ਕੋਰੋਨਾ ਦੇ ਮੱਦੇਨਜ਼ਰ ਛੱਤੀਸਗੜ੍ਹ ਨੇ ਰੋਕੇ ਰਾਜ ਭਵਨ, ਵਿਧਾਨ ਸਭਾ ਭਵਨ ਦੇ ਨਿਰਮਾਣ ਕੰਮ

Friday, May 14, 2021 - 04:15 AM (IST)

ਕੋਰੋਨਾ ਦੇ ਮੱਦੇਨਜ਼ਰ ਛੱਤੀਸਗੜ੍ਹ ਨੇ ਰੋਕੇ ਰਾਜ ਭਵਨ, ਵਿਧਾਨ ਸਭਾ ਭਵਨ ਦੇ ਨਿਰਮਾਣ ਕੰਮ

ਰਾਏਪੁਰ - ਛੱਤੀਸਗੜ੍ਹ ਸਰਕਾਰ ਨੇ ਕੋਰੋਨਾ ਮਹਾਮਾਰੀ ਕਾਰਨ ਪੈਦਾ ਹਾਲਾਤਾਂ ਦੇ ਮੱਦੇਨਜ਼ਰ ਨਿਊ ਰਾਏਪੁਰ ’ਚ ਨਿਰਮਾਣ ਅਧੀਨ ਨਵੇਂ ਰਾਜ ਭਵਨ, ਵਿਧਾਨ ਸਭਾ ਭਵਨ, ਮੁੱਖ ਮੰਤਰੀ ਨਿਵਾਸ (ਸੀ. ਐੱਮ. ਹਾਊਸ), ਮੰਤਰੀਆਂ ਅਤੇ ਉੱਚ ਅਧਿਕਾਰੀਆਂ ਦੇ ਘਰ ਦੇ ਨਿਰਮਾਣ ਕੰਮਾਂ ’ਤੇ ਤੁਰੰਤ ਰੋਕ ਲਗਾ ਦਿੱਤੀ ਹੈ। ਸਬੰਧਤ ਠੇਕੇਦਾਰਾਂ ਨੂੰ ਹੁਕਮ ਜਾਰੀ ਕਰ ਦਿੱਤਾ ਗਿਆ ਹੈ।

ਦਿੱਲੀ ’ਚ ਸੈਂਟਰਲ ਵਿਸਟਾ ਦੇ ਕਾਰਜ ਜਾਰੀ ਰਹਿਣ ’ਤੇ ਸੀਨੀਅਰ ਕਾਂਗਰਸ ਨੇਤਾਵਾਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਸਵਾਲ ਚੁੱਕੇ ਜਾਣ ’ਤੇ ਸੂਬੇ ਦੇ ਭਾਜਪਾ ਨੇਤਾਵਾਂ ਨੇ ਇਨ੍ਹਾਂ ਨਿਰਮਾਣ ਕੰਮਾਂ ਦੇ ਜਾਰੀ ਰਹਿਣ ਦਾ ਹਵਾਲਾ ਦਿੰਦੇ ਹੋਏ ਪਲਟਵਾਰ ਕੀਤਾ ਸੀ। ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਇਨ੍ਹਾਂ ਕੰਮਾਂ ਨੂੰ ਰੋਕ ਕੇ ਉਨ੍ਹਾਂ ਨੂੰ ਜਵਾਬ ਦਿੱਤਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News