ਨਰਾਤਿਆਂ 'ਚ ਵੀ ਨਹੀਂ ਥੰਮ੍ਹ ਰਹੇ ਕੁੜੀਆਂ ਖ਼ਿਲਾਫ਼ ਅਪਰਾਧ: ਨਦੀ 'ਚ ਮਿਲੀ ਨਵਜੰਮੀ ਬੱਚੀ ਦੀ ਲਾਸ਼

10/20/2020 2:06:52 PM

ਭਿਲਾਈ— ਦੇਸ਼ ਭਰ 'ਚ ਨਰਾਤਿਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਇਨ੍ਹੀਂ ਦਿਨੀਂ ਬੱਚੀਆਂ ਦੀ ਮਾਂ ਦੁਰਗਾ ਦੇ ਰੂਪ 'ਚ ਪੂਜਾ ਕੀਤੀ ਜਾ ਰਹੀ ਹੈ। ਇਸ ਦਰਮਿਆਨ ਛੱਤੀਸਗੜ੍ਹ 'ਚ ਦੁਰਗ ਜ਼ਿਲ੍ਹੇ ਦੇ ਭਿਲਾਈ ਵਿਚ ਇਕ ਨਵਜੰਮੀ ਬੱਚੀ ਦੀ ਲਾਸ਼ ਸ਼ਿਵਨਾਥ ਨਦੀ 'ਚ ਤੈਰਦੀ ਹੋਈ ਮਿਲੀ। ਬੱਚੀ ਦੀ ਧੁੰਨੀ ਤੋਂ ਗਰਭਨਾਲ ਵੀ ਨਹੀਂ ਹਟਾਈ ਗਈ, ਜਿਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਬੱਚੀ ਨੂੰ ਜਨਮ ਦੇਣ ਦੇ ਤੁਰੰਤ ਬਾਅਦ ਹੀ ਨਦੀ ਵਿਚ ਸੁੱਟ ਦਿੱਤਾ ਗਿਆ। 

ਇਹ ਵੀ ਪੜ੍ਹੋ: ਘਰ 'ਚੋਂ ਲਹੂ-ਲੁਹਾਨ ਮਿਲੀਆਂ ਦੋ ਲਾਸ਼ਾਂ, ਪੁੱਤ ਨੇ ਬਾਹਰ ਆ ਕੇ ਰੌਲਾ ਪਾਇਆ- 'ਪਾਪਾ ਜਾਗ ਨਹੀਂ ਰਹੇ'

ਜਾਣਕਾਰੀ ਮੁਤਾਬਕ ਸੋਮਵਾਰ ਦੀ ਸਵੇਰ ਨੂੰ ਕੁਝ ਲੋਕ ਨਹਾਉਣ ਲਈ ਨਦੀ ਵਿਚ ਗਏ ਸਨ। ਇਸ ਦਰਮਿਆਨ ਉਨ੍ਹਾਂ ਦੀ ਨਜ਼ਰ ਝਾੜੀਆਂ 'ਚ ਫਸੀ ਬੱਚੀ ਦੀ ਲਾਸ਼ 'ਤੇ ਪਈ। ਉਨ੍ਹਾਂ ਨੇ ਤੁਰੰਤ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਪੁਲਸ ਮੁਤਾਬਕ ਬੱਚੀ ਦੀ ਪਹਿਚਾਣ ਨਹੀਂ ਹੋ ਸਕੀ ਹੈ। ਲਾਸ਼ ਦੀ ਜੋ ਹਾਲਤ ਹੈ, ਉਸ ਨੂੰ ਵੇਖ ਕੇ ਅਜਿਹਾ ਜਾਪਦਾ ਹੈ ਕਿ ਬੱਚੀ ਦਾ ਕਤਲ ਕਰ ਕੇ ਨਦੀ ਵਿਚ ਸੁੱਟ ਦਿੱਤਾ ਗਿਆ ਜਾਂ ਨਦੀ ਵਿਚ ਡੁੱਬਣ ਤੋਂ ਬਾਅਦ ਉਸ ਦੀ ਮੌਤ ਹੋਈ ਹੈ। 

ਇਹ ਵੀ ਪੜ੍ਹੋ: ਸਨਸਨੀ ਵਾਰਦਾਤ: ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਜੀਭ ਕੱਟ ਕੇ ਦਰੱਖ਼ਤ ਨਾਲ ਲਟਕਾਈ ਲਾਸ਼

ਪੁਲਸ ਦਾ ਕਹਿਣਾ ਹੈ ਕਿ ਬੱਚੀ ਜਿਸ ਥਾਂ 'ਤੇ ਮਿਲੀ ਹੈ, ਉਸ ਦੇ ਆਲੇ-ਦੁਆਲੇ 4 ਪਿੰਡ ਵੱਸਦੇ ਹਨ। ਉਨ੍ਹਾਂ ਪਿੰਡਾਂ ਦੀ ਆਂਗਣਵਾੜੀ ਅਤੇ ਆਸ਼ਾ ਵਰਕਰਾਂ ਤੋਂ ਪੁੱਛ-ਗਿੱਛ ਕੀਤੀ ਜਾਵੇਗੀ। ਬੱਚੀ ਦੀ ਮਾਂ ਦਾ ਪਤਾ ਲਾਉਣ ਲਈ ਉਨ੍ਹਾਂ ਤੋਂ ਪੁੱਛ-ਗਿੱਛ ਮਦਦਗਾਰ ਸਾਬਤ ਹੋ ਸਕਦੀ ਹੈ। ਦੱਸ ਦੇਈਏ ਕਿ ਪਿਛਲੇ 10 ਮਹੀਨੇ ਵਿਚ ਇਸ ਇਲਾਕੇ ਵਿਚ 7 ਨਵਜਾਤ ਬੱਚੀਆਂ ਦੀਆਂ ਲਾਸ਼ ਬਰਾਮਦ ਹੋ ਚੁੱਕੀਆਂ ਹਨ।

ਇਹ ਵੀ ਪੜ੍ਹੋ: ਦਰਦਨਾਕ ਹਾਦਸਾ: 8 ਸਾਲਾਂ ਬਾਅਦ ਮਾਂ ਨੇ ਵੇਖਿਆ ਸੀ ਪੁੱਤਾਂ ਦਾ ਮੂੰਹ, ਖੇਡ-ਖੇਡ 'ਚ ਹੋਈ ਦੋਹਾਂ ਦੀ ਮੌਤ


Tanu

Content Editor

Related News