ਛੱਤੀਸਗੜ : ਐਨਕਾਊਂਟਰ ''ਚ 4 ਨਕਸਲੀ ਢੇਰ, ਇਕ ਜਵਾਨ ਸ਼ਹੀਦ
Saturday, May 09, 2020 - 09:49 AM (IST)
ਰਾਏਪੁਰ- ਛੱਤੀਸਗੜ ਦੇ ਨਕਸਲ ਪ੍ਰਭਾਵਿਤ ਰਾਜਨਾਂਦਗਾਓਂ ਜ਼ਿਲੇ 'ਚ ਸੁਰੱਖਿਆ ਫੋਰਸਾਂ ਨਾਲ ਮੁਕਾਬਲੇ 'ਚ 2 ਮਹਿਲਾ ਨਕਸਲੀਆਂ ਸਮੇਤ ਚਾਰ ਨਕਸਲੀ ਮਾਰੇ ਗਏ ਹਨ ਅਤੇ ਇਕ ਪੁਲਸ ਸਬ ਇੰਸਪੈਕਟਰ ਸ਼ਹੀਦ ਹੋ ਗਿਆ ਹੈ। ਦੁਰਗ ਖੇਤਰ ਦੇ ਪੁਲਸ ਡਾਇਰੈਕਟਰ ਜਨਰਲ ਵਿਵੇਕਾਨੰਦ ਸਿਨਹਾ ਨੇ ਸ਼ਨੀਵਾਰ ਨੂੰ ਦੱਸਿਆ ਕਿ ਰਾਜਨਾਂਦਗਾਓਂ ਜ਼ਿਲੇ ਦੇ ਮਾਨਪੁਰ ਥਾਣਾ ਖੇਤਰ 'ਚ ਸ਼ੁੱਕਰਵਾਰ ਨੂੰ ਸੁਰੱਖਿਆ ਫੋਰਸਾਂ ਨਾਲ ਮੁਕਾਬਲੇ 'ਚ 2 ਮਹਿਲਾ ਨਕਸਲੀਆਂ ਸਮਤੇ ਚਾਰ ਨਕਸਲੀ ਮਾਰੇ ਗਏ। ਇਸ ਘਟਨਾ 'ਚ ਮਦਨਵਾੜਾ ਥਾਣਾ ਇੰਚਾਰਜ ਅਤੇ ਪੁਲਸ ਸਬ ਇੰਸਪੈਕਟਰ (ਐੱਸ.ਆਈ.) ਸ਼ਾਮ ਕਿਸ਼ੋਰ ਸ਼ਹੀਦ ਹੋ ਗਏ ਹਨ। ਸਿਨਹਾ ਨੇ ਦੱਸਿਆ ਕਿ ਖੇਤਰ 'ਚ ਨਕਸਲੀ ਗਤੀਵਿਧੀਆਂ ਦੀ ਸੂਚਨਾ ਤੋਂ ਬਾਅਦ ਸ਼ੁੱਕਰਵਾਰ ਨੂੰ ਸੁਰੱਖਿਆ ਫੋਰਸਾਂ ਨੂੰ ਨਕਸਲ ਵਿਰੋਧੀ ਮੁਹਿੰਮ ਲਈ ਰਵਾਨਾ ਕੀਤਾ ਗਿਆ ਸੀ।
ਦਲ ਜਦੋਂ ਮਾਨਪੁਰ ਥਾਣਾ ਖੇਤਰ ਦੇ ਪਰਦੌਨੀ ਪਿੰਡ ਦੇ ਜੰਗਲ 'ਚ ਸੀ, ਉਦੋਂ ਨਕਸਲੀਆਂ ਨੇ ਸੁਰੱਖਿਆ ਫੋਰਸਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਮੁਕਾਬਲੇ ਦੌਰਾਨ ਥਾਣਾ ਇੰਚਾਰਜ ਸ਼ਰਮਾ ਸ਼ਹੀਦ ਹੋ ਗਏ। ਉਨਾਂ ਨੇ ਦੱਸਿਆ ਕਿ ਕੁਝ ਦੇਰ ਤੱਕ ਦੋਹਾਂ ਪਾਸਿਓਂ ਗੋਲੀਬਾਰੀ ਤੋਂ ਬਾਅਦ ਨਕਸਲ ਉੱਥੋਂ ਫਰਾਰ ਹੋ ਗਏ। ਬਾਅਦ 'ਚ ਜਦੋਂ ਸੁਰੱਖਿਆ ਫੋਰਸਾਂ ਨੇ ਹਾਦਸੇ ਵਾਲੀ ਜਗਾ ਦੀ ਤਲਾਸ਼ੀ ਲਈ ਤਾਂ ਉੱਥੇ 2 ਮਹਿਲਾ ਨਕਸਲੀਆਂ ਸਮੇਤ ਚਾਰ ਨਕਸਲੀਆਂ ਦੀ ਲਾਸ਼, ਇਕ ਏ.ਕੇ.-47, ਇਕ ਐੱਸ.ਐੱਲ.ਆਰ. ਅਤੇ 2 ਹੋਰ ਹਥਿਆਰ ਬਰਾਮਦ ਹੋਏ। ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਹੀਦ ਪੁਲਸ ਅਧਿਕਾਰੀ ਦੀ ਮ੍ਰਿਤਕ ਦੇਹ ਨੂੰ ਰਾਜਨਾਂਦਗਾਓਂ ਜ਼ਿਲਾ ਹੈੱਡ ਕੁਆਰਟਰ ਲਿਆਂਦਾ ਜਾ ਰਿਹਾ ਹੈ। ਉਨਾਂ ਨੇ ਦੱਸਿਆ ਕਿ ਖੇਤਰ 'ਚ ਨਕਸਲੀਆਂ ਵਿਰੁੱਧ ਮੁਹਿੰਮ ਜਾਰੀ ਹੈ।