ਨਕਸਲ ਖੇਤਰ ''ਚ 3 ਦਿਨਾਂ ਤੋਂ ਫਸੇ 78 ਪੋਲਿੰਗ ਕਰਮਚਾਰੀਆਂ ਨੂੰ ਜਲ ਸੈਨਾ ਨੇ ਬਾਹਰ ਕੱਢਿਆ

02/07/2020 1:10:59 PM

ਸੁਕਮਾ— ਛੱਤੀਸਗੜ੍ਹ ਦੇ ਸੁਕਮਾ ਜ਼ਿਲੇ ਦੇ ਨਕਸਲ ਪ੍ਰਭਾਵਿਤ ਇਲਾਕਿਆਂ 'ਚ ਪੰਚਾਇਤ ਚੋਣਾਂ ਲਈ ਵੋਟਿੰਗ ਕਰਵਾਉਣ ਗਏ 38 ਵੋਟਿੰਗ ਕੇਂਦਰਾਂ ਦੇ 78 ਪੋਲਿੰਗ ਕਰਮਚਾਰੀਆਂ ਨੂੰ 3 ਦਿਨਾਂ ਬਾਅਦ ਜਲ ਸੈਨਾ ਦੇ ਹੈਲੀਕਾਪਟਰਾਂ ਦੀ ਮਦਦ ਨਾਲ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ। ਬਸਤਰ ਪੁਲਸ ਡਾਇਰੈਕਟਰ ਜਨਰਲ ਸੁੰਦਰਰਾਜ ਪੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਤਿੰਨ ਦਿਨਾਂ ਤੋਂ ਨਕਸਲ ਪ੍ਰਭਾਵਿਤ ਖੇਤਰਾਂ 'ਚ ਫਸੇ 78 ਪੋਲਿੰਗ ਕਰਮਚਾਰੀਆਂ ਨੂੰ ਵੀਰਵਾਰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਇਲਾਕੇ 'ਚ ਹੁਣ ਵੀ 15 ਪੋਲਿੰਗ ਕਰਮਚਾਰੀ ਸੁਰੱਖਿਆ ਫੋਰਸਾਂ ਦੇ ਕੈਂਪਾਂ 'ਚ ਫਸੇ ਹੋਏ ਹਨ, ਇਨ੍ਹਾਂ ਨੂੰ ਅੱਜ ਯਾਨੀ ਸ਼ੁੱਕਰਵਾਰ ਨੂੰ ਬਾਹਰ ਕੱਢਿਆ ਜਾਵੇਗਾ।

ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਵੋਟਿੰਗ ਦਲਾਂ ਨੂੰ ਹੈਲੀਕਾਪਟਰ ਨਾਲ ਕੱਢਣ ਦੀ ਯੋਜਨਾ ਪਹਿਲਾਂ ਤੋਂ ਹੀ ਸੀ ਪਰ ਬੀਤੇ 2 ਦਿਨਾਂ ਤੱਕ ਬਸਤਰ 'ਚ ਮੌਸਮ ਸਾਫ਼ ਨਹੀਂ ਸੀ, ਇਸ ਲਈ ਥੋੜ੍ਹੀ ਦੇਰ ਹੋਈ। ਜਿਵੇਂ ਮੌਸਮ ਕੁਝ ਦੇਰ ਲਈ ਠੀਕ ਹੋਇਆ, ਉਸ ਦੌਰਾਨ ਕਰੀਬ 4 ਘੰਟਿਆਂ ਤੱਕ ਹੈਲੀਕਾਪਟਰਾਂ ਨੇ ਜੰਗਲ ਦੇ ਕਈ ਫੇਰੇ ਲਗਾਏ ਅਤੇ 78 ਕਰਮਚਾਰੀਆਂ ਨੂੰ ਬਾਹਰ ਕੱਢਿਆ। ਸ਼ਾਮ ਢਲਣ ਤੋਂ ਬਾਅਦ ਆਪਰੇਸ਼ਨ ਰੋਕ ਦਿੱਤਾ ਗਿਆ ਹੈ। ਹੁਣ ਜ਼ਿਆਦਾ ਲੋਕ ਬਾਕੀ ਨਹੀਂ ਹਨ। ਜੋ ਹੁਣ ਵੀ ਅੰਦਰ ਹਨ, ਉਹ ਸੁਰੱਖਿਆ ਫੋਰਸਾਂ ਦੇ ਕੈਂਪਾਂ 'ਚ ਹਨ ਅਤੇ ਸੁਰੱਖਿਅਤ ਹਨ।


DIsha

Content Editor

Related News