ਚੀਫ ਜਸਟਿਸ ਗੋਗੋਈ ਨੇ ਕੀਤੀ ਜੱਜ ਬੋਬੜੇ ਨੂੰ ਅਗਲਾ CJI ਬਣਾਉਣ ਦੀ ਸਿਫ਼ਾਰਿਸ਼

Friday, Oct 18, 2019 - 11:31 AM (IST)

ਚੀਫ ਜਸਟਿਸ ਗੋਗੋਈ ਨੇ ਕੀਤੀ ਜੱਜ ਬੋਬੜੇ ਨੂੰ ਅਗਲਾ CJI ਬਣਾਉਣ ਦੀ ਸਿਫ਼ਾਰਿਸ਼

ਨਵੀਂ ਦਿੱਲੀ— ਚੀਫ਼ ਜਸਟਿਸ ਰੰਜਨ ਗੋਗੋਈ ਨੇ ਸ਼ੁੱਕਰਵਾਰ ਨੂੰ ਕੇਂਦਰ ਨੂੰ ਇਕ ਪੱਤਰ ਭੇਜ ਕੇ ਸੁਪਰੀਮ ਕੋਰਟ 'ਚ ਆਪਣੇ ਬਾਅਦ ਸੀਨੀਅਰ ਜੱਜ ਐੱਸ.ਏ. (ਸ਼ਰਦ ਅਰਵਿੰਦ) ਬੋਬੜੇ ਨੂੰ ਸੀ.ਜੀ.ਆਈ. ਬਣਾਉਣ ਦੀ ਸਿਫ਼ਾਰਿਸ਼ ਕੀਤੀ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਚੀਫ ਜਸਟਿਸ ਗੋਗੋਈ ਨੇ ਕਾਨੂੰਨ ਅਤੇ ਨਿਆਂ ਮੰਤਰਾਲੇ ਨੂੰ ਪੱਤਰ ਲਿਖ ਕੇ ਜੱਜ ਬੋਬੜੇ ਨੂੰ ਅਗਲਾ ਚੀਫ ਜਸਟਿਸ ਬਣਾਉਣ ਦੀ ਸਿਫ਼ਾਰਿਸ਼ ਕੀਤੀ। ਜੱਜ ਗੋਗੋਈ ਨੇ 3 ਅਕਤੂਬਰ 2018 ਨੂੰ ਦੇਸ਼ ਦੇ 46ਵੇਂ ਚੀਫ ਜਸਟਿਸ ਦੇ ਤੌਰ 'ਤੇ ਸਹੁੰ ਚੁਕਾਈ ਸੀ। ਉਹ 17 ਨਵੰਬਰ ਨੂੰ ਰਿਟਾਇਰ ਹੋਣਗੇ।

ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪ੍ਰਕਿਰਿਆ ਅਨੁਸਾਰ ਮੌਜੂਦਾ ਸੀ.ਜੇ.ਆਈ. ਹੀ ਅਗਲੇ ਸੀ.ਜੀ.ਆਈ. ਦੀ ਸਿਫ਼ਾਰਿਸ਼ ਕਰਦਾ ਹੈ। ਉੱਥੇ ਹੀ ਉਮੀਦ ਜ਼ਾਹਰ ਕੀਤੀ ਜਾ ਰਹੀ ਹੈ ਕਿ ਰੰਜਨ ਗੋਗੋਈ ਦੇ ਕਾਰਜਕਾਲ 'ਚ ਹੀ ਅਯੁੱਧਿਆ ਜ਼ਮੀਨ ਵਿਵਾਦ 'ਤੇ ਫੈਸਲਾ ਆ ਸਕਦਾ ਹੈ। ਦਰਅਸਲ ਅਯੁੱਧਿਆ ਮਾਮਲੇ ਦੀ ਸੁਣਵਾਈ ਪੂਰੀ ਹੋ ਚੁਕੀ ਹੈ ਅਤੇ ਸੁਪਰੀਮ ਕੋਰਟ ਨੇ ਇਸ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ।


author

DIsha

Content Editor

Related News