‘ਮੈਂ ਉਸ ਨੂੰ ਭੁੱਲ ਨਹੀਂ ਸਕਦਾ’, ਪਤਨੀ ਦੀ ਮੌਤ ਦੇ 17 ਦਿਨ ਬਾਅਦ ਪੁਲਸ ਮੁਲਾਜ਼ਮ ਨੇ ਕੀਤੀ ਖ਼ੁਦਕੁਸ਼ੀ

08/12/2021 6:23:38 PM

ਰਾਏਪੁਰ— ਵਿਆਹ ਦੇ ਦੋ ਮਹੀਨੇ ਬਾਅਦ ਹੀ ਇਕ ਪੁਲਸ ਮੁਲਾਜ਼ਮ ਆਪਣੀ ਪਤਨੀ ਦੀ ਮੌਤ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਉਸ ਨੇ ਆਪਣੀ ਜਾਨ ਦੇ ਦਿੱਤੀ। ਪੁਲਸ ਮੁਲਾਜ਼ਮ ਨੇ ਉਸੇ ਥਾਂ ’ਤੇ ਜਾ ਕੇ ਫਾਹਾ ਲਾਇਆ, ਜਿੱਥੇ ਉਸ ਦੀ ਪਤਨੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ। ਮਾਮਲਾ ਛੱਤੀਸਗੜ੍ਹ ਦੇ ਬਾਲੋਦ ਦਾ ਹੈ। ਇੱਥੇ ਇਕ ਪੁਲਸ ਕਾਂਸਟੇਬਲ ਨੇ ਪਤਨੀ ਦੇ ਮੌਤ ਦੇ ਗ਼ਮ ਵਿਚ ਖ਼ੁਦਕੁਸ਼ੀ ਕਰ ਲਈ। ਦਰਅਸਲ ਬਾਲੋਦ ਪੁਲਸ ਨੂੰ ਟੇਕਾਪਾਰ ਦੇ ਰਹਿਣ ਵਾਲੇ ਮਨੀਸ਼ ਨੇਤਾਮ ਦੇ ਫੰਦੇ ਨਾਲ ਲਟਕਦੀ ਲਾਸ਼ ਦੀ ਖ਼ਬਰ ਮਿਲੀ। ਮਿ੍ਰਤਕ ਕਾਂਸਟੇਬਲ ਮਨੀਸ਼ ਨੇਤਾਮ ਧਮਤਰੀ ਜ਼ਿਲ੍ਹੇ ਦੇ ਬੋਰਈ ਥਾਣੇ ’ਚ ਤਾਇਨਾਤ ਸੀ। ਦੋ ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। 17 ਦਿਨ ਪਹਿਲਾਂ ਘਰ ਵਿਚ ਲੱਗੀਆਂ ਟਾਈਲਾਂ ਤੋਂ ਤਿਲਕ ਕੇ ਉਸ ਦੀ ਪਤਨੀ ਹੇਮਲਤਾ ਦੀ ਮੌਤ ਹੋ ਗਈ ਸੀ। 

ਇਹ ਵੀ ਪੜ੍ਹੋ: 9 ਮਹੀਨੇ ਪਹਿਲਾਂ ਹੋਏ ਵਿਆਹ ਦਾ ਖ਼ੌਫਨਾਕ ਅੰਤ, ਪਤਨੀ ਦਾ ਕਤਲ ਕਰ ਪਤੀ ਨੇ ਖ਼ੁਦ ਨੂੰ ਮਾਰੀ ਗੋਲੀ

2 ਮਹੀਨੇ ਪਹਿਲਾਂ ਵਿਆਹ ਦੇ ਬੰਧਨ ’ਚ ਬੱਝੇ ਦੋਵੇਂ ਪਤੀ-ਪਤਨੀ ਇਕ-ਦੂਜੇ ਨੂੰ ਬੇਹੱਦ ਪਿਆਰ ਕਰਦੇ ਸਨ। ਪਤਨੀ ਦੀ ਮੌਤ ਤੋਂ ਬਾਅਦ ਮਨੀਸ਼ ਦੁਖੀ ਰਹਿੰਦਾ ਸੀ। ਪਿੰਡ ਵਾਸੀਆਂ ਮੁਤਾਬਕ ਪਤਨੀ ਦੀ ਅਚਾਨਕ ਮੌਤ ਤੋਂ ਦੁਖੀ ਪਤੀ ਮਨੀਸ਼ ਰੋਜ਼ਾਨਾ ਅੰਤਿਮ ਸੰਸਕਾਰ ਵਾਲੀ ਥਾਂ ’ਤੇ ਜਾ ਕੇ ਆਪਣੀ ਪਤਨੀ ਨੂੰ ਯਾਦ ਕਰ ਕੇ ਰੋਂਦਾ ਰਹਿੰਦਾ ਸੀ। ਰੋਜ਼ਾਨਾ ਵਾਂਗ ਬੁੱਧਵਾਰ ਨੂੰ ਵੀ ਮਨੀਸ਼, ਪਤਨੀ ਦੇ ਅੰਤਿਮ ਸੰਸਕਾਰ ਵਾਲੀ ਥਾਂ ’ਤੇ ਪਹੁੰਚਿਆ ਅਤੇ ਰੋਣ ਲੱਗਾ। ਉਸ ਨੇ ਸ਼ਮਸ਼ਾਨਘਾਟ ਵਿਚ ਸਥਿਤ ਇਕ ਦਰੱਖ਼ਤ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਖ਼ੁਦਕੁਸ਼ੀ ਤੋਂ ਪਹਿਲਾਂ ਉਸ ਨੇ ਵਟਸਐਪ ’ਤੇ ਸੁਸਾਈਡ ਨੋਟ ਆਪਣੇ ਭਰਾ ਨੂੰ ਭੇਜਿਆ, ਜਿਸ ਦੀ ਖ਼ਬਰ ਫੈਲਦੇ ਹੀ ਪਿੰਡ ’ਚ ਭਾਜੜਾਂ ਪੈ ਗਈਆਂ।

ਇਹ ਵੀ ਪੜ੍ਹੋ:  ਮਰ ਗਈ ਇਨਸਾਨੀਅਤ: 10 ਸਾਲ ਤੱਕ ਜੰਜ਼ੀਰਾਂ ’ਚ ਕੈਦ ਰਿਹਾ ਸ਼ਖ਼ਸ, ਪਰਿਵਾਰ ਕਰਦਾ ਰਿਹੈ ਜਾਨਵਰਾਂ ਵਾਂਗ ਸਲੂਕ

ਸੁਸਾਈਡ ਨੋਟ ਵਿਚ ਮਨੀਸ਼ ਨੇ ਲਿਖਿਆ ਕਿ ਸਿਰਫ ਦੋ ਮਹੀਨੇ ਹੀ ਹੋਏ ਸਨ ਸਾਡੇ ਵਿਆਹ ਨੂੰ, ਮੈਂ ਹੇਮਲਤਾ ਨੂੰ ਭੁੱਲ ਨਹੀਂ ਪਾ ਰਿਹਾ ਹਾਂ। ਇੰਨੀ ਮਿਹਨਤ ਨਾਲ ਸਾਰੇ ਘਰ ਦੇ ਲੋਕਾਂ ਨੇ ਮਿਲ ਕੇ ਨਵਾਂ ਘਰ ਬਣਾਇਆ ਸੀ ਅਤੇ ਛੇਤੀ ਵਿਆਹ ਵੀ ਕਰਵਾਇਆ ਸੀ। ਸਾਰੀਆਂ ਚੀਜ਼ਾਂ ਸਹੀ ਚੱਲ ਰਹੀਆਂ ਸਨ, ਫਿਰ ਪਤਾ ਨਹੀਂ ਭਗਵਾਨ ਨੂੰ ਕੀ ਮਨਜ਼ੂਰ ਸੀ, ਇਸ ਲਈ ਹੁਣ ਇਸ ਘਰ ’ਚ ਰਹਿਣ ਦਾ ਜ਼ਰਾ ਵੀ ਮਨ ਨਹੀਂ ਕਰਦਾ। ਦੱਸ ਦੇਈਏ ਕਿ ਮਨੀਸ਼ ਦਾ ਅੰਤਿਮ ਸੰਸਕਾਰ ਵੀ ਉਸੇ ਥਾਂ ’ਤੇ ਕੀਤਾ ਗਿਆ, ਜਿੱਥੇ 17 ਦਿਨ ਪਹਿਲਾਂ ਉਸ ਦੀ ਪਤਨੀ ਦਾ ਸੰਸਕਾਰ ਕੀਤਾ ਗਿਆ ਸੀ। ਪੂਰੇ ਪਿੰਡ ਨੇ ਨਮ ਅੱਖਾਂ ਨਾਲ ਮਨੀਸ਼ ਨੂੰ ਅੰਤਿਮ ਵਿਦਾਈ ਦਿੱਤੀ। ਪੁਲਸ ਸੁਸਾਈਡ ਨੋਟ ਮਿਲਣ ਮਗਰੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ:  500 ਸਾਲ ਬਾਅਦ ਚਾਂਦੀ ਦੇ ਪੰਘੂੜੇ ’ਚ ਝੂਲਾ ਝੂਟਣਗੇ ਰਾਮਲੱਲਾ, 21 ਕਿਲੋ ਚਾਂਦੀ ਨਾਲ ਬਣਿਆ ‘ਪੰਘੂੜਾ’

 


Tanu

Content Editor

Related News