ਛੱਤੀਸਗੜ੍ਹ ''ਚ ਮੁਕਾਬਲੇ ''ਚ ਸੁਰੱਖਿਆ ਦਸਤਿਆਂ ਨੇ 3 ਮਾਓਵਾਦੀ ਕੀਤੇ ਢੇਰ

Monday, Nov 23, 2020 - 01:28 PM (IST)

ਛੱਤੀਸਗੜ੍ਹ ''ਚ ਮੁਕਾਬਲੇ ''ਚ ਸੁਰੱਖਿਆ ਦਸਤਿਆਂ ਨੇ 3 ਮਾਓਵਾਦੀ ਕੀਤੇ ਢੇਰ

ਰਾਏਪੁਰ- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਕਾਂਕੇਰ ਜ਼ਿਲ੍ਹੇ 'ਚ ਸੁਰੱਖਿਆ ਦਸਤਿਆਂ ਨੇ ਮੁਕਾਬਲੇ 'ਚ ਇਕ ਮਾਓਵਾਦੀ ਬੀਬੀ ਸਮੇਤ ਤਿੰਨ ਮਾਓਵਾਦੀਆਂ ਨੂੰ ਮਾਰ ਸੁੱਟਿਆ ਹੈ। ਉੱਥੇ ਹੀ ਇਸ ਘਟਨਾ 'ਚ ਹਥਿਆਰਬੰਦ ਸਰਹੱਦੀ ਫੋਰਸ ਦਾ ਜਵਾਨ ਜ਼ਖਮੀ ਹੋ ਗਿਆ। ਬਸਤਰ ਖੇਤਰ ਦੇ ਪੁਲਸ ਇੰਸਪੈਕਟਰ ਜਨਰਲ ਸੁੰਦਰਰਾਜ ਪੀ ਨੇ ਸੋਮਵਾਰ ਨੂੰ ਦੱਸਿਆ ਕਿ ਕਾਂਕੇਰ ਜ਼ਿਲ੍ਹੇ ਦੇ ਤਾੜੋਕੀ ਥਾਣਾ ਖੇਤਰ ਦੇ ਅਧੀਨ ਕੋਸਰੰਡਾ ਪਿੰਡ ਦੇ ਕਰੀਬ ਸੁਰੱਖਿਆ ਦਸਤਿਆਂ ਨੇ ਮੁਕਾਬਲੇ 'ਚ ਮਾਓਵਾਦੀ ਬੀਬੀ ਸਮੇਤ ਤਿੰਨ ਮਾਓਵਾਦੀਆਂ ਨੂੰ ਮਾਰ ਸੁੱਟਿਆ ਹੈ। ਸੁੰਦਰਰਾਜ ਨੇ ਦੱਸਿਆ ਕਿ ਕੋਸਰੰਡਾ ਪਿੰਡ ਸਥਿਤ ਹਥਿਆਰਬੰਦ ਸੁਰੱਖਿਆ ਸਰਹੱਦੀ ਫੋਰਸ (ਐੱਸ.ਐੱਸ.ਬੀ.) ਦੇ 33ਵੀਂ ਬਟਾਲੀਅਨ ਦੇ ਕੰਪਲੈਕਸ ਤੋਂ ਐੱਸ.ਐੱਸ.ਬੀ. ਅਤੇ ਜ਼ਿਲ੍ਹਾ ਫੋਰਸ ਦੇ ਸਾਂਝੇ ਦਲ ਨੂੰ ਗਸ਼ਤ 'ਤੇ ਰਵਾਨਾ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਦਾਜ ਲਈ ਪੈਸੇ ਨਹੀਂ ਜੁਟਾ ਸਕਿਆ ਪਿਤਾ, ਵਿਆਹ ਵਾਲੇ ਕਾਰਡ 'ਤੇ ਸੁਸਾਈਡ ਨੋਟ ਲਿਖ ਦਿੱਤੀ ਜਾਨ

ਅੱਜ ਯਾਨੀ ਸੋਮਵਾਰ ਕਰੀਬ 8 ਵਜੇ ਦਲ ਜਦੋਂ ਖੇਤਰ 'ਚ ਸੀ, ਉਦੋਂ ਮਾਓਵਾਦੀਆਂ ਨੇ ਸੁਰੱਖਿਆ ਦਸਤਿਆਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮਾਓਵਾਦੀਆਂ ਦੇ ਹਮਲੇ ਦਾ ਸੁਰੱਖਇਆ ਦਸਤਿਆਂ ਨੇ ਵੀ ਜਵਾਬ ਦਿੱਤਾ। ਕੁਝ ਦੇਰ ਤੱਕ ਮੁਕਾਬਲੇ ਤੋਂ ਬਾਅਦ ਮਾਓਵਾਦੀ ਉੱਥੋਂ ਫਰਾਰ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਬਾਅਦ 'ਚ ਜਦੋਂ ਸੁਰੱਖਿਆ ਦਸਤਿਆਂ ਨੇ ਹਾਦਸੇ ਵਾਲੀ ਜਗ੍ਹਾ ਦੀ ਤਲਾਸ਼ੀ ਲਈ, ਉਦੋਂ ਉੱਥੋਂ ਇਕ ਮਾਓਵਾਦੀ ਬੀਬੀ ਸਮੇਤ ਤਿੰਨ ਮਾਓਵਾਦੀਆਂ ਦੀਆਂ ਲਾਸ਼ਾਂ ਅਤੇ ਐੱਸ.ਐੱਲ.ਆਰ. ਬੰਦੂਕ ਸਮੇਤ ਤਿੰਨ ਹਥਿਆਰ ਬਰਾਮਦ ਕੀਤੇ ਗਏ। ਸੁੰਦਰਰਾਜ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਐੱਸ.ਐੱਸ.ਬੀ. ਦਾ ਹੈੱਡ ਕਾਂਸਟੇਬਲ ਅਮਨ ਜ਼ਖਮੀ ਹੋ ਗਿਆ ਹੈ। ਉਸ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ। ਜ਼ਖਮੀ ਜਵਾਨ ਨੂੰ ਅੰਤਾਗੜ੍ਹ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮੁਕਾਬਲੇ 'ਚ ਮਾਰੇ ਗਏ ਮਾਓਵਾਦੀਆਂ ਦੀ ਪਛਾਣ ਨਹੀਂ ਹੋ ਸਕੀ ਹੈ। ਖੇਤਰ 'ਚ ਮਾਓਵਾਦੀਆਂ ਵਿਰੁੱਧ ਮੁਹਿੰਮ ਜਾਰੀ ਹੈ।

ਇਹ ਵੀ ਪੜ੍ਹੋ : ਅਜੀਬੋ-ਗਰੀਬ : 18 ਮਹੀਨਿਆਂ ਤੋਂ ਟਾਇਲਟ ਨਹੀਂ ਗਿਆ ਹੈ ਇਹ ਮੁੰਡਾ, ਰੋਜ਼ ਖਾ ਜਾਂਦੈ 20 ਰੋਟੀਆਂ


author

DIsha

Content Editor

Related News