਹੋਏ ਕਿਹਾ,''ਮੈਂ ਤੁਹਾਨੂੰ ਇਹ ਨਹੀਂ ਕਹਾਂਗਾ ਕਿ ਤੁਸੀਂ ਜਲਦਬਾਜ਼ੀ 'ਚ ਬੱਚੇ ਪੈਦਾ ਨਾ ਕਰੋ ਸਗੋਂ ਤੁਰੰਤ ਬੱਚੇ ਪੈਦਾ ਕਰੋ ਅਤੇ ਉਨ੍ਹਾਂ ਨੂੰ ਸੁੰਦਰ ਤਮਿਲ ਨਾਂ ਦਿਓ।'' ਸਟਾਲਿਨ ਨੇ ਇਕ ਤਮਿਲ ਕਹਾਤ ਦਾ ਜ਼ਿਕਰ ਕਰਦੇ ਹੋਏ 21 ਅਕਤੂਬਰ 2024 ਨੂੰ ਕਿਹਾ ਸੀ ਕਿ ਲੋਕ ਸਭਆ ਹੱਦਬੰਦੀ ਦੀ ਕਵਾਇਦ ਲੋਕਾਂ ਨੂੰ '16 ਬੱਚਿਆਂ' ਦੇ ਪਾਲਣ-ਪੋਸ਼ਣ ਬਾਰੇ ਸੋਚਮ 'ਤੇ ਮਜ਼ਬੂਰ ਕਰ ਸਕਦੀ ਹੈ। ਪਿਛਲੇ ਸਾਲ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਆਪਣੇ ਰਾਜ ਦੇ ਲੋਕਾਂ ਨੂੰ ਵੱਧ ਬੱਚੇ ਪੈਦਾ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਲੋਕਾਂ ਨੂੰ ਵੱਧ ਬੱਚੇ ਪੈਦਾ ਕਰਨ ਲਈ ਉਤਸ਼ਾਹਤ ਕਰਨ ਨੂੰ ਲੈ ਕੇ ਨਵੀਆਂ ਨੀਤੀਆਂ ਬਣਾਉਣ ਦੀ ਗੱਲ ਕੀਤੀ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News