ਕੇਜਰੀਵਾਲ ਦਾ ਕਿਰਾਏਦਾਰਾਂ ਨੂੰ ਵੱਡਾ ਤੋਹਫਾ, ਬਿਜਲੀ ਮੀਟਰ ਯੋਜਨਾ ਦਾ ਕੀਤਾ ਐਲਾਨ

09/25/2019 12:19:40 PM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਰਾਏਦਾਰਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਕੇਜਰੀਵਾਲ ਨੇ ਕਿਰਾਏਦਾਰਾਂ ਲਈ ਪ੍ਰੀਪੇਡ ਮੀਟਰ ਦਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਕਿਰਾਏਦਾਰਾਂ ਨੂੰ ਸਸਤੀ ਬਿਜਲੀ ਦਾ ਫਾਇਦਾ ਨਹੀਂ ਮਿਲ ਰਿਹਾ ਸੀ, ਕਿਉਂਕਿ ਇਕ ਮੀਟਰ ਨਾਲ ਪੂਰੇ ਮਕਾਨ ਨੂੰ ਬਿਜਲੀ ਮਿਲਦੀ ਹੈ, ਜਿਸ ਨਾਲ ਮਕਾਨ ਮਾਲਕ ਜ਼ਿਆਦਾ ਬਿੱਲ ਵੀ ਵਸੂਲਦੇ ਹਨ।
ਮੁੱਖ ਮੰਤਰੀ ਕੇਜਰੀਵਾਲ ਨੇ ਕਿਰਾਏਦਾਰ ਬਿਜਲੀ ਮੀਟਰ ਯੋਜਨਾ ਬਾਰੇ ਦੱਸਦੇ ਹੋਏ ਕਿਹਾ ਕਿ ਅਸੀਂ ਤਿੰਨ ਨੰਬਰ ਜਾਰੀ ਕਰ ਰਹੇ ਹਾਂ, ਜਿਸ ਨਾਲ ਪ੍ਰੀਪੇਡ ਮੀਟਰ ਦੀ ਹੋਮ ਡਿਲੀਵਰੀ ਹੋਵੇਗੀ। ਇਸ ਨੰਬਰ 'ਤੇ ਫੋਨ ਕਰ ਕੇ ਮੀਟਰ ਆਰਡਰ ਕਰੋ। ਪ੍ਰੀਪੇਡ ਮੀਟਰ ਕਿਰਾਏਦਾਰਾਂ ਦੇ ਇੱਥੇ ਲਗਾਏ ਜਾਣਗੇ। ਇਹ ਸਿਰਫ਼ ਡੋਮੈਸਟਿਕ 'ਚ ਲਾਗੂ ਹੋਵੇਗਾ।

ਮਕਾਨ ਮਾਲਕ ਦੇ ਡਰ ਕਾਰਨ ਨਹੀਂ ਦਿੰਦੇ ਐੱਨ.ਓ.ਸੀ.
ਕੇਜਰੀਵਾਲ ਨੇ ਕਿਹਾ ਕਿ ਮਕਾਨ ਮਾਲਕ ਦੇ ਡਰ ਕਾਰਨ ਕਿਰਾਏਦਾਰ ਐੱਨ.ਓ.ਸੀ. ਵੀ ਨਹੀਂ ਦਿੰਦੇ ਸਨ। ਮੁੱਖ ਮੰਤਰੀ ਕਿਰਾਏਦਾਰ ਬਿਜਲੀ ਮੀਟਰ ਯੋਜਨਾ ਦੇ ਅਧੀਨ ਪ੍ਰੀਪੇਡ ਮੀਟਰ ਕਿਰਾਏਦਾਰਾਂ ਦੇ ਇੱਥੇ ਲਗਾਏ ਜਾਣਗੇ। ਦਿੱਲੀ ਦੇ ਲੋਕਾਂ ਨੂੰ 24 ਘੰਟੇ ਬਿਨਾਂ ਕਿਸੇ ਕਟੌਤੀ ਦੇ ਬਿਜਲੀ ਮਿਲ ਰਹੀ ਹੈ। ਹਾਲਾਂਕਿ ਕੁਝ ਇਲਾਕਿਆਂ 'ਚ ਟਰਾਂਫਾਰਮਰ ਬਦਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਕਿਰਾਏਦਾਰਾਂ ਨੂੰ ਐੱਨ.ਓ.ਸੀ. (ਨੋ ਓਬਜੈਕਸ਼ਨ ਸਰਟੀਫਿਕੇਟ) ਨਹੀਂ ਲੈਣੀ ਹੋਵੇਗੀ। ਯੋਜਨਾ ਦਾ ਲਾਭ ਹਾਸਲ ਕਰਨ ਲਈ ਰੇਤ ਐਗਰੀਮੈਂਟ ਜਾਂ ਰੈਂਟ ਦੀ ਰਸੀਦ ਅਤੇ ਉਸ ਮਕਾਨ ਦਾ ਅਡਰੈੱਸ ਪਰੂਫ ਦੇਣਾ ਹੋਵੇਗਾ। ਕੇਜਰੀਵਾਲ ਨੇ ਕਿਹਾ ਕਿ ਅੱਜ ਯਾਨੀ ਬੁੱਧਵਾਰ ਨੂੰ ਆਦੇਸ਼ ਜਾਰੀ ਕਰ ਰਹੇ ਹਨ, ਕਿਰਾਏਦਾਰਾਂ ਦੇ ਘਰ 'ਤੇ ਸਟੀਕਰ ਵੀ ਲਗਾਏ ਜਾਣਗੇ। ਇਸ ਯੋਜਨਾ ਦਾ ਕੋਈ ਵੀ ਕਿਰਾਏਦਾਰ ਫਾਇਦਾ ਚੁੱਕ ਸਕਦਾ ਹੈ ਪਰ ਇਸ ਦਾ ਅੰਕੜਾ ਉਪਲੱਬਧ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ 'ਚ 3 ਹਜ਼ਾਰ ਰੁਪਏ ਸੁਰੱਖਿਆ ਮਨੀ ਦੇਣੀ ਹੋਵੇਗੀ, ਜੋ ਮੀਟਰ ਵਾਪਸ ਕਰਨ 'ਤੇ ਵਾਪਸ ਹੋ ਜਾਵੇਗੀ।

ਕਿਰਾਏਦਾਰਾਂ ਲਈ ਸਬਸਿਡੀ ਦਾ ਵਾਅਦਾ
ਇਸ ਤੋਂ ਪਹਿਲਾਂ ਪਿਛਲੇ ਮਹੀਨੇ ਕੇਜਰੀਵਾਲ ਨੇ ਦਿੱਲੀ ਦੇ ਕਿਰਾਏਦਾਰਾਂ ਨੂੰ ਅਗਲੇ 3 ਮਹੀਨੇ 'ਚ ਬਿਜਲੀ 'ਤੇ ਸਬਸਿਡੀ ਦਾ ਫਾਇਦਾ ਦੇਣ ਦਾ ਵਾਅਦਾ ਕੀਤਾ ਸੀ। ਜੰਤਰ-ਮੰਤਰ 'ਤੇ ਕਿਰਾਏਦਾਰਾਂ ਦੀਆਂ ਮੰਗਾਂ ਨੂੰ ਲੈ ਕੇ ਚੱਲ ਰਹੇ ਪ੍ਰੋਗਰਾਮ 'ਚ ਸ਼ਾਮਲ ਹੋ ਕੇ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਸਸਤੀ ਬਿਜਲੀ ਮੁਹੱਈਆ ਕਰਵਾਉਣ ਦੀ ਯੋਜਨਾ 'ਤੇ ਦਿੱਲੀ ਸਰਕਾਰ ਕੰਮ ਕਰ ਰਹੀ ਹੈ। ਦੇਸ਼ ਦੀ ਰਾਜਧਾਨੀ 'ਚ ਲੰਬੇ ਸਮੇਂ ਤੋਂ ਕਿਰਾਏਦਾਰ ਸਸਤੀ ਕੀਮਤ 'ਚ ਬਿਜਲੀ ਜਾਂ ਮੁਫ਼ਤ ਪਾਣੀ ਨਹੀਂ ਮਿਲਣ ਦੀ ਸ਼ਿਕਾਇਤ ਕਰਦੇ ਆਏ ਹਨ। ਕਿਰਾਏਦਾਰਾਂ ਨੂੰ ਭਰੋਸਾ ਦਿਵਾਉਂਦੇ ਹੋਏ ਕੇਜਰੀਵਾਲ ਨੇ ਕਿਹਾ ਸੀ,''ਮੈਂ ਹਮੇਸ਼ਾ ਕਹਿੰਦਾ ਹਾਂ ਕਿ ਆਮ ਆਦਮੀ ਪਾਰਟੀ ਨੂੰ ਅਮੀਰਾਂ ਨੇ ਵੋਟ ਨਹੀਂ ਦਿੱਤਾ ਸਗੋਂ ਗਰੀਬਾਂ ਨੇ ਵੋਟ ਦਿੱਤਾ ਹੈ। ਆਮ ਆਦਮੀ ਪਾਰਟੀ ਕਿਰਾਏਦਾਰਾਂ ਦੀ ਪਾਰਟੀ ਹੈ, ਇਹ ਅਮੀਰਾਂ ਦੀ ਪਾਰਟੀ ਨਹੀਂ ਹੈ। ਤੁਸੀਂ ਸਾਡੇ 'ਤੇ ਭਰੋਸਾ ਕੀਤਾ, ਹੁਣ ਉਸ ਵਿਸ਼ਵਾਸ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ। ਅਸੀਂ ਜਿੰਨੇ ਵਾਅਦੇ ਕੀਤੇ ਸੀ ਇਕ-ਇਕ ਵਾਅਦਾ ਪੂਰਾ ਕਰ ਰਹੇ ਹਾਂ।''


DIsha

Content Editor

Related News