ਛੱਤੀਸਗੜ੍ਹ : ਇਕ ਹੀ ਪਰਿਵਾਰ ਦੇ 5 ਲੋਕਾਂ ਦੀਆਂ ਲਾਸ਼ਾਂ ਮਿਲੀਆਂ, ਸੁਸਾਈਡ ਨੋਟ ਵੀ ਹੋਇਆ ਬਰਾਮਦ

Sunday, Mar 07, 2021 - 10:56 AM (IST)

ਛੱਤੀਸਗੜ੍ਹ : ਇਕ ਹੀ ਪਰਿਵਾਰ ਦੇ 5 ਲੋਕਾਂ ਦੀਆਂ ਲਾਸ਼ਾਂ ਮਿਲੀਆਂ, ਸੁਸਾਈਡ ਨੋਟ ਵੀ ਹੋਇਆ ਬਰਾਮਦ

ਦੁਰਗ- ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ 'ਚ ਪੁਲਸ ਨੇ ਤਿੰਨ ਜਨਾਨੀਆਂ ਸਮੇਤ ਇਕ ਹੀ ਪਰਿਵਾਰ ਦੇ ਮੈਂਬਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਜ਼ਿਲ੍ਹੇ ਦੇ ਪੁਲਸ ਇੰਸਪੈਕਟਰ ਜਨਰਲ ਵਿਵੇਕਾਨੰਦ ਸਿਨਹਾ ਨੇ ਸ਼ਨੀਵਾਰ ਨੂੰ ਦੱਸਿਆ ਕਿ ਪਾਟਨ ਥਾਣਾ ਖੇਤਰ ਦੇ ਬਠੇਨਾ ਪਿੰਡ 'ਚ ਪੁਲਸ ਨੇ ਰਾਮ ਬ੍ਰਜ ਗਾਇਕਵਾੜ (52), ਉਨ੍ਹਾਂ ਦੀ ਪਤਨੀ ਜਾਨਕੀ ਬਾਈ (47), ਪੁੱਤ ਸੰਜੂ (24), ਧੀ ਜੋਤੀ (21) ਅਤੇ ਧੀ ਦੁਰਗਾ (28) ਦੀ ਲਾਸ਼ ਬਰਾਮਦ ਕੀਤੀ ਹੈ। ਸਿਨਹਾ ਨੇ ਦੱਸਿਆ, ਪੁਲਸ ਨੂੰ ਸ਼ਨੀਵਾਰ ਸ਼ਾਮ ਜਾਣਕਾਰੀ ਮਿਲੀ ਕਿ ਰਾਮ ਬ੍ਰਜ ਅਤੇ ਉਸ ਦਾ ਪੁੱਤ ਆਪਣੇ ਮਕਾਨ ਦੀ ਛੱਤ ਦੇ ਸਹਾਰੇ ਫਾਹੇ 'ਤੇ ਲਟਕੇ ਹੋਏ ਹਨ। ਸੂਚਨਾ ਮਿਲਣ ਤੋਂ ਬਾਅਦ ਪੁਲਸ ਦਲ ਹਾਦਸੇ ਵਾਲੀ ਜਗ੍ਹਾ ਲਈ ਰਵਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਦਲ ਜਦੋਂ ਹਾਦਸੇ ਵਾਲੀ ਜਗ੍ਹਾ ਪਹੁੰਚਿਆ, ਉਦੋਂ ਉਨ੍ਹਾਂ ਨੇ ਪਿਓ-ਪੁੱਤ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਦੋਹਾਂ ਦੀਆਂ ਲਾਸ਼ਾਂ ਟੀਮ ਦੀ ਛੱਤ ਵਾਲੇ ਮਕਾਨ 'ਚ ਇਕ ਲੋਹੇ ਦੀ ਛੜ ਦੇ ਸਹਾਰੇ ਲਟਕੀਆਂ ਹੋਈਆਂ ਸਨ। 

ਅਧਿਕਾਰੀ ਨੇ ਦੱਸਿਆ ਕਿ ਪੁਲਸ ਦਲ ਨੇ ਹਾਦਸੇ ਵਾਲੀ ਜਗ੍ਹਾ ਦੀ ਤਲਾਸ਼ੀ ਲਈ, ਉਦੋਂ ਨੇੜੇ ਹੀ ਖੇਤ ਤੋਂ ਤਿੰਨ ਜਨਾਨੀਆਂ ਦੀਆਂ ਲਾਸ਼ਾਂ ਸੜੀਆਂ ਹੋਈਆਂ ਮਿਲੀਆਂ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਲਾਸ਼ਾਂ ਦੀ ਪਛਾਣ ਰਾਮ ਬ੍ਰਜ ਦੀ ਪਤਨੀ ਅਤੇ ਉਸ ਦੀਆਂ ਧੀਆਂ ਦੇ ਰੂਪ 'ਚ ਕੀਤੀ ਗਈ। ਪੁਲਸ ਇੰਸਪੈਕਟਰ ਜਨਰਲ ਨੇ ਦੱਸਿਆ ਕਿ ਪੁਲਸ ਨੇ ਹਾਦਸੇ ਵਾਲੀ ਜਗ੍ਹਾ ਤੋਂ ਇਕ ਚਿੱਠੀ ਬਰਾਮਦ ਕੀਤੀ ਹੈ, ਜਿਸ 'ਚ ਮੌਤ ਲਈ ਕਿਸੇ ਨੂੰ ਵੀ ਦੋਸ਼ੀ ਨਹੀਂ ਠਹਿਰਾਇਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਪੈਸਿਆਂ ਦੇ ਲੈਣ-ਦੇਣ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਪੁਲਸ ਨੇ ਸ਼ੁਰੂਆਤੀ ਜਾਂਚ ਦੇ ਆਧਾਰ 'ਤੇ ਸ਼ੱਕ ਜਤਾਇਆ ਹੈ ਕਿ ਪਿਓ-ਪੁੱਤ ਨੇ ਪਹਿਲਾਂ ਤਿੰਨਾਂ ਜਨਾਨੀਆਂ ਦਾ ਕਤਲ ਕਰ ਕੇ ਲਾਸ਼ਾਂ ਨੂੰ ਨੇੜੇ ਹੀ ਖੇਤ 'ਚ ਸਾੜ ਦਿੱਤਾ ਅਤੇ ਬਾਅਦ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

DIsha

Content Editor

Related News