42 ਘੰਟਿਆਂ ਤੋਂ ਰਾਹੁਲ ਲੜ ਰਿਹੈ ਜ਼ਿੰਦਗੀ ਦੀ ਜੰਗ; ਬੋਰਵੈੱਲ ’ਚ ਡਿੱਗੇ ਮਾਸੂਮ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ

Sunday, Jun 12, 2022 - 12:27 PM (IST)

42 ਘੰਟਿਆਂ ਤੋਂ ਰਾਹੁਲ ਲੜ ਰਿਹੈ ਜ਼ਿੰਦਗੀ ਦੀ ਜੰਗ; ਬੋਰਵੈੱਲ ’ਚ ਡਿੱਗੇ ਮਾਸੂਮ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ

ਰਾਏਪੁਰ– ਛੱਤੀਸਗੜ੍ਹ ਦੇ ਜਾਂਜਗੀਰ-ਚੰਪਾ ਜ਼ਿਲ੍ਹੇ ’ਚ ਸ਼ੁੱਕਰਵਾਰ ਦੁਪਹਿਰ ਬੋਰਵੈੱਲ ’ਚ ਡਿੱਗੇ 10 ਸਾਲਾ ਰਾਹੁਲ ਸਾਹੂ ਦਾ ਰੈਸਕਿਊ ਪਿਛਲੇ ਕਰੀਬ 42 ਘੰਟੇ ਤੋਂ ਚੱਲ ਰਿਹਾ ਹੈ। ਜਾਜਗੀਰ-ਚੰਪਾ ਜ਼ਿਲ੍ਹੇ ਦੇ ਮਾਲਖਰੌਦਾ ਬਲਾਕ ਦੇ ਪਿਹਰੀਦ ਪਿੰਡ ’ਚ 10 ਸਾਲ ਦਾ ਰਾਹੁਲ 80 ਫੁੱਟ ਡੂੰਘੇ ਬੋਰਵੈੱਲ ’ਚ ਫਸਿਆ ਹੋਇਆ ਹੈ। ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਰਾਹਤ ਅਤੇ ਬਚਾਅ ਕੰਮ ਜਾਰੀ ਹੈ। NDRF, SDRF, ਫ਼ੌਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਟੀਮ ਰੈਸਕਿਊ ਮੁਹਿੰਮ ਚਲਾ ਰਹੀ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਰਾਹੁਲ ਨੂੰ ਅੱਜ ਸੁਰੱਖਿਅਤ ਬਾਹਰ ਕੱਢ ਲਿਆ ਜਾਵੇਗਾ। 

ਇਹ ਵੀ ਪੜ੍ਹੋ- ਬੋਰਵੈੱਲ ’ਚ ਡਿੱਗਿਆ 10 ਸਾਲਾ ਰਾਹੁਲ; ਬਚਾਅ ਮੁਹਿੰਮ ਜਾਰੀ, ਸਲਾਮਤੀ ਲਈ ਪਰਿਵਾਰ ਕਰ ਰਿਹੈ ਅਰਦਾਸਾਂ

PunjabKesari

ਮੁੱਖ ਮੰਤਰੀ ਦਫ਼ਤਰ ਨੇ ਜਾਣਕਾਰੀ ਦਿੱਤੀ ਹੈ ਕਿ ਬੋਰਵੈੱਲ ’ਚ ਡਿੱਗਿਆ ਰਾਹੁਲ ਹੁਣ ਖੁਦ ਬਾਲਟੀ ਤੋਂ ਪਾਣੀ ਭਰਨ ’ਚ ਮਦਦ ਕਰ ਰਿਹਾ ਹੈ। ਦਰਅਸਲ ਬੋਰਵੈੱਲ ਦੀਆਂ ਕੰਧਾਂ ਤੋਂ ਥੋੜ੍ਹਾ-ਥੋੜਾ ਪਾਣੀ ਰਿਸ ਰਿਹਾ ਹੈ ਅਤੇ ਬੱਚਾ ਉੱਪਰ ਤੋਂ ਭੇਜੇ ਗਈ ਬਾਲਟੀ ’ਚ ਪਾਣੀ ਨੂੰ ਭਰਨ ’ਚ ਮਦਦ ਕਰ ਰਿਹਾ ਹੈ। ਗੁਜਰਾਤ ਦੇ ਟੀਮ ਮੌਕੇ ’ਤੇ ਪਹੁੰਚ ਗਈ ਹੈ ਅਤੇ ਬਚਾਅ ਕੰਮ ਦਾ ਜਾਇਜ਼ਾ ਲੈ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਹੁਲ ਦੇ ਰੈਸਕਿਊ ’ਚ ਅਗਲੇ 3 ਤੋਂ 4 ਘੰਟੇ ਮਹੱਤਵਪੂਰਨ ਹਨ।

PunjabKesari

ਕਲੈਕਟਰ ਦੀ ਨਿਗਰਾਨੀ ’ਚ ਰਾਹੁਲ ਦੀ ਸਿਹਤ ਦੀ ਜਾਣਕਾਰੀ ਰੱਖੀ ਜਾ ਰਹੀ ਹੈ। ਕੈਮਰੇ ’ਚ ਰਾਹੁਲ ਦੀ ਹਲ-ਚਲ ਵਿਚ-ਵਿਚ ਜਾਰੀ ਹੈ। ਮੌਕੇ 'ਤੇ ਮੌਜੂਦ ਡਾਕਟਰਾਂ ਮੁਤਾਬਕ ਰਾਹੁਲ ਦੀ ਹਾਲਤ ਠੀਕ ਹੈ, ਹਾਲਾਂਕਿ ਸਮਾਂ ਬੀਤਣ ਦੇ ਨਾਲ ਉਸ 'ਚ ਕੁਝ ਕਮਜ਼ੋਰੀ ਦੇ ਲੱਛਣ ਵੀ ਦਿਖਾਈ ਦੇ ਰਹੇ ਹਨ। ਬੋਰਵੈੱਲ ਵਿੱਚ ਰੱਸੀ ਦੀ ਮਦਦ ਨਾਲ ਕੇਲਾ, ਫਲ ਅਤੇ ਜੂਸ ਰਾਹੁਲ ਨੂੰ ਪਹੁੰਚਾਇਆ ਗਿਆ ਹੈ।

ਇਹ ਵੀ ਪੜ੍ਹੋ- ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ, ਬੋਰਵੈੱਲ ’ਚ ਡਿੱਗੇ 2 ਸਾਲਾ ਮਾਸੂਮ ਨੂੰ 40 ਮਿੰਟਾਂ 'ਚ ਸੁਰੱਖਿਅਤ ਕੱਢਿਆ ਬਾਹਰ

PunjabKesari

ਰਾਹੁਲ ਦੇ ਬਚਾਅ ਲਈ ਇਤਿਹਾਸਕ ਆਪਰੇਸ਼ਨ ’ਚ ਹੁਣ ਰੋਬੋਟ ਵੀ ਸ਼ਾਮਲ ਕੀਤਾ ਗਿਆ ਹੈ। ਰੋਬੋਟ ਨੂੰ ਲੈਪਟਾਪ ਨਾਲ ਕੰਟਰੋਲ ਕਰ ਕੇ ਹੇਠਾਂ ਕਮਾਂਡ ਦਿੱਤੀ ਜਾ ਰਹੀ ਹੈ। ਇਸ ਕੰਮ ਨੂੰ ਰੈਸਕਿਊ ਰੋਬੋਟ ਬਣਾਉਣ ਵਾਲੇ ਗੁਜਰਾਤ ਦੇ ਮਹੇਸ਼ ਅਹੀਰ ਵਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪਹਿਲਾਂ ਵੀ ਇਸ ਕੰਮ ਨੂੰ ਬਾਖੂਬੀ ਅੰਜ਼ਾਮ ਦਿੱਤਾ ਹੈ। ਰਾਹੁਲ ਨੂੰ ਬਾਹਰ ਕੱਢਣ ਲਈ ਬੋਰਵੈੱਲ ਤੋਂ ਕੁਝ ਦੂਰੀ ’ਤੇ ਇਕ ਡੂੰਘੇ ਖੱਡ ਦੀ ਖੋਦਾਈ ਕੀਤੀ ਜਾ ਰਹੀ ਹੈ। ਉੱਥੇ ਹੀ ਡਾਕਟਰਾਂ ਦੇ ਦਲ ਨੇ ਰਾਹੁਲ ਲਈ ਬੋਰਵੈੱਲ ਦੇ ਅੰਦਰ ਆਕਸੀਜਨ ਪਹੁੰਚਾਉਣ ਦਾ ਇੰਤਜ਼ਾਮ ਕੀਤਾ ਹੈ। NDRF ਦੀ ਟੀਮ ਕਰੇਨ ਲਾ ਕੇ ਭੇਜੇ ਗਏ ਹੁੱਕ ਅਤੇ ਰੱਸੀ ਨਾਲ ਵੀ ਰਾਹੁਲ ਨੂੰ ਉੱਪਰ ਲਿਆਉਣ ਦੀਆਂ ਆਪਣੀਆਂ ਕੋਸ਼ਿਸ਼ਾਂ ਪਿਛਲੇ 42 ਘੰਟੇ ਤੋਂ ਜਾਰੀ ਹੈ। ਰਾਹੁਲ ਰੱਸੀ ਨੂੰ ਜੇਕਰ ਫੜ ਲੈਂਦਾ ਹੈ ਤਾਂ ਇਸ ਦੇ ਸਹਾਰੇ ਵੀ ਵਾਪਸ ਉੱਪਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਦੱਸਿਆ ਜਾ ਰਿਹਾ ਹੈ ਕਿ ਬੋਰਵੈੱਲ ਦੇ ਅੰਦਰ ਰਾਹੁਲ ਦੀ ਹਰਕਤ ਦੇਖੀ ਜਾ ਰਹੀ ਹੈ ਅਤੇ ਨਾਲ ਹੀ ਉਨ੍ਹਾਂ ਨੂੰ ਲਗਾਤਾਰ ਆਕਸੀਜਨ ਵੀ ਦਿੱਤੀ ਜਾ ਰਹੀ ਹੈ। ਲੜਕੇ ਦੇ ਪਿਤਾ ਲਾਲਾ ਰਾਮ ਸਾਹੂ ਅਨੁਸਾਰ ਕੁਝ ਸਮਾਂ ਪਹਿਲਾਂ ਉਸ ਨੇ ਘਰ ਦੇ ਪਿਛਲੇ ਹਿੱਸੇ ਵਿਚ ਸਬਜ਼ੀਆਂ ਦੇ ਬਾੜੇ ਲਈ ਕਰੀਬ 80 ਫੁੱਟ ਡੂੰਘਾ ਬੋਰਵੈੱਲ ਪੁੱਟਿਆ ਸੀ। ਜਦੋਂ ਬੋਰਵੈੱਲ ਦਾ ਪਾਣੀ ਬਾਹਰ ਨਹੀਂ ਆਇਆ ਤਾਂ ਇਸ ਨੂੰ ਅਣਵਰਤੇ ਹੀ ਛੱਡ ਦਿੱਤਾ ਗਿਆ। ਸ਼ੁੱਕਰਵਾਰ ਨੂੰ ਖੇਡਦੇ ਹੋਏ ਰਾਹੁਲ ਇਸ ਸੁੱਕੇ ਅਤੇ ਖੁੱਲ੍ਹੇ ਬੋਰਵੈੱਲ 'ਚ ਡਿੱਗ ਗਿਆ।

PunjabKesari

 


author

Tanu

Content Editor

Related News