ਕਰੰਟ ਲੱਗਣ ਨਾਲ ਦੋ ਵਰਕਰਾਂ ਦੀ ਮੌਤ, ਦੋ ਹੋਰ ਜ਼ਖਮੀ
Wednesday, Jun 20, 2018 - 10:50 AM (IST)

ਛਿੰਦਵਾੜਾ— ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲੇ ਦੇ ਸਿੰਗੌੜੀ ਪਿੰਡ 'ਚ ਬਿਜਲੀ ਦਾ ਕੰਮ ਕਰਦੇ ਸਮੇਂ ਕਰੰਟ ਲੱਗਣ ਨਾਲ ਦੋ ਵਰਕਰਾਂ ਦੀ ਮੌਤ ਹੋ ਗਈ ਅਤੇ ਹੋਰ ਦੋ ਵਰਕਰ ਬੁਰੀ ਤਰ੍ਹਾਂ ਝੁਲਸ ਗਏ ਹਨ। ਪੁਲਸ ਸੂਤਰਾਂ ਨੇ ਦੱਸਿਆ ਕਿ ਅਮਰਵਾੜਾ ਤਹਿਸੀਲ ਤਹਿਤ ਸਿੰਗੌੜੀ ਪਿੰਡ 'ਚ ਕਲ ਸ਼ਾਮ ਇਕ ਠੇਕੇਦਾਰ ਦੇ ਵਰਕਰ ਬਿਜਲੀ ਦੇ ਖੰਬੇ ਦੀ ਮੁਰੰਮਤ ਕਰ ਰਹੇ ਸਨ। ਇਸ ਦੌਰਾਨ ਖੰਭੇ 'ਚ ਕਰੰਟ ਆ ਜਾਣ ਕਾਰਨ ਚਾਰ ਕਰਮਚਾਰੀ ਇਸ ਦੀ ਲਪੇਟ 'ਚ ਆ ਗਏ। ਮ੍ਰਿਤਕਾਂ ਦੀ ਪਛਾਣ ਸਨੋਜ ਮਰਸਕੋਲੇ ਅਤੇ ਵਰਾਜਕੁਮਾਰ ਨਾਮ ਦੇ ਵਰਕਰਾਂ ਦੇ ਰੂਪ 'ਚ ਹੋਈ ਹੈ, ਜਿਨ੍ਹਾਂ ਦੀਮੌਤ ਘਟਨਾਸਥਾਨ 'ਤੇ ਹੀ ਹੋ ਗਈ। ਦੋ ਹੋਰ ਜ਼ਖਮੀ ਕਰਮਚਾਰੀਆਂ ਨੂੰ ਇਲਾਜ ਲਈ ਉਥੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।